ਭਾਰਤੀ ਕਬੱਡੀ ਖਿਡਾਰੀ ਦੀਪਕ ਹੁੱਡਾ ਤੇ ਮੁੱਕੇਬਾਜ਼ ਸਵੀਟੀ ਨੇ ਕਰਵਾਇਆ ਵਿਆਹ, ਸਾਲੀ ਨੂੰ ਦਿੱਤਾ ਖ਼ਾਸ ਤੋਹਫ਼ਾ

Friday, Jul 08, 2022 - 05:08 PM (IST)

ਭਾਰਤੀ ਕਬੱਡੀ ਖਿਡਾਰੀ ਦੀਪਕ ਹੁੱਡਾ ਤੇ ਮੁੱਕੇਬਾਜ਼ ਸਵੀਟੀ ਨੇ ਕਰਵਾਇਆ ਵਿਆਹ, ਸਾਲੀ ਨੂੰ ਦਿੱਤਾ ਖ਼ਾਸ ਤੋਹਫ਼ਾ

ਸਪੋਰਟਸ ਡੈਸਕ- ਭਾਰਤੀ ਕਬੱਡੀ ਟੀਮ ਦੇ ਕਪਤਾਨ ਦੀਪਕ ਹੁੱਡਾ ਸ਼ੁੱਕਰਵਾਰ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ। ਉਨ੍ਹਾਂ ਨੇ ਅੰਤਰਰਾਸ਼ਟਰੀ ਮੁੱਕੇਬਾਜ਼ ਸਵੀਟੀ ਬੂਰਾ ਨਾਲ 7 ਫੇਰੇ ਲਏ। ਦੋਹਾਂ ਦਾ ਵਿਆਹ ਹਿੰਦੂ ਰੀਤੀ-ਰਿਵਾਜਾਂ ਨਾਲ ਹੋਇਆ। ਵਿਆਹ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਹੋਇਆ ਸੀ। ਦੀਪਕ ਹੁੱਡਾ ਵੀਰਵਾਰ ਰਾਤ 12 ਵਜੇ ਤੋਂ ਬਾਅਦ ਬਾਰਾਤ ਲੈ ਕੇ ਹਿਸਾਰ ਪਹੁੰਚੇ।

ਇਹ ਵੀ ਪੜ੍ਹੋ: ਵਿਆਹ ਦੇ ਬੰਧਨ 'ਚ ਬੱਝੇ CM ਭਗਵੰਤ ਮਾਨ, ਹਰਭਜਨ ਸਿੰਘ ਨੇ ਟਵੀਟ ਕਰ ਦਿੱਤੀ ਵਧਾਈ

PunjabKesari

ਇਸ ਤੋਂ ਬਾਅਦ ਸਵੀਟੀ ਦੀ ਭੈਣ ਸੀਵੀ ਨੇ ਗੇਟ 'ਤੇ ਰੀਬਨ ਕੱਟਣ ਦੀ ਰਸਮ ਅਦਾ ਕੀਤੀ। ਰਿਬਨ ਕੱਟਣ ਦੀ ਰਸਮ ਵਿੱਚ ਸਵੀਟੀ ਦੀ ਛੋਟੀ ਭੈਣ ਸੀਵੀ ਬੂਰਾ ਨੇ ਜੀਜਾ ਦੀਪਕ ਹੁੱਡਾ ਤੋਂ ਰਿਬਨ ਕੱਟਣ ਲਈ 5 ਲੱਖ ਰੁਪਏ ਦੀ ਮੰਗ ਕੀਤੀ। ਇਸ ਦੌਰਾਨ ਜੀਜੇ ਨੇ ਆਪਣੀ ਸਾਲੀ ਨੂੰ ਆਈਫੋਨ 13 ਪ੍ਰੋ ਮੈਕਸ ਦਿੱਤਾ। ਇਸ ਤੋਂ ਬਾਅਦ ਦੀਪਕ ਨੇ ਰਿਬਨ ਕੱਟਿਆ।

ਇਹ ਵੀ ਪੜ੍ਹੋ: ਕਬੱਡੀ ਖਿਡਾਰੀ ਨੂੰ ਖੇਡ ਮੈਦਾਨ 'ਚ ਸ਼ਰੇਆਮ ਗੋਲੀ ਮਾਰ ਕੀਤਾ ਕਤਲ, ਦੇਖੋ ਵੀਡੀਓPunjabKesari

ਸੀਵੀ ਮੁਤਾਬਕ ਉਸ ਦੇ ਜੀਜੇ ਦੀਪਕ ਨੇ ਹੋਰ ਕੁੜੀਆਂ ਨੂੰ ਵੀ 5100-5100 ਰੁਪਏ ਦਾ ਸ਼ਗਨ ਦਿੱਤਾ। ਦੋਵਾਂ ਨੇ ਹਿਸਾਰ ਜ਼ਿਲ੍ਹੇ ਦੇ ਸੈਕਟਰ-4 ਸਥਿਤ ਸਵੀਟੀ ਦੀ ਰਿਹਾਇਸ਼ 'ਤੇ ਫੇਰੇ ਲਏ। ਫੇਰਿਆਂ ਤੋਂ ਬਾਅਦ ਵਿਆਹ ਦੀਆਂ ਰਸਮਾਂ ਨਿਭਾ ਕੇ ਸਵੀਟੀ ਦੀ ਡੋਲੀ ਵਿਦਾ ਕੀਤੀ ਗਈ। ਸਵੀਟੀ ਬੂਰਾ ਦੇ ਸਹੁਰੇ ਰੋਹਤਕ ਵਿੱਚ ਹਨ।

ਇਹ ਵੀ ਪੜ੍ਹੋ: ਵਰਿੰਦਰ ਸਹਿਵਾਗ ਨੇ ਕਮੈਂਟਰੀ ਦੌਰਾਨ ਵਿਰਾਟ ਕੋਹਲੀ ਨੂੰ ਕਿਹਾ 'ਛਮੀਆ', ਵੀਡੀਓ ਵਾਇਰਲ

PunjabKesari

ਸਵੀਟੀ ਅਤੇ ਦੀਪਕ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਸ 'ਚ ਦੀਪਕ ਵਾਈਟ ਕਲਰ ਦੀ ਸ਼ੇਰਵਾਨੀ ਪਹਿਨੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਹਰੇ ਰੰਗ ਦੀ ਚੁੰਨੀ ਵੀ ਲਈ ਹੋਈ ਹੈ। ਸਵੀਟੀ ਬੂਰਾ ਦੀ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਦੀਪਕ ਦੇ ਲੁੱਕ ਨਾਲ ਮੇਲ ਖਾਂਦੀ ਹਰੇ ਰੰਗ ਦੀ ਚੁੰਨੀ ਪਾਈ ਹੋਈ ਹੈ ਅਤੇ ਮੇਹਰੂਨ ਅਤੇ ਹਰੇ ਰੰਗ ਦੇ ਸੁਮੇਲ ਦਾ ਲਹਿੰਗਾ ਪਾਇਆ ਹੋਇਆ ਹੈ।

PunjabKesari

PunjabKesari

 

 


author

cherry

Content Editor

Related News