ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਕੈਨੇਡਾ ਨੂੰ 5-0 ਨਾਲ ਹਰਾ ਕੇ ਥਾਮਸ ਕੱਪ ਦੇ ਨਾਕਆਊਟ ''ਚ ਬਣਾਈ ਜਗ੍ਹਾ

Tuesday, May 10, 2022 - 01:57 PM (IST)

ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਕੈਨੇਡਾ ਨੂੰ 5-0 ਨਾਲ ਹਰਾ ਕੇ ਥਾਮਸ ਕੱਪ ਦੇ ਨਾਕਆਊਟ ''ਚ ਬਣਾਈ ਜਗ੍ਹਾ

ਸਪੋਰਟਸ ਡੈਸਕ- ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਸੋਮਵਾਰ ਨੂੰ ਗਰੁੱਪ ਮੁਕਾਬਲੇ ਵਿਚ ਕੈਨੇਡਾ ਨੂੰ 5-0 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕਰਦੇ ਹੋਏ ਥਾਮਸ ਕੱਪ ਦੇ ਨਾਕਆਊਟ ਗੇੜ ਵਿਚ ਜਗ੍ਹਾ ਬਣਾਈ। ਪਹਿਲੇ ਮੈਚ ਵਿਚ ਜਰਮਨੀ ਨੂੰ 5-0 ਨਾਲ ਹਰਾਉਣ ਵਾਲੀ ਭਾਰਤੀ ਪੁਰਸ਼ ਟੀਮ ਦਾ ਗਰੁੱਪ-ਸੀ ਵਿਚ ਸਿਖਰਲੇ ਦੋ ਵਿਚ ਜਗ੍ਹਾ ਬਣਾਉਣਾ ਤੈਅ ਹੈ ਜਿਸ ਨਾਲ ਟੀਮ ਨੇ ਨਾਕਆਊਟ ਗੇੜ ਲਈ ਕੁਆਲੀਫਾਈ ਕਰ ਲਿਆ।

ਇਹ ਵੀ ਪੜ੍ਹੋ : ਕਨੇਰੀਆ ਦਾ ਵੱਡਾ ਇਲਜ਼ਾਮ, ਅਫ਼ਰੀਦੀ ਕਹਿੰਦੇ ਸਨ ਇਸਲਾਮ ਕਬੂਲੋ ਵਰਨਾ ਟੀਮ 'ਚ ਖੇਡਣ ਨਹੀਂ ਦੇਵਾਂਗਾ

ਵਿਸ਼ਵ ਚੈਂਪੀਅਨਸ਼ਿਪ ਦੇ ਸਿਲਵਰ ਮੈਡਲ ਜੇਤੂ ਕਿਦਾਂਬੀ ਸ਼੍ਰੀਕਾਂਤ ਨੇ ਇਕ ਗੇਮ ਨਾਲ ਪੱਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਬਰਾਇਨ ਯੈਂਗ ਨੂੰ 52 ਮਿੰਟ ਵਿਚ 20-22, 21-11, 21-15 ਨਾਲ ਹਰਾ ਕੇ ਭਾਰਤ ਨੂੰ ਬੜ੍ਹਤ ਦਿਵਾਈ। ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਨੇ ਡਬਲਜ਼ ਮੁਕਾਬਲੇ ਵਿਚ ਜੇਸਨ ਏਂਥੋਨੀ ਤੇ ਕੇਵਿਨ ਲੀ ਨੂੰ ਸਿਰਫ਼ 29 ਮਿੰਟ ਵਿਚ ਹਰਾਇਆ ਜਿਸ ਤੋਂ ਬਾਅਦ ਦੁਨੀਆ ਦੇ 23ਵੇਂ ਨੰਬਰ ਦੇ ਖਿਡਾਰੀ ਐੱਚ. ਐੱਸ. ਪ੍ਰਣਯ ਨੇ ਸਿੰਗਲਜ਼ ਮੁਕਾਬਲੇ ਵਿਚ ਬੀਆਰ ਸੰਕੀਰਥ ਨੂੰ 21-15, 21-12 ਨਾਲ ਹਰਾ ਕੇ ਭਾਰਤ ਨੂੰ 3-0 ਦੀ ਜੇਤੂ ਬੜ੍ਹਤ ਦਿਵਾਈ।

ਇਹ ਵੀ ਪੜ੍ਹੋ : ਏਸ਼ੀਆ ਕੱਪ ਲਈ ਦੂਜੇ ਦਰਜੇ ਦੀ ਭਾਰਤੀ ਹਾਕੀ ਟੀਮ ਦਾ ਐਲਾਨ, ਰੁਪਿੰਦਰ ਪਾਲ ਸਿੰਘ ਬਣੇ ਕਪਤਾਨ

ਕ੍ਰਿਸ਼ਨ ਪ੍ਰਸਾਦ ਗਾਰਗਾ ਤੇ ਵਿਸ਼ਣੂਵਰਧਨ ਗੌੜ ਪੰਜਾਲਾ ਦੀ ਭਾਰਤ ਦੀ ਦੂਜੀ ਡਬਲਜ਼ ਜੋੜੀ ਨੇ ਡੋਂਗ ਐਡਮ ਤੇ ਨਾਈਲ ਯਾਕੁਰਾ ਨੂੰ 34 ਮਿੰਟ ਵਿਚ 21-15, 21-11 ਨਾਲ ਹਰਾਇਆ। ਪ੍ਰਿਆਂਸ਼ੂ ਰਾਜਾਵਤ ਨੇ ਇਸ ਤੋਂ ਬਾਅਦ ਵਿਕਟਰ ਲਾਲ ਨੂੰ ਤਿੰਨ ਗੇਮਾਂ ਵਿਚ 52 ਮਿੰਟ ਵਿਚ 21-13, 20-22, 21-14 ਨਾਲ ਹਰਾ ਕੇ ਭਾਰਤ ਦੀ 5-0 ਨਾਲ ਜਿੱਤ ਯਕੀਨੀ ਬਣਾਈ। ਭਾਰਤੀ ਟੀਮ ਗਰੁੱਪ-ਸੀ ਦਾ ਆਪਣਾ ਆਖ਼ਰੀ ਮੁਕਾਬਲਾ ਬੁੱਧਵਾਰ ਨੂੰ ਚੀਨੀ ਤਾਈਪੇ ਖ਼ਿਲਾਫ਼ ਖੇਡੇਗੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News