ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ FIH ਹਾਕੀ 5 ਲਈ ਲੁਸਾਨੇ ਰਵਾਨਾ

06/01/2022 3:42:03 PM

ਬੈਂਗਲੁਰੂ (ਏਜੰਸੀ)- ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ 4 ਅਤੇ 5 ਜੂਨ ਨੂੰ ਖੇਡੇ ਜਾਣ ਵਾਲੇ ਐੱਫ.ਆਈ.ਐੱਚ. ਦਾ ਪਹਿਲਾ ਹਾਕੀ ਫਾਈਵ ਟੂਰਨਾਮੈਂਟ ਖੇਡਣ ਲਈ ਸਵਿਟਜ਼ਰਲੈਂਡ ਦੇ ਲੁਸਾਨੇ ਲਈ ਰਵਾਨਾ ਹੋ ਗਈਆਂ ਹਨ। ਪੁਰਸ਼ ਟੀਮ ਮਲੇਸ਼ੀਆ, ਪਾਕਿਸਤਾਨ, ਪੋਲੈਂਡ ਅਤੇ ਸਵਿਟਜ਼ਰਲੈਂਡ ਨਾਲ ਭਿੜੇਗੀ, ਜਦਕਿ ਮਹਿਲਾ ਟੀਮ ਦੱਖਣੀ ਅਫਰੀਕਾ, ਉਰੂਗਵੇ, ਪੋਲੈਂਡ ਅਤੇ ਸਵਿਟਜ਼ਰਲੈਂਡ ਨਾਲ ਖੇਡੇਗੀ। ਚੋਟੀ ਦੀਆਂ ਦੋ ਟੀਮਾਂ 5 ਜੂਨ ਨੂੰ ਫਾਈਨਲ ਖੇਡਣਗੀਆਂ।

ਰਜਨੀ ਈ ਦੀ ਕਪਤਾਨੀ ਵਾਲੀ ਭਾਰਤੀ ਮਹਿਲਾ ਟੀਮ 4 ਜੂਨ ਨੂੰ ਉਰੂਗਵੇ ਨਾਲ ਪਹਿਲਾ ਮੈਚ ਖੇਡੇਗੀ ਅਤੇ ਉਸੇ ਦਿਨ ਪੋਲੈਂਡ ਨਾਲ ਖੇਡੇਗੀ। ਉਨ੍ਹਾਂ ਦਾ ਸਾਹਮਣਾ 5 ਜੂਨ ਨੂੰ ਸਵਿਟਜ਼ਰਲੈਂਡ ਅਤੇ ਦੱਖਣੀ ਅਫਰੀਕਾ ਨਾਲ ਹੋਵੇਗਾ। ਹਾਕੀ ਇੰਡੀਆ ਵੱਲੋਂ ਜਾਰੀ ਇੱਕ ਬਿਆਨ ਵਿੱਚ ਰਜਨੀ ਨੇ ਕਿਹਾ, "ਹਾਕੀ ਫਾਈਵ ਇੱਕ ਵੱਖਰਾ ਫਾਰਮੈਟ ਹੈ। ਸਾਡੀ ਰਫ਼ਤਾਰ ਅਤੇ ਹੁਨਰ ਦੀ ਪਰਖ ਕੀਤੀ ਜਾਵੇਗੀ ਅਤੇ ਇਹ ਬਹੁਤ ਚੁਣੌਤੀਪੂਰਨ ਪਰ ਰੋਮਾਂਚਕ ਹੋਵੇਗਾ।" ਉਨ੍ਹਾਂ ਕਿਹਾ, ''ਸਾਡੇ ਕੋਲ ਕੁਝ ਅਜਿਹੇ ਖਿਡਾਰੀ ਹਨ ਜੋ ਇਸ ਫਾਰਮੈਟ ਤੋਂ ਜਾਣੂ ਹਨ। ਸਾਡੀ ਤਿਆਰੀ ਚੰਗੀ ਰਹੀ ਹੈ ਅਤੇ ਅਸੀਂ ਚੰਗਾ ਪ੍ਰਦਰਸ਼ਨ ਕਰਨ ਦੀ ਉਮੀਦ ਕਰ ਰਹੇ ਹਾਂ।''

ਗੁਰਿੰਦਰ ਸਿੰਘ ਦੀ ਕਪਤਾਨੀ ਹੇਠ ਪੁਰਸ਼ ਟੀਮ ਪਹਿਲਾ ਮੈਚ ਸਵਿਟਜ਼ਰਲੈਂਡ ਅਤੇ ਦੂਜਾ ਪਾਕਿਸਤਾਨ ਖ਼ਿਲਾਫ਼ ਖੇਡੇਗੀ। ਇਸ ਤੋਂ ਬਾਅਦ 5 ਜੂਨ ਨੂੰ ਮਲੇਸ਼ੀਆ ਅਤੇ ਪੋਲੈਂਡ ਨਾਲ ਖੇਡਣਾ ਹੈ। ਗੁਰਿੰਦਰ ਨੇ ਕਿਹਾ, 'ਇਹ ਬਹੁਤ ਤੇਜ਼ ਰਫ਼ਤਾਰ ਅਤੇ ਚੁਣੌਤੀਪੂਰਨ ਫਾਰਮੈਟ ਹੈ। ਸਾਡੇ ਕਈ ਖਿਡਾਰੀ ਯੂਥ ਓਲੰਪਿਕ ਵਿੱਚ ਇਸ ਫਾਰਮੈਟ ਵਿੱਚ ਖੇਡ ਚੁੱਕੇ ਹਨ ਅਤੇ ਸਾਨੂੰ ਚੰਗਾ ਪ੍ਰਦਰਸ਼ਨ ਕਰਨ ਦਾ ਭਰੋਸਾ ਹੈ।'
 


cherry

Content Editor

Related News