ਪੁਏਤਰੋ ਰਿਕੋ ਓਪਨ 'ਚ 44ਵੇਂ ਸਥਾਨ 'ਤੇ ਰਿਹਾ ਭਾਰਤੀ ਗੋਲਫਰ ਲਾਹਿੜੀ

Tuesday, Feb 25, 2020 - 12:18 PM (IST)

ਪੁਏਤਰੋ ਰਿਕੋ ਓਪਨ 'ਚ 44ਵੇਂ ਸਥਾਨ 'ਤੇ ਰਿਹਾ ਭਾਰਤੀ ਗੋਲਫਰ ਲਾਹਿੜੀ

ਸਪੋਰਟਸ ਡੈਸਕ— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਲਗਾਤਾਰ ਚੌਥੇ ਦੌਰ 'ਚ ਦੋ ਅੰਡਰ 70 ਦੇ ਸਕੋਰ ਨਾਲ ਇੱਥੇ ਪੁਏਤਰੋ ਰਿਕੋ ਓਪਨ ਗੋਲਫ ਟੂਰਨਾਮੈਂਟ 'ਚ ਸਾਂਝੇ ਤੌਰ 'ਤੇ 44ਵੇਂ ਸਥਾਨ 'ਤੇ ਰਹੇ। ਲਾਹਿੜੀ ਦਾ ਕੁਲ ਸਕੋਰ ਅੱਠ ਅੰਡਰ 280 ਰਿਹਾ। PunjabKesari
ਅਰਜੁਨ ਅਟਵਾਲ ਆਖਰੀ ਦੌਰ 'ਚ 69 ਦੇ ਸਕੋਰ ਨਾਲ ਕੁਲ ਸੱਤ ਅੰਡਰ 281 ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ 50ਵੇਂ ਸਥਾਨ 'ਤੇ ਰਹੇ। ਨਾਰਵੇ ਦੇ ਵਿਕਟਰ ਹੋਵਲੈਂਡ ਨੇ ਆਪਣਾ ਪਹਿਲਾ ਪੀ. ਜੀ. ਏ.  ਟੂਰ ਖਿਤਾਬ ਜਿੱਤਿਆ। ਉਨ੍ਹਾਂ ਨੇ ਆਖਰੀ ਦੌਰ 'ਚ ਦੋ ਅੰਡਰ 70 ਦੇ ਸਕੋਰ ਨਾਲ ਕੁਲ 20 ਅੰਡਰ 268 ਦਾ ਸਕੋਰ ਬਣਾਇਆ। ਵਿਕਟਰ ਨੇ ਜੋਸ਼ ਟੀਟਰ ਨੂੰ ਇਕ ਸ਼ਾਟ ਨਾਲ ਪਛਾੜਿਆ।


Related News