ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਜਰਮਨੀ ਤੋਂ 1-3 ਨਾਲ ਹਾਰੀ

Sunday, Aug 20, 2023 - 12:34 PM (IST)

ਡਸੇਲਡੋਰਫ, (ਭਾਸ਼ਾ)– ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਸ਼ਨੀਵਾਰ ਨੂੰ ਇੱਥੇ ਮੇਜ਼ਬਾਨ ਜਰਮਨੀ ਹੱਥੋਂ 1-3 ਨਾਲ ਹਾਰ ਕੇ ਚਾਰ ਦੇਸ਼ਾਂ ਦੇ ਟੂਰਨਾਮੈਂਟ ’ਚ ਆਪਣੀ ਮੁਹਿੰਮ ਦੀ ਨਿਰਾਸ਼ਾਜਨਕ ਸ਼ੁਰੂਆਤ ਕੀਤੀ। ਭਾਰਤ ਲਈ ਮੈਚ ਦਾ ਇਕਲੌਤਾ ਗੋਲ ਮੁਮਤਾਜ ਖਾਨ (60ਵੇਂ ਮਿੰਟ) ਨੇ ਕੀਤਾ। ਜਰਮਨੀ ਦੀ ਜਿੱਤ ’ਚ ਹੈਨ ਮੈਰੀ (9ਵੇਂ ਮਿੰਟ), ਸੇਡੇਲ ਕੈਰੋਲਿਨ (37ਵੇਂ) ਤੇ ਲੇਨਾ ਕੇਲਰ (58ਵੇਂ) ਨੇ ਇਕ-ਇਕ ਗੋਲ ਕੀਤਾ।

ਇਹ ਵੀ ਪੜ੍ਹੋ : IRE vs IND : ਦੂਜੇ ਟੀ20 ਮੈਚ ਦੌਰਾਨ ਇੰਝ ਹੋਵੇਗਾ ਮੌਸਮ ਤੇ ਪਿੱਚ ਦਾ ਮਿਜਾਜ਼, ਜਾਣੋ ਸੰਭਾਵਿਤ ਪਲੇਇੰਗ 11 ਬਾਰੇ ਵੀ

ਜਰਮਨੀ ਨੇ ਮੈਚ ਦੀ ਜ਼ੋਰਦਾਰ ਸ਼ੁਰੂਆਤ ਕੀਤੀ ਤੇ ਹੈਨ ਮੈਰੀ ਨੇ ਖੇਡ ਦੇ ਨੌਵੇਂ ਮਿੰਟ ’ਚ ਪੈਨਲਟੀ ਕਾਰਨਰ ਨੂੰ ਸਫਲਤਾਪੂਰਵਕ ਗੋਲ ’ਚ ਬਦਲ ਕੇ ਭਾਰਤ ਨੂੰ ਬੈਕਫੁਟ ’ਤੇ ਧੱਕ ਦਿੱਤਾ। ਮੈਚ ਦਾ ਦੂਜਾ ਕੁਆਰਟਰ ਗੋਲ ਰਹਿਤ ਰਿਹਾ, ਜਿਸ ਨਾਲ ਹਾਫ ਦੇ ਸਮੇਂ ਤਕ ਜਰਮਨੀ ਦੀ ਟੀਮ 1-0 ਨਾਲ ਅੱਗੇ ਸੀ। ਭਾਰਤ ਨੇ ਸਕੋਰ ਬਰਾਬਰ ਕਰਨ ਦੀ ਕੋਸ਼ਿਸ਼ ’ਚ ਆਪਣੇ ਜਵਾਬੀ ਹਮਲੇ ਤੇਜ਼ ਕੀਤੇ ਪਰ ਜਰਮਨੀ ਨੇ ਕੈਰੋਲਿਨ ਦੇ ਮੈਦਾਨੀ ਗੋਲ ਨਾਲ ਆਪਣੀ ਬੜ੍ਹਤ ਦੁੱਗਣੀ ਕਰ ਦਿੱਤੀ। 

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ 2026 ਨੂੰ ਰੱਦ ਕਰਨ 'ਤੇ ਵਿਕਟੋਰੀਆ 380 ਮਿਲੀਅਨ ਡਾਲਰ ਦਾ ਕਰੇਗਾ ਭੁਗਤਾਨ

ਤੀਜੇ ਕੁਆਰਟਰ ਦੀ ਸਮਾਪਤੀ ’ਤੇ ਜਰਮਨੀ 2-0 ਨਾਲ ਅੱਗੇ ਸੀ। ਭਾਰਤੀ ਟੀਮ ਚੌਥੇ ਕੁਆਰਟਰ ’ਚ ਬਿਹਤਰ ਯੋਜਨਾ ਦੇ ਨਾਲ ਮੈਦਾਨ ’ਤੇ ਉਤਰੀ ਤੇ ਕੁਝ ਚੰਗੇ ਮੂਵ ਬਣਾ ਕੇ ਗੋਲ ਕਰਨ ਦੇ ਨੇੜੇ ਪਹੁੰਚੀ। ਭਾਰਤ ਦੇ ਜ਼ਿਆਦਾ ਹਮਲਵਾਰ ਰਵੱਈਏ ਦਾ ਫਾਇਦਾ ਚੁੱਕਦੇ ਹੋਏ ਕੇਲਰ ਨੇ ਜਰਮਨੀ ਦੀ ਬੜ੍ਹਤ ਨੂੰ 3-0 ਕਰ ਦਿੱਤਾ। ਇਸ ਗੋਲ ਨੇ ਭਾਰਤ ਦੀ ਹਾਰ ਤੈਅ ਕਰ ਦਿੱਤੀ। ਮੁਮਤਾਜ ਨੇ ਪੈਨਲਟੀ ਕਾਰਨਰ ਨੂੰ ਸਫਲਤਾਪੂਰਵਕ ਗੋਲ ਵਿਚ ਬਦਲ ਕੇ ਹਾਰ ਦੇ ਫਰਕ ਨੂੰ ਘੱਟ ਕੀਤਾ। ਭਾਰਤ ਦਾ ਅਗਲਾ ਮੁਕਾਬਲਾ ਐਤਵਾਰ ਨੂੰ ਇੰਗਲੈਂਡ ਨਾਲ ਹੋਵੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News