ਭਾਰਤ ਦੀ ਪੁਰਸ਼ ਟੀਮ ਨੇ ਏਸ਼ੀਅਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੀ 10 ਮੀਟਰ ਏਅਰ ਪਿਸਟਲ ਪ੍ਰਤੀਯੋਗਿਤਾ ’ਚ ਜਿੱਤੀ ਚਾਂਦੀ
Tuesday, Aug 19, 2025 - 01:25 AM (IST)

ਸਾਯਮਕੇਂਟ (ਕਜ਼ਾਕਿਸਤਾਨ) (ਯੂ. ਐੱਨ. ਆਈ.)–ਅਨਮੋਲ ਜੈਨ, ਸੌਰਭ ਚੌਧਰੀ ਤੇ ਆਦਿੱਤਿਆ ਮਾਲਰਾ ਨੇ ਏਸ਼ੀਅਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 2025 ਵਿਚ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਟੀਮ ਪ੍ਰਤੀਯੋਗਿਤਾ ਵਿਚ ਚਾਂਦੀ ਤਮਗਾ ਜਿੱਿਤਆ। ਭਾਰਤੀ ਤਿਕੜੀ ਨੇ 1735-52 ਗੁਣਾ ਅੰਕ ਹਾਸਲ ਕੀਤੇ। ਉੱਥੇ ਹੀ, ਚੀਨ ਦੇ ਹੂ ਕੋਈ, ਚਾਂਗੀ ਯੂ ਤੇ ਯਿਫਾਨ ਨੇ 1744 ਗੁਣਾ ਅੰਕਾਂ ਨਾਲ ਸੋਨ ਤਮਗਾ ਆਪਣੇ ਨਾਂ ਕੀਤਾ। ਈਰਾਨ ਨੇ 1733-62 ਗੁਣਾ ਅੰਕ ਨਾਲ ਕਾਂਸੀ ਤਮਗਾ ਹਾਸਲ ਕੀਤਾ।