ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਕਾਰਾਂ ਰੱਖਣ ਦੇ ਸ਼ੌਕੀਨ ਨੇ ਇਹ 7 ਭਾਰਤੀ ਕ੍ਰਿਕਟਰ
Wednesday, Aug 25, 2021 - 05:48 PM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟਰ ਨਾ ਸਿਰਫ਼ ਕ੍ਰਿਕਟ ਤੋਂ ਮੋਟੀ ਕਮਾਈ ਕਰਦੇ ਹਨ ਸਗੋਂ ਉਹ ਕਈ ਹੋਰ ਬਿਜ਼ਨੈਸ ਵੀ ਕਰਦੇ ਹਨ। ਉਨ੍ਹਾਂ ਦਾ ਜੀਵਨ ਪੱਧਰ ਕਾਫ਼ੀ ਹਾਈ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਕੁਝ ਕ੍ਰਿਕਟਰਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਕੋਲ ਬੇਹੱਦ ਮਹਿੰਗੀਆਂ ਗੱਡੀਆਂ ਹਨ।
ਕੇ. ਐੱਲ. ਰਾਹੁਲ
ਭਾਰਤੀ ਬੱਲੇਬਾਜ਼ ਕੇ. ਐੱਲ ਰਾਹੁਲ ਨੂੰ ਮਹਿੰਗੀਆਂ ਗੱਡੀਆਂ ਦਾ ਬਹੁਤ ਸ਼ੌਕ ਹੈ। ਆਪਣੇ ਇਸੇ ਸ਼ੌਕ ਨੂੰ ਪੂਰਾ ਕਰਨ ਲਈ ਕੇ. ਐੱਲ ਰਾਹੁਲ ਨੇ ਕੁਝ ਦਿਨ ਪਹਿਲਾਂ ਹੀ ਮਰਸੀਡੀਜ਼ ਸੀ43 ਏ ਐੱਮ ਜੀ ਖ਼ਰੀਦੀ ਜਿਸ ਦੇ ਲਈ ਉਨ੍ਹਾਂ ਨੂੰ ਪੂਰੇ 75.35 ਲੱਖ ਰੁਪਏ ਅਦਾ ਕਰਨੇ ਪਏ।
ਸ਼ਿਖਰ ਧਵਨ
ਭਾਰਤ ਦੇ ਓਪਨਰ ਸ਼ਿਖਰ ਧਵਨ ਵੀ ਮਹਿੰਗੀਆਂ ਗੱਡੀਆਂ ਦੇ ਸ਼ੌਕ 'ਚ ਪਿੱਛੇ ਨਹੀਂ ਰਹਿੰਦੇ। ਧਵਨ ਨੇ ਕੁਝ ਸਾਲ ਪਹਿਲਾਂ ਮਰਸੀਡੀਜ਼ ਸੀਐਲ350 ਸੀਡੀਆਈ ਖ਼ਰੀਦੀ ਜਿਸ ਨੂੰ ਭਾਰਤ 'ਚ ਇਸ ਕਲਾਸ ਦੀ ਸਭ ਤੋਂ ਗੱਡੀਆਂ 'ਚੋਂ ਇਕ ਮੰਨਿਆ ਜਾਂਦਾ ਹੈ। ਇਸ ਕਾਰ ਨੂੰ ਖਰੀਦਣ ਲਈ ਸ਼ਿਖਰ ਧਵਨ ਨੇ 80 ਲੱਖ ਰੁਪਏ ਖ਼ਰਚ ਕੀਤੇ ਹਨ।
ਰੋਹਿਤ ਸ਼ਰਮਾ
ਭਾਰਤ ਦੇ ਧਮਾਕੇਦਾਰ ਬੱਲੇਬਾਜ਼ ਰੋਹਿਤ ਸ਼ਰਮਾ ਬੀਐੱਮਡਬਲਯੂ ਐੱਮ5 ਕਾਰ ਦੇ ਮਾਲਕ ਹਨ। ਰੋਹਿਤ ਨੇ ਦੱਸਿਆ ਸੀ ਕਿ ਇਹ ਉਨ੍ਹਾਂ ਦੀ ਡ੍ਰੀਮ ਕਾਰ ਹੈ। ਇਸ ਕਾਰ ਲਈ ਰੋਹਿਤ ਸ਼ਰਮਾ ਨੂੰ 1.5 ਕਰੋੜ ਰੁਪਏ ਖ਼ਰਚ ਕਰਨੇ ਪਏ ਸਨ।
ਸਚਿਨ ਤੇਂਦੁਲਕਰ
ਭਾਰਤ ਦੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਕੋਲ ਬਹੁਤ ਮਹਿੰਗੀਆਂ ਗੱਡੀਆਂ ਹਨ ਪਰ ਉਨ੍ਹਾਂ 'ਚੋਂ ਸਭ ਤੋਂ ਮਹਿੰਗੀ ਕਾਰ ਬੀਐੱਮਡਬਲਯੂ ਆਈ8 ਹੈ ਜਿਸ ਦੇ ਲਈ ਸਚਿਨ ਨੂੰ ਖ਼ਰਚਨੇ ਪਏ ਸਨ ਪੂਰੇ 2.62 ਕਰੋੜ ਰੁਪਏ।
ਹਾਰਦਿਕ ਪੰਡਯਾ
ਭਾਰਤ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਹਮੇਸ਼ਾ ਤੋਂ ਆਲੀਸ਼ਾਨ ਜ਼ਿੰਦਗੀ ਜਿਉਣ ਦੇ ਸ਼ੌਕੀਨ ਹਨ। ਉਨ੍ਹਾਂ ਕੋਲ ਵੈਸੇ ਤਾਂ ਕਈ ਮਹਿੰਗੀਆਂ ਗੱਡੀਆਂ ਹਨ ਪਰ ਉਨ੍ਹਾਂ 'ਚੋਂ ਸਭ ਤੋਂ ਮਹਿੰਗੀ ਹੈ ਲੇਂਬੋਰਗਿਨੀ ਹਰਿਕਨ ਹੈ ਜਿਸ ਦੇ ਲਈ ਉਨ੍ਹਾਂ ਨੂੰ 3.73 ਕਰੋੜ ਰੁਪਏ ਅਦਾ ਕਰਨੇ ਪਏ ਸਨ। ਇਹ ਕਾਰ ਸਿਰਫ਼ 2.9 ਸਕਿੰਟ 'ਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨੂੰ ਛੂਹ ਸਕਦੀ ਹੈ।
ਵਿਰਾਟ ਕੋਹਲੀ
ਭਾਰਤ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਕੋਲ ਵੀ ਮਹਿੰਗੀਆਂ ਗੱਡੀਆਂ ਹਨ। ਵਿਰਾਟ ਦੀ ਸਭ ਤੋਂ ਮਹਿੰਗੀ ਗੱਡੀ ਆਡੀ ਆਰ8 ਵੀ10 ਹੈ ਜਿਸ ਦੇ ਲਈ ਵਿਰਾਟ ਨੂੰ 3.5 ਕਰੋੜ ਰੁਪਏ ਖ਼ਰਚ ਕਰਨੇ ਪਏ ਸਨ।
ਯੁਵਰਾਜ ਸਿੰਘ
ਸਿਕਸਰ ਕਿੰਗ ਯੁਵਰਾਜ ਸਿੰਘ ਵੀ ਮਹਿੰਗੀਆਂ ਦਾ ਸ਼ੌਕ ਰਖਦੇ ਹਨ। ਉਨ੍ਹਾਂ ਦੀ ਸਭ ਤੋਂ ਮਹਿੰਗੀ ਕਾਰ ਲੈਂਬੋਰਗਿਨੀ ਮੁਰਸੀਲੇਗੋ ਹੈ ਜਿਸ ਨੂੰ ਯੁਵਰਾਜ ਨੇ 3.6 ਕਰੋੜ ਰੁਪਏ 'ਚ ਖ਼ਰੀਦਿਆ ਸੀ।
ਵਰਿੰਦਰ ਸਹਿਵਾਗ
ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਕੋਲ ਬੈਂਟਲੇ ਕਂਟੀਨੈਂਟਲ ਫਲਾਇੰਗ ਸਪੁਰ ਹੈ। ਇਸ ਕਾਰ ਲਈ ਸਹਿਵਾਗ ਨੇ 3.74 ਕਰੋੜ ਰੁਪਏ ਖ਼ਰਚ ਕੀਤੇ ਸਨ।