ਸੁਲਤਾਨ ਆਫ ਜੋਹੋਰ ਕੱਪ ਲਈ 20 ਮੈਂਬਰੀ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਦਾ ਐਲਾਨ
Tuesday, Oct 10, 2023 - 02:12 PM (IST)
ਬੈਂਗਲੁਰੂ, (ਭਾਸ਼ਾ)– ਹਾਕੀ ਇੰਡੀਆ ਨੇ ਮਲੇਸ਼ੀਆ ਵਿਚ 27 ਅਕਤੂਬਰ ਤੋਂ 4 ਨਵੰਬਰ ਤਕ ਹੋਣ ਵਾਲੇ ਸੁਲਤਾਨ ਆਫ ਜੋਹੋਰ ਕੱਪ ਲਈ ਸੋਮਵਾਰ ਨੂੰ 20 ਮੈਂਬਰੀ ਭਾਰਤੀ ਜੂਨੀਅਰ ਪੁਰਸ਼ ਟੀਮ ਦਾ ਐਲਾਨ ਕੀਤਾ, ਜਿਸ ਦੀ ਕਮਾਨ ਉੱਤਮ ਸਿੰਘ ਨੂੰ ਸੌਂਪੀ ਗਈ ਹੈ। ਰਾਜਿੰਦਰ ਸਿੰਘ ਟੀਮ ਦਾ ਉਪ ਕਪਤਾਨ ਹੋਵੇਗਾ।
ਇਹ ਵੀ ਪੜ੍ਹੋ : WC 2023 : ਹਿੰਦੂ ਧਰਮ ਖਿਲਾਫ ਟਿੱਪਣੀ ਕਾਰਨ ਪਾਕਿ ਮਹਿਲਾ ਐਂਕਰ ਨੂੰ ਭਾਰਤ ਤੋਂ ਕੀਤਾ ਗਿਆ ਡਿਪੋਰਟ
ਟੂਰਨਾਮੈਂਟ ਦੇ 11ਵੇਂ ਸੈਸ਼ਨ ’ਚ 6 ਦੀ ਜਗ੍ਹਾ 8 ਟੀਮਾਂ ਹਿੱਸਾ ਲੈਣਗੀਆਂ। ਭਾਰਤ ਨੂੰ ਪੂਲ-ਬੀ ਵਿਚ ਮਲੇਸ਼ੀਆ, ਪਾਕਿਸਤਾਨ ਤੇ ਨਿਊਜ਼ੀਲੈਂਡ ਨਾਲ ਰੱਖਿਆ ਗਿਆ ਹੈ ਜਦਕਿ ਪੂਲ-ਏ ਵਿਚ ਜਰਮਨੀ, ਆਸਟਰੇਲੀਆ, ਦੱਖਣੀ ਅਫਰੀਕਾ ਤੇ ਗ੍ਰੇਟ ਬ੍ਰਿਟੇਨ ਨੂੰ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : CWC 23 : ਸ਼ੁਭਮਨ ਗਿੱਲ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਪਾਕਿ ਖ਼ਿਲਾਫ਼ ਖੇਡਣ 'ਤੇ ਅਜੇ ਵੀ ਸਸਪੈਂਸ
ਟੀਮ ਇਸ ਤਰ੍ਹਾਂ ਹੈ-
ਗੋਲਕੀਪਰ : ਮੋਹਿਤ ਐੱਚ. ਐੱਸ., ਰਣਵਿਜੇ ਸਿੰਘ ਯਾਦਵ।
ਡਿਫੈਂਡਰ : ਅਮਨਦੀਪ ਲਾਕੜਾ, ਰੋਹਿਤ, ਸੁਨੀਲ ਜੋਜੋ, ਸੁਖਵਿੰਦਰ , ਆਮਿਰ ਅਲੀ, ਯੋਗੇਮਬਰ ਰਾਵਤ।
ਮਿਡਫੀਲਡਰ : ਵਿਸ਼ਣੂਕਾਂਤ ਸਿੰਘ, ਪੁਰਵੰਨਾ ਸੀ. ਬੀ., ਰਾਜਿੰਦਰ ਸਿੰਘ, ਅਮਨਦੀਪ, ਸੁਨੀਲ ਲਾਕੜਾ, ਅਬਦੁੱਲ ਅਹਿਦ।
ਫਾਰਵਰਡ : ਉੱਤਮ ਸਿੰਘ, ਅਰੁਣ ਸਾਹਨੀ, ਆਦਿੱਤਿਆ ਲਲਾਗੇ, ਅੰਗਦਬੀਰ ਸਿੰਘ, ਗੁਰਜੋਤ ਸਿੰਘ ਤੇ ਸਤੀਸ਼ ਬੀ.।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ