ਭਾਰਤੀ ਹਾਕੀ ਟੀਮ ਨੇ ਅਰਜਨਟੀਨਾ ਨੂੰ 2-1 ਨਾਲ ਹਰਾਇਆ

06/24/2018 6:40:12 PM

ਬ੍ਰੇਡਾ : ਭਾਰਤ ਨੇ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 2-1 ਨਾਲ ਹਰਾ ਕੇ ਚੈਂਪੀਅਨਸ ਟਰਾਫੀ ਹਾਕੀ 'ਚ ਐਤਵਾਰ ਨੂੰ ਲਗਾਤਾਰ ਦੂਜੀ ਜਿੱਤ ਦਰਜ ਕੀਤੀ | ਭਾਰਨ ਨੇ ਦੋਵੇਂ ਗੋਲ ਦੂਜੇ ਕੁਆਰਟਰ 'ਚ ਕੀਤੇ | ਹਰਮਨਪ੍ਰੀਤ ਸਿੰਘ ਨੇ 17ਵੇਂ ਮਿੰਟ 'ਚ ਪੈਨਲਟੀ ਕਾਰਨਰ 'ਤੇ ਗੋਲ ਕਰ ਕੇ ਟੀਮ ਦਾ ਖਾਤਾ ਖੋਲਿਆ ਜਦਕਿ ਮਨਦੀਪ ਸਿੰਘ ਨੇ 28ਵੇਂ ਮਿੰਟ 'ਚ ਗੋਲ ਕਰ ਕੇ ਇਸ ਬੜ੍ਹਤ ਨੂੰ ਦੁਗਣਾ ਕਰ ਦਿੱਤਾ | ਵਿਸ਼ਵ ਰੈਂਕਿੰਗ 'ਚ ਦੂਜੇ ਸਥਾਨ 'ਤੇ ਕਾਬਿਜ਼ ਅਰਜਨਟੀਨਾ ਲਈ ਡ੍ਰੈਗਪਿਲਕਰ ਗੋਂਜ਼ਾਲੋ ਪੇਈਲਾਟ ਨੇ 30ਵੇਂ ਮਿੰਟ 'ਚ ਗੋਲ ਕੀਤਾ | ਭਾਰਤ ਨੇ ਕੱਲ ਆਪਣੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 4-0 ਨਾਲ ਹਰਾਇਆ ਸੀ | ਟੀਮ ਅਗਲਾ ਮੁਕਾਬਲਾ ਵਿਸ਼ਵ ਚੈਂਪੀਅਨ ਆਸਟਰੇਲੀਆ ਨਾਲ 27 ਜੂਨ ਨੂੰ ਖੇਡੇਗੀ |
 


Related News