ਭਾਰਤੀ ਡਰਾਈਵਰ ਨੇ ਪਾਕਿ ਕ੍ਰਿਕਟਰਾਂ ਤੋਂ ਨਹੀਂ ਲਿਆ ਟੈਕਸੀ ਕਿਰਾਇਆ, ਹੋਟਲ ''ਚ ਨਾਲ ਖਾਇਆ ਖਾਣਾ

Tuesday, Nov 26, 2019 - 10:29 AM (IST)

ਭਾਰਤੀ ਡਰਾਈਵਰ ਨੇ ਪਾਕਿ ਕ੍ਰਿਕਟਰਾਂ ਤੋਂ ਨਹੀਂ ਲਿਆ ਟੈਕਸੀ ਕਿਰਾਇਆ, ਹੋਟਲ ''ਚ ਨਾਲ ਖਾਇਆ ਖਾਣਾ

ਸਪੋਰਟਸ ਡੈਸਕ— ਪਾਕਿਸਤਾਨ ਕ੍ਰਿਕਟ ਟੀਮ ਇਨ੍ਹਾਂ ਦਿਨਾਂ 'ਚ ਆਸਟਰੇਲੀਆ ਦੇ ਦੌਰੇ 'ਤੇ ਹੈ ਜਿੱਥੇ ਦੋਵੇਂ ਟੀਮਾਂ ਵਿਚਾਲੇ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਇਸ ਦੇ ਪਹਿਲੇ ਮੈਚ 'ਚ ਮਹਿਮਾਨ ਟੀਮ ਨੂੰ ਪਾਰੀ ਦੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਮੁਕਾਬਲਾ ਬ੍ਰਿਸਬੇਨ ਦੇ ਮੈਦਾਨ 'ਤੇ ਖੇਡਿਆ ਗਿਆ ਸੀ ਜਿੱਥੇ ਆਸਟਰੇਲੀਆਈ ਖਿਡਾਈਆਂ ਨੇ ਆਪਣਾ ਦਮ ਦਿਖਾਇਆ ਤਾਂ ਉੱਥੇ ਹੀ ਇਕ ਭਾਰਤੀ ਟੈਕਸੀ ਡਰਾਈਵਰ ਨੇ ਵੀ ਕੁਝ ਅਜਿਹਾ ਕੀਤਾ ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।
PunjabKesari
ਦਰਅਸਲ, ਪਾਕਿਸਤਾਨ ਕ੍ਰਿਕਟ ਟੀਮ ਦੇ ਸ਼ਾਹੀਨ ਸ਼ਾਹ ਅਫਰੀਦੀ, ਯਾਸਿਰ ਸ਼ਾਹ ਅਤੇ ਨਸੀਮ ਸ਼ਾਹ ਨੇ ਬ੍ਰਿਸਬੇਨ 'ਚ ਹੀ ਇਕ ਭਾਰਤੀ ਟੈਕਸੀ ਡਰਾਈਵਰ ਦੇ ਨਾਲ ਸਫਰ ਕੀਤਾ, ਜਿਸ ਦੇ ਬਾਅਦ ਉਨ੍ਹਾਂ ਨੇ ਕਿਰਾਇਆ ਦੇਣਾ ਚਾਹਿਆ ਤਾਂ ਡਰਾਈਵਰ ਨੇ ਉਸ ਨੂੰ ਲੈਣ ਤੋਂ ਮਨ੍ਹਾਂ ਕਰ ਦਿੱਤਾ। ਇਸ ਘਟਨਾ ਦਾ ਖੁਲਾਸਾ ਆਸਟਰੇਲੀਆ ਦੇ ਇਕ ਰੋਡੀਓ ਪ੍ਰੈਜ਼ੈਂਟਰ ਐਲੀਸੇਨ ਮਿਸ਼ੇਲ ਨੇ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੂੰ ਕੈਬ ਡਰਾਈਵਰ ਨੇ ਹੀ ਦਿੱਤੀ। 
 

ਖਾਸ ਗੱਲ ਇਹ ਰਹੀ ਕਿ ਡਰਾਈਵਰ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਪਾਕਿਸਤਾਨੀ ਖਿਡਾਰੀਆਂ ਨੇ ਵੀ ਦਰਿਆਦਿਲੀ ਦਾ ਸਬੂਤ ਦਿੱਤਾ ਅਤੇ ਉਸ ਨੂੰ ਆਪਣੇ ਨਾਲ ਡਿਨਰ ਕਰਨ ਦੇ ਲਈ ਲੈ ਗਏ। ਜ਼ਿਕਰਯੋਗ ਹੈ ਕਿ ਇਨ੍ਹਾਂ ਦਿਨਾਂ 'ਚ ਪਾਕਿਸਤਾਨੀ ਕ੍ਰਿਕਟ ਟੀਮ ਦਾ ਪ੍ਰਦਰਸ਼ਨ ਨਿਰਾਸ਼ਜਨਕ ਹੀ ਹੈ। ਪਹਿਲੇ ਟੈਸਟ ਮੈਚ 'ਚ ਵੀ ਉਸ ਨੂੰ ਪਾਰੀ ਅਤੇ 5 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਾਕਿਸਤਾਨ ਦੇ ਬੱਲੇਬਾਜ਼ ਉਸ ਮੁਕਾਬਲੇ ਦੀ ਪਹਿਲੀ ਪਾਰੀ 'ਚ 240 ਤਾਂ ਦੂਜੀ ਪਾਰੀ 'ਚ 335 ਦੌੜਾਂ ਹੀ ਬਣਾ ਸਕੇ ਸਨ, ਜਦਕਿ ਆਸਟਰੇਲੀਆ ਨੇ 580 ਦੌੜਾਂ ਦਾ ਪਹਾੜ ਪਹਿਲੀ ਪਾਰੀ 'ਚ ਖੜ੍ਹਾ ਕੀਤਾ ਸੀ।

 


author

Tarsem Singh

Content Editor

Related News