ਭਾਰਤੀ ਕ੍ਰਿਕਟਰਾਂ ਨੇ ਰਿਸ਼ਭ ਪੰਤ ਦੇ ਜਲਦੀ ਠੀਕ ਹੋਣ ਲਈ ਉਜੈਨ ਦੇ ਮਹਾਕਾਲੇਸ਼ਵਰ ਮੰਦਰ ''ਚ ਕੀਤੀ ਪ੍ਰਾਰਥਨਾ
Monday, Jan 23, 2023 - 11:10 AM (IST)
ਮੱਧ ਪ੍ਰਦੇਸ਼ (ਏਜੰਸੀ): ਭਾਰਤੀ ਕ੍ਰਿਕਟ ਟੀਮ ਦੇ ਕੁਝ ਮੈਂਬਰ, ਜੋ ਕਿ ਨਿਊਜ਼ੀਲੈਂਡ ਦੇ ਖਿਲਾਫ ਤੀਜੇ ਅਤੇ ਆਖਰੀ ਵਨਡੇ ਲਈ ਮੱਧ ਪ੍ਰਦੇਸ਼ ਵਿੱਚ ਹਨ, ਨੇ ਸੋਮਵਾਰ ਸਵੇਰੇ ਉਜੈਨ ਦੇ ਮਸ਼ਹੂਰ ਮਹਾਕਾਲੇਸ਼ਵਰ ਮੰਦਰ ਦਾ ਦੌਰਾ ਕੀਤਾ ਅਤੇ ਪੂਜਾ ਕੀਤੀ। ਖਿਡਾਰੀ ਸੂਰਿਆਕੁਮਾਰ ਯਾਦਵ, ਕੁਲਦੀਪ ਯਾਦਵ ਅਤੇ ਵਾਸ਼ਿੰਗਟਨ ਸੁੰਦਰ ਸੋਮਵਾਰ ਸਵੇਰੇ ਭਾਰਤੀ ਕ੍ਰਿਕਟ ਟੀਮ ਦੇ ਸਟਾਫ਼ ਨਾਲ ਮਹਾਕਾਲ ਮੰਦਰ ਪਹੁੰਚੇ।
ਇਹ ਵੀ ਪੜ੍ਹੋ: ਵਿਆਹ ਦੇ ਬੰਧਨ 'ਚ ਬੱਝੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਹਰਜੀਤ ਸਿੰਘ ਤੁਲੀ
ਭਾਰਤ ਦੇ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਾਥੀ ਖਿਡਾਰੀ ਰਿਸ਼ਭ ਪੰਤ ਦੇ ਜਲਦੀ ਠੀਕ ਹੋਣ ਲਈ ਮਹਾਕਾਲ ਨੂੰ ਪ੍ਰਾਰਥਨਾ ਕੀਤੀ। ਦੱਸ ਦੇਈਏ ਕਿ ਪੰਤ 30 ਦਸੰਬਰ ਨੂੰ ਇੱਕ ਕਾਰ ਹਾਦਸੇ ਵਿੱਚ ਜ਼ਖ਼ਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਕਈ ਗੰਭੀਰ ਸੱਟਾਂ ਲੱਗੀਆਂ ਸਨ। ਹਾਲਾਂਕਿ, ਉਹ ਤੇਜ਼ੀ ਨਾਲ ਰਿਕਵਰੀ ਕਰ ਰਹੇ ਹਨ। ਸੂਰਿਆਕੁਮਾਰ ਯਾਦਵ ਨੇ ਏ.ਐੱਨ.ਆਈ. ਨੂੰ ਦੱਸਿਆ, "ਅਸੀਂ ਰਿਸ਼ਭ ਪੰਤ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕੀਤੀ। ਉਸ ਦੀ ਵਾਪਸੀ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਅਸੀਂ ਨਿਊਜ਼ੀਲੈਂਡ ਦੇ ਖਿਲਾਫ ਸੀਰੀਜ਼ ਪਹਿਲਾਂ ਹੀ ਜਿੱਤ ਚੁੱਕੇ ਹਾਂ, ਉਨ੍ਹਾਂ ਦੇ ਖਿਲਾਫ ਫਾਈਨਲ ਮੈਚ ਦਾ ਇੰਤਜ਼ਾਰ ਕਰ ਰਹੇ ਹਾਂ।"
ਇਹ ਵੀ ਪੜ੍ਹੋ : ਅਮਰੀਕਾ ’ਚ ਭਾਰਤੀ ਵਿਅਕਤੀ ਦਾ ਕਤਲ, ਲੁੱਟ ਦੌਰਾਨ ਮਾਰੀ ਗੋਲੀ (ਵੀਡੀਓ)
ਖਿਡਾਰੀਆਂ ਅਤੇ ਸਟਾਫ਼ ਨੇ ਭਗਵਾਨ ਸ਼ਿਵ ਦੀ ਭਸਮ ਆਰਤੀ ਵਿੱਚ ਵੀ ਹਿੱਸਾ ਲਿਆ ਜੋ ਸਵੇਰੇ ਮੰਦਰ ਵਿੱਚ ਕੀਤੀ ਗਈ ਸੀ। ਖਿਡਾਰੀਆਂ ਨੇ ਭਾਰਤੀ ਕ੍ਰਿਕੇਟ ਟੀਮ ਦੇ ਸਟਾਫ਼ ਦੇ ਨਾਲ ਪੋਜ਼ ਦਿੰਦੇ ਹੋਏ ਰਵਾਇਤੀ ਪਹਿਰਾਵੇ - ਧੋਤੀ ਅਤੇ ਅੰਗਾਵਸਟ੍ਰਮ - ਪਹਿਨੇ ਹੋਏ ਸਨ। ਟੀਮ ਇੰਡੀਆ ਮੰਗਲਵਾਰ ਨੂੰ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਨਿਊਜ਼ੀਲੈਂਡ ਖਿਲਾਫ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਖੇਡੇਗੀ। ਭਾਰਤ ਨੇ ਸ਼ਨੀਵਾਰ ਨੂੰ ਰਾਏਪੁਰ ਦੇ ਸ਼ਹੀਦ ਵੀਰ ਨਰਾਇਣ ਸਿੰਘ ਅੰਤਰਰਾਸ਼ਟਰੀ ਸਟੇਡੀਅਮ 'ਚ ਨਿਊਜ਼ੀਲੈਂਡ ਨੂੰ ਦੂਜੇ ਵਨਡੇ 'ਚ ਅੱਠ ਵਿਕਟਾਂ ਨਾਲ ਹਰਾ ਕੇ ਲਗਾਤਾਰ ਸੱਤਵੀਂ ਵਨਡੇ ਸੀਰੀਜ਼ ਸੁਰੱਖਿਅਤ ਕੀਤੀ।
ਇਹ ਵੀ ਪੜ੍ਹੋ: ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਕਪੂਰਥਲਾ ਦੇ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ