ਭਾਰਤੀ ਪੁਰਸ਼ ਫ੍ਰੀਸਟਾਈਲ ਕੋਚ ਕਰੀਮੀ ਬਰਖਾਸਤ

10/04/2019 3:01:08 AM

ਨਵੀਂ ਦਿੱਲੀ— ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ. ਐੱਫ. ਆਈ.) ਨੇ ਪੁਰਸ਼ ਫ੍ਰੀਸਟਾਈਲ ਕੋਚ ਹੁਸੈਨ ਕਰੀਮੀ ਨੂੰ 6 ਮਹੀਨਿਆਂ ਵਿਚ ਹੀ ਬਰਖਾਸਤ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਈਰਾਨ ਦਾ ਇਹ ਕੋਚ ਆਪਣੇ ਨਾਲ ਵੀ. ਆਈ. ਪੀ. ਸੰਸਕ੍ਰਿਤੀ ਲੈ ਕੇ ਆਇਆ, ਜਿਸ ਦੀ ਦੇਸ਼ ਵਿਚ ਪਾਲਣ ਨਹੀਂ ਕੀਤੀ ਜਾ ਸਕਦੀ। ਕਰੀਮੀ ਦਾ ਕਰਾਰ ਟੋਕੀਓ ਓਲੰਪਿਕ ਤਕ ਸੀ। ਈਰਾਨ ਦੇ ਇਸ ਕੋਚ ਨੂੰ ਉਸ ਦੀ ਬਰਖਾਸਤਗੀ ਦਾ ਨੋਟਿਸ ਸੌਂਪ ਦਿੱਤਾ ਗਿਆ ਹੈ।


Gurdeep Singh

Content Editor

Related News