ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਸਪੇਨ ਨੂੰ 2-1 ਨਾਲ ਹਰਾਇਆ
Wednesday, Aug 23, 2023 - 11:54 AM (IST)
ਡਸੇਲਡੋਫਰ- (ਭਾਸ਼ਾ)– ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਆਪਣੇ ਸ਼ਾਨਦਾਰ ਡਿਫੈਂਸ ਦੇ ਦਮ ’ਤੇ ਮੰਗਲਵਾਰ ਨੂੰ ਚਾਰ ਦੇਸ਼ਾਂ ਦੇ ਟੂਰਨਾਮੈਂਟ ਡਸੇਲਡੋਫਰ-2023 ’ਚ ਸਪੇਨ ਵਿਰੁੱਧ 2-1 ਨਾਲ ਜਿੱਤ ਹਾਸਲ ਕੀਤੀ। ਅਨੂ ਨੇ 21ਵੇਂ ਮਿੰਟ ’ਚ ਗੋਲ ਕਰਕੇ ਭਾਰਤ ਨੂੰ ਬੜ੍ਹਤ ਦਿਵਾਈ ਪਰ ਲੀਮਾ ਟੇਰੇਸਾ (23ਵਾਂ ਮਿੰਟ) ਨੇ ਜਲਦ ਹੀ ਸਪੇਨ ਲਈ ਸਕੋਰ ਬਰਾਬਰ ਕਰ ਦਿੱਤਾ। ਅੰਤ 'ਚ ਸਾਕਸ਼ੀ ਰਾਣਾ ਨੇ 47ਵੇਂ ਮਿੰਟ ’ਚ ਫੈਸਲਾਕੁੰਨ ਗੋਲ ਕਰਕੇ ਭਾਰਤ ਨੂੰ ਜਿੱਤ ਦਿਵਾਈ।
ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ: 49 ਸਾਲ ਦੀ ਉਮਰ 'ਚ ਜ਼ਿੰਬਾਬਵੇ ਦੇ ਕ੍ਰਿਕਟਰ ਹੀਥ ਸਟ੍ਰੀਕ ਦੀ ਮੌਤ
ਪਹਿਲੇ ਕੁਆਰਟਰ ’ਚ ਦੋਵੇਂ ਹੀ ਟੀਮਾਂ ਨੇ ਇਕ-ਦੂਜੇ ਦੇ ਡਿਫੈਂਸ ਦੀ ਪ੍ਰੀਖਿਆ ਲਈ। ਭਾਰਤ ਨੇ ਕਈ ਮੌਕਿਆਂ ’ਤੇ ਗੋਲ ਕਰਨ ਦੇ ਮੌਕੇ ਬਣਾਏ ਪਰ ਸਪੇਨ ਦੇ ਮਜ਼ਬੂਤ ਡਿਫੈਂਸ ਨੇ ਉਸ ਨੂੰ ਖਾਤਾ ਨਹੀਂ ਖੋਲ੍ਹਣ ਦਿੱਤਾ। ਦੂਜੇ ਕੁਆਰਟਰ ’ਚ ਵੀ ਦੋਵੇਂ ਟੀਮਾਂ ਨੇ ਊਰਜਾ ਬਰਕਰਾਰ ਰੱਖੀ ਤੇ ਅਨੂ ਨੇ 21ਵੇਂ ਮਿੰਟ ’ਚ ਗੋਲ ਕਰਕੇ ਸਕੋਰ ਸ਼ੀਟ ’ਤੇ ਨਾਂ ਦਰਜ ਕਰਵਾ ਲਿਆ। ਸਪੇਨ ਨੇ ਦੋ ਮਿੰਟ ਬਾਅਦ ਹੀ ਇਸਦਾ ਜਵਾਬ ਦਿੱਤਾ ਤੇ ਲੀਮਾ ਟੇਰੇਸਾ ਦੇ ਫੀਲਡ ਗੋਲ ਨਾਲ ਸਕੋਰ 1-1 ਨਾਲ ਬਰਾਬਰ ਹੋ ਗਿਆ।
ਇਹ ਵੀ ਪੜ੍ਹੋ : ਭਾਰਤ ਦੇ ਪ੍ਰਗਿਆਨੰਦਾ ਨੇ ਰਚਿਆ ਇਤਿਹਾਸ, ਕਰੂਆਨਾ ਨੂੰ ਹਰਾ ਕੇ ਵਿਸ਼ਵ ਕੱਪ ਦੇ ਫਾਈਨਲ ’ਚ ਪੁੱਜਾ
ਭਾਰਤ ਤੇ ਸਪੇਨ ਦੋਵਾਂ ਨੇ ਹੀ ਤੀਜੇ ਕੁਆਰਟਰ ’ਚ ਉੱਚ ਸ਼੍ਰੇਣੀ ਦਾ ਡਿਫੈਂਸ ਦਿਖਾਇਆ ਹਾਲਾਂਕਿ ਚੌਥੇ ਕੁਆਰਟਰ ’ਚ ਗੋਲ ਕਰਨ ਦਾ ਉਤਸ਼ਾਹ ਸਾਫ ਨਜ਼ਰ ਆਉਣ ਲੱਗਾ। ਭਾਰਤ ਨੇ ਬੜ੍ਹਤ ਬਣਾਉਣ ਦੀ ਕੋਸ਼ਿਸ਼ ’ਚ ਹਮਲਾਵਰ ਰਵੱਈਆ ਅਪਣਾਇਆ ਤੇ 47ਵੇਂ ਮਿੰਟ ’ਚ ਸਾਕਸ਼ੀ ਦੇ ਗੋਲ ਨਾਲ ਉਸਦੀ ਕੋਸ਼ਿਸ਼ ਸਫਲ ਹੋਈ। ਸਪੇਨ ਨੇ ਜਵਾਬੀ ਹਮਲਾ ਕਰਦੇ ਹੋਏ ਮੈਚ ’ਚ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਆਖਰੀ 13 ਮਿੰਟ ’ਚ ਭਾਰਤ ਦਾ ਮਜ਼ਬੂਤ ਡਿਫੈਂਸ ਉਸ ਦੀ ਜਿੱਤ ’ਚ ਫੈਸਲਾਕੁੰਨ ਸਾਬਤ ਹੋਇਆ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।