ਭਾਰਤੀ ਲੜਕੀਆਂ ਨੇ ਸੈਫ ਅੰਡਰ-15 ਮੁਕਾਬਲੇ ''ਚ ਭੂਟਾਨ ਨੂੰ ਹਰਾਇਆ

12/18/2017 2:12:22 AM

ਨਵੀਂ ਦਿੱਲੀ— ਭਾਰਤੀ ਲੜਕੀਆਂ ਦੀ ਟੀਮ ਨੇ ਢਾਕਾ 'ਚ ਖੇਡੇ ਗਏ ਦੱਖਣ ਏਸ਼ੀਆਈ ਫੁੱਟਬਾਲ ਮਹਾਸੰਘ (ਸੈਫ) ਅੰਡਰ-15 ਟੂਰਨਾਮੈਂਟ ਦੇ ਪਹਿਲੇ ਮੁਕਾਬਲੇ 'ਚ ਭੂਟਾਨ ਨੂੰ 3-0 ਨਾਲ ਹਰਾ ਦਿੱਤਾ। ਮੁਹੰਮਦ ਮੁਸਤਫ਼ਾ ਕਮਾਲ ਸਟੇਡੀਅਮ 'ਚ ਖੇਡੇ ਗਏ ਇਕਪਾਸੜ ਮੁਕਾਬਲੇ 'ਚ ਭਾਰਤ ਵਲੋਂ ਕ੍ਰਿਤਨਾ, ਪ੍ਰਿਯੰਕਾ ਅਤੇ ਪ੍ਰਤੀਕਸ਼ਾ ਨੇ ਕ੍ਰਮਵਾਰ ਚੌਥੇ, 11ਵੇਂ ਅਤੇ 19ਵੇਂ ਮਿੰਟ 'ਚ ਗੋਲ ਕਰ ਕੇ ਭੂਟਾਨ ਦੀਆਂ ਉਮੀਦਾਂ ਨੂੰ ਝਟਕਾ ਦਿੱਤਾ। ਇਸ ਮੈਚ ਨਾਲ 3 ਅੰਕ ਜੁਟਾਉਣ ਵਾਲੀ ਭਾਰਤੀ ਟੀਮ ਦਾ ਅਗਲਾ ਮੁਕਾਬਲਾ 19 ਦਸੰਬਰ ਨੂੰ ਨੇਪਾਲ ਨਾਲ ਹੋਵੇਗਾ।


Related News