ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੂੰ ਵਿਸ਼ਵ ਕੱਪ ’ਚ ਚੰਗੇ ਪ੍ਰਦਰਸ਼ਨ ਦੀ ਉਮੀਦ

Sunday, Dec 03, 2023 - 09:27 AM (IST)

ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੂੰ ਵਿਸ਼ਵ ਕੱਪ ’ਚ ਚੰਗੇ ਪ੍ਰਦਰਸ਼ਨ ਦੀ ਉਮੀਦ

ਬੈਂਗਲੁਰੂ, (ਭਾਸ਼ਾ)– ਭਾਰਤੀ ਜੂਨੀਅਰ ਹਾਕੀ ਟੀਮ ਦੇ ਉਪ ਕਪਤਾਨ ਅਰਿਜੀਤ ਸਿੰਘ ਹੁੰਡਲ ਨੇ ਸ਼ਨੀਵਾਰ ਨੂੰ ਇੱਥੇ ਕਿਹਾ ਕਿ ਹਾਲ ਹੀ ਵਿਚ ਮਹਾਦੀਪੀ ਪ੍ਰਤੀਯੋਗਿਤਾ ਵਿਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਟੀਮ ਦਾ ਹੌਸਲਾ ਵਧਿਆ ਹੋਇਆ ਹੈ ਤੇ ਉਸ ਨੂੰ 5 ਦਸੰਬਰ ਤੋਂ ਕੁਆਲਾਲੰਪੁਰ ਵਿਚ ਸ਼ੁਰੂ ਹੋਣ ਵਾਲੇ ਜੂਨੀਅਰ ਵਿਸ਼ਵ ਕੱਪ ਵਿਚ ਬਿਹਤਰ ਨਤੀਜੇ ਦੀ ਉਮੀਦ ਹੈ।

ਇਹ ਵੀ ਪੜ੍ਹੋ : ਪਾਕਿਸਤਾਨੀ ਕ੍ਰਿਕਟ ਟੀਮ ਦੀ ਸ਼ਰੇਆਮ ਬੇਇੱਜ਼ਤੀ, ਆਸਟ੍ਰੇਲੀਆ ਪੁੱਜਦੇ ਹੀ ਹੋਇਆ ਇਹ ਹਾਲ

ਭਾਰਤੀ ਟੀਮ ਇਸ ਪ੍ਰਤੀਯੋਗਿਤਾ ਵਿਚ ਆਪਣਾ ਪਹਿਲਾ ਮੈਚ 5 ਦਸੰਬਰ ਨੂੰ ਦੱਖਣੀ ਕੋਰੀਆ ਵਿਰੁੱਧ ਖੇਡੇਗੀ। ਹਾਕੀ ਇੰਡੀਆ ਦੇ ਅਨੁਸਾਰ ਅਰਿਜੀਤ ਨੇ ਟੀਮ ਦੇ ਰਵਾਨਾ ਹੋਣ ਤੋਂ ਪਹਿਲਾਂ ਕਿਹਾ, ‘‘ਭੁਵਨੇਸ਼ਵਰ ਵਿਚ ਖੇਡੇ ਗਏ ਪਿਛਲੇ ਵਿਸ਼ਵ ਕੱਪ ਤੋਂ ਬਾਅਦ ਭਾਰਤੀ ਟੀਮ ਨੇ ਕਾਫੀ ਤਰੱਕੀ ਕੀਤੀ ਹੈ। ਅਸੀਂ ਸੁਲਤਾਨ ਜੋਹੋਰ ਵਿਚ ਤੀਜੇ ਸਥਾਨ ’ਤੇ ਰਹੇ।’’ਉਸ ਨੇ ਅੱਗੇ ਕਿਹਾ,‘‘ਅਸੀਂ ਇਸ ਜੂਨੀਅਰ ਵਿਸ਼ਵ ਕੱਪ ਨੂੰ ਜਿੱਤਣ ਵਿਚ ਸਮਰੱਥ ਹਾਂ। ਇਹ ਸਹੀ ਸਮੇਂ ’ਤੇ ਚੰਗਾ ਪ੍ਰਦਰਸ਼ਨ ਕਰਨ ਨਾਲ ਜੁੜਿਆ ਹੋਇਆ ਹੈ।’’

ਭਾਰਤ ਨੂੰ ਪੂਲ-ਸੀ ਵਿਚ ਸਪੇਨ, ਕੋਰੀਆ ਤੇ ਕੈਨੇਡਾ ਨਾਲ ਰੱਖਿਆ ਗਿਆ ਹੈ। ਸਾਬਕਾ ਚੈਂਪੀਅਨ ਅਰਜਨਟੀਨਾ ਨੂੰ ਚਿਲੀ, ਆਸਟਰੇਲੀਆ ਤੇ ਮੇਜ਼ਬਾਨ ਮਲੇਸ਼ੀਆ ਨਾਲ ਪੂਲ-ਏ ਵਿਚ ਰੱਖਿਆ ਗਿਆ ਹੈ। ਪੂਲ-ਬੀ ਵਿਚ ਜਰਮਨੀ, ਫਰਾਂਸ, ਦੱਖਣੀ ਅਫਰੀਕਾ ਤੇ ਮਿਸਰ ਜਦਕਿ ਪੂਲ-ਡੀ ਵਿਚ ਨੀਦਰਲੈਂਡ, ਨਿਊਜ਼ੀਲੈਂਡ, ਬੈਲਜੀਅਮ ਤੇ ਪਾਕਿਸਤਾਨ ਨੂੰ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਪਾਕਿਸਤਾਨੀ ਕ੍ਰਿਕਟ ਟੀਮ ਦੀ ਸ਼ਰੇਆਮ ਬੇਇੱਜ਼ਤੀ, ਆਸਟ੍ਰੇਲੀਆ ਪੁੱਜਦੇ ਹੀ ਹੋਇਆ ਇਹ ਹਾਲ

ਭਾਰਤ 2021 ਵਿਚ ਭੁਵਨੇਸ਼ਵਰ ਵਿਚ ਖੇਡੇ ਗਏ ਟੂਰਨਾਮੈਂਟ ਵਿਚ ਫਰਾਂਸ ਹੱਥੋਂ ਹਾਰ ਜਾਣ ਕਾਰਨ ਚੌਥੇ ਸਥਾਨ ’ਤੇ ਰਿਹਾ ਸੀ। ਦੱਖਣੀ ਕੋਰੀਆ ਨਾਲ ਖੇਡਣ ਤੋਂ ਬਾਅਦ 2016 ਦੇ ਚੈਂਪੀਅਨ ਭਾਰਤ ਦਾ ਸਾਹਮਣਾ 7 ਦਸੰਬਰ ਨੂੰ ਸਪੇਨ ਤੇ 9 ਦਸੰਬਰ ਨੂੰ ਕੈਨੇਡਾ ਨਾਲ ਹੋਵੇਗਾ। ਭਾਰਤ ਨੂੰ ਕੁਆਰਟਰ ਫਾਈਨਲ ਵਿਚ ਜਗ੍ਹਾ ਤੈਅ ਕਰਨ ਲਈ ਪੂਲ-ਸੀ ਵਿਚ ਟਾਪ-2 ਵਿਚ ਰਹਿਣਾ ਪਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News