ਭਾਰਤੀ ਹਾਈ ਕਮਿਸ਼ਨ ਨੇ ਡੇਵਿਸ ਕੱਪ ਟੀਮ ਦਾ ਸਵਾਗਤ ਕੀਤਾ

Thursday, Feb 01, 2024 - 02:13 PM (IST)

ਭਾਰਤੀ ਹਾਈ ਕਮਿਸ਼ਨ ਨੇ ਡੇਵਿਸ ਕੱਪ ਟੀਮ ਦਾ ਸਵਾਗਤ ਕੀਤਾ

ਇਸਲਾਮਾਬਾਦ- ਭਾਰਤੀ ਹਾਈ ਕਮਿਸ਼ਨ ਨੇ 60 ਸਾਲਾਂ ਵਿਚ ਪਹਿਲੀ ਵਾਰ ਇੱਥੇ ਭਾਰਤੀ ਡੇਵਿਸ ਕੱਪ ਟੀਮ ਦਾ ਸਵਾਗਤ ਕੀਤਾ। ਭਾਰਤੀ ਟੈਨਿਸ ਟੀਮ ਪਾਕਿਸਤਾਨ ਨਾਲ ਡੇਵਿਸ ਕੱਪ ਮੈਚ ਖੇਡਣ ਪਹੁੰਚੀ ਹੈ। ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਗੀਤਿਕਾ ਸ਼੍ਰੀਵਾਸਤਵ ਨੇ ਬੁੱਧਵਾਰ ਨੂੰ ਭਾਰਤੀ ਖਿਡਾਰੀਆਂ ਅਤੇ ਅਧਿਕਾਰੀਆਂ ਦਾ ਸਵਾਗਤ ਕੀਤਾ। ਆਖਰੀ ਵਾਰ ਭਾਰਤੀ ਡੇਵਿਸ ਕੱਪ ਟੀਮ 1964 'ਚ ਪਾਕਿਸਤਾਨ ਆਈ ਸੀ। ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਤਣਾਅ ਕਾਰਨ ਖੇਡ ਸਬੰਧਾਂ ਵਿਚ ਵੀ ਰੁਕਾਵਟ ਆ ਰਹੀ ਹੈ।

ਇਹ ਵੀ ਪੜ੍ਹੋ- ਸਾਬਕਾ ਕ੍ਰਿਕਟਰ ਦਾ ਦਾਅਵਾ- ਵਿੰਡੀਜ਼ ਨੇ ਪਾਕਿਸਤਾਨ ਤੋਂ ਪ੍ਰੇਰਣਾ ਲੈ ਕੇ ਜਿੱਤਿਆ ਗਾਬਾ ਟੈਸਟ

ਸ਼੍ਰੀਵਾਸਤਵ ਨੇ ਕਿਹਾ, 'ਇੱਥੇ ਭਾਰਤੀ ਰਾਸ਼ਟਰੀ ਟੀਮ ਦਾ ਸਵਾਗਤ ਕਰਨਾ ਮਾਣ ਵਾਲੀ ਗੱਲ ਹੈ। ਇਹ ਇਤਿਹਾਸਕ ਮੌਕਾ ਹੈ ਕਿ ਭਾਰਤੀ ਟੀਮ ਇੰਨੇ ਲੰਬੇ ਸਮੇਂ ਬਾਅਦ ਪਾਕਿਸਤਾਨ ਆਈ ਹੈ। ਅਸੀਂ ਟੀਮ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ।'' ਹਾਈ ਕਮਿਸ਼ਨ ਦੇ ਅਧਿਕਾਰੀਆਂ ਨੇ ਖਿਡਾਰੀਆਂ ਨਾਲ ਗੱਲਬਾਤ ਕੀਤੀ ਅਤੇ ਖੇਡ ਬਾਰੇ ਸਵਾਲ ਵੀ ਪੁੱਛੇ। ਭਾਰਤ ਅਤੇ ਪਾਕਿਸਤਾਨ ਵਿਚਾਲੇ ਡੇਵਿਸ ਕੱਪ ਵਿਸ਼ਵ ਗਰੁੱਪ ਵਨ ਦਾ ਮੈਚ 3 ਅਤੇ 4 ਫਰਵਰੀ ਨੂੰ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ- ਸ਼੍ਰੀਲੰਕਾ ਨੇ ਅਫਗਾਨਿਸਤਾਨ ਖ਼ਿਲਾਫ਼ ਟੈਸਟ ਟੀਮ ਦਾ ਐਲਾਨ, ਦੇਖੋ ਕਿਨ੍ਹਾਂ ਖਿਡਾਰੀਆਂ ਨੂੰ ਮਿਲਿਆ ਮੌਕਾ

ਜੇਤੂ ਟੀਮ ਗਰੁੱਪ ਵਨ ਵਿੱਚ ਰਹੇਗੀ ਜਦੋਂ ਕਿ ਹਾਰਨ ਵਾਲੀ ਟੀਮ ਗਰੁੱਪ ਦੋ ਵਿੱਚ ਚਲੇ ਜਾਵੇਗੀ। ਡੇਵਿਸ ਕੱਪ ਦੇ ਇਤਿਹਾਸ ਵਿੱਚ ਭਾਰਤ ਪਾਕਿਸਤਾਨ ਤੋਂ ਕਦੇ ਨਹੀਂ ਹਾਰਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News