ਸ਼ੁਭੰਕਰ ਪੀ. ਜੀ. ਏ. ਚੈਂਪੀਅਨਸ਼ਿਪ ''ਚ ਸਾਂਝੇ ਤੌਰ ''ਤੇ ਅਠਵੇਂ ਸਥਾਨ ''ਤੇ
Saturday, Sep 21, 2019 - 06:25 PM (IST)

ਸਪੋਰਟਸ ਡੈਸਕ— ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਨੇ ਇੱਥੇ ਬੀ. ਐੱਮ. ਡਬਲਿਊ. ਪੀ. ਜੀ. ਏ. ਚੈਂਪੀਅਨਸ਼ਿਪ ਦੇ ਦੂਜੇ ਦੌਰ 'ਚ ਪੰਜ ਅੰਡਰ 67 ਦਾ ਕਾਰਡ ਖੇਡਿਆ ਜਿਸ ਦੇ ਨਾਲ ਉਹ ਸਾਂਝੇ ਤੌਰ ਨਾਲ ਅਠਵੇਂ ਸਥਾਨ 'ਤੇ ਚੱਲ ਰਹੇ ਹਨ। ਹਾਲਾਂਕਿ ਛੇ ਗੋਲਫਰ ਸ਼ੁੱਕਰਵਾਰ ਨੂੰ ਦੂਜੇ ਦੌਰ ਦੀ ਖੇਡ ਖਤਮ ਨਹੀਂ ਕਰ ਸਕੇ। ਭਾਰਤੀ ਗੋਲਫਰ ਐੱਸ. ਐੱਸ.ਪੀ. ਚੌਰਸੀਆ ਹਾਲਾਂਕਿ ਕੱਟ 'ਚ ਦਾਖਲ ਨਹੀਂ ਕਰ ਸਕਣਗੇ ਜੋ ਇਕ ਓਵਰ ਦਾ ਹੈ। ਉਨ੍ਹਾਂ ਨੇ 72 ਦੇ ਕਾਰਡ ਤੋਂ ਬਾਅਦ ਦੂਜੇ ਦੌਰ 'ਚ 78 ਦਾ ਕਾਰਡ ਖੇਡਿਆ। ਰੋਰੀ ਮੈਕਲਾਰੀ ਨੇ ਪਹਿਲੇ ਦੌਰ 'ਚ 76 ਦਾ ਕਾਰਡ ਖੇਡਿਆ ਸੀ, ਪਰ ਦੂਜੇ ਦਿਨ ਉਨ੍ਹਾਂ ਨੇ ਵਾਪਸੀ ਕਰਦੇ ਹੋਏ 69 ਦਾ ਕਾਰਡ ਖੇਡ ਕੇ ਇਕ ਓਵਰ ਤੋਂ ਲਾਈਨ 'ਤੇ ਕਟ ਹਾਸਲ ਕੀਤਾ।