ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਜਰਮਨੀ ਹੱਥੋਂ 3-2 ਨਾਲ ਹਾਰੀ

Wednesday, May 29, 2024 - 07:17 PM (IST)

ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਜਰਮਨੀ ਹੱਥੋਂ 3-2 ਨਾਲ ਹਾਰੀ

ਮੋਨਸ਼ੇਨਗਲਾਬਾਖ (ਜਰਮਨੀ)- ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੂੰ ਯੂਰਪ ਦੌਰੇ ’ਤੇ ਜਰਮਨੀ ਖਿਲਾਫ ਇਕ ਕਰੀਬੀ ਮੈਚ ਵਿਚ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੰਗਲਵਾਰ ਨੂੰ ਹੋਏ ਇਸ ਮੈਚ ਵਿਚ ਭਾਰਤ ਲਈ ਯੋਗੰਬਰ ਰਾਵਤ ਅਤੇ ਗੁਰਜੋਤ ਸਿੰਘ ਨੇ ਗੋਲ ਕੀਤੇ। ਪਹਿਲੇ ਕੁਆਰਟਰ ’ਚ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ। ਦੋਵਾਂ ਟੀਮਾਂ ਕੋਲ ਪੈਨਲਟੀ ਕਾਰਨਰ ਰਾਹੀਂ ਲੀਡ ਲੈਣ ਦਾ ਮੌਕਾ ਸੀ ਪਰ ਦੋਵੇਂ ਟੀਮਾਂ ਅਸਫਲ ਰਹੀਆਂ, ਜਿਸ ਕਾਰਨ ਪਹਿਲਾ ਕੁਆਰਟਰ ਗੋਲ ਰਹਿਤ ਰਿਹਾ। ਜਰਮਨੀ ਨੇ ਦੂਜੇ ਕੁਆਰਟਰ ਦੇ ਪੰਜਵੇਂ ਮਿੰਟ ਵਿਚ ਮੈਦਾਨੀ ਗੋਲ ਕਰਕੇ ਬੜ੍ਹਤ ਬਣਾ ਲਈ। ਹਾਲਾਂਕਿ ਭਾਰਤ ਨੇ ਡਿਫੈਂਡਰ ਯੋਗੰਬਰ ਦੇ ਪੈਨਲਟੀ ਕਾਰਨਰ ਦੇ ਗੋਲ ਦੀ ਮਦਦ ਨਾਲ ਇੰਟਰਮਿਸ਼ਨ ਤੋਂ ਪਹਿਲਾਂ ਸਕੋਰ 1-1 ਕਰ ਦਿੱਤਾ। ਤੀਜੇ ਕੁਆਰਟਰ ਦੀ ਸ਼ੁਰੂਆਤ ਵਿਚ ਭਾਰਤ ਨੂੰ ਇਕ ਹੋਰ ਪੈਨਲਟੀ ਕਾਰਨਰ ਮਿਲਿਆ ਅਤੇ ਗੁਰਜੋਤ ਨੇ ਇਸ ਨੂੰ ਬਦਲ ਕੇ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ। ਹਾਲਾਂਕਿ ਜਰਮਨੀ ਨੇ ਇਕ ਮਿੰਟ ਬਾਅਦ ਹੀ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਸਕੋਰ 2-2 ਕਰ ਦਿੱਤਾ। ਭਾਰਤ ਨੂੰ ਆਖਰੀ ਕੁਆਰਟਰ ਵਿਚ ਪੈਨਲਟੀ ਕਾਰਨਰ ਰਾਹੀਂ ਲੀਡ ਲੈਣ ਦਾ ਮੌਕਾ ਮਿਲਿਆ ਪਰ ਟੀਮ ਇਸ ਨੂੰ ਗੋਲ ਵਿਚ ਬਦਲਣ ’ਚ ਨਾਕਾਮ ਰਹੀ। ਮੈਚ ਦੇ ਆਖਰੀ ਪਲਾਂ ਵਿਚ ਜਰਮਨੀ ਨੂੰ ਇਕ ਹੋਰ ਪੈਨਲਟੀ ਕਾਰਨਰ ਮਿਲਿਆ ਅਤੇ ਉਸ ਨੇ ਇਸ ਦਾ ਫਾਇਦਾ ਉਠਾਉਂਦੇ ਹੋਏ 3-2 ਦੀ ਬੜ੍ਹਤ ਬਣਾ ਲਈ, ਜਿਹੜੀ ਫੈਸਲਾਕੁੰਨ ਸਾਬਤ ਹੋਈ। ਭਾਰਤ ਯੂਰਪ ਦੌਰੇ ’ਤੇ ਆਪਣਾ ਆਖਰੀ ਮੈਚ ਬੁੱਧਵਾਰ ਨੂੰ ਨੀਦਰਲੈਂਡ ਦੇ ਬ੍ਰੇਡਾ ’ਚ ਜਰਮਨੀ ਖਿਲਾਫ ਖੇਡੇਗਾ।


author

Aarti dhillon

Content Editor

Related News