ਵਿਰਾਟ-ਅਨੁਸ਼ਕਾ ਤੋਂ ਬਾਅਦ ਹੁਣ ਇਹ ਕ੍ਰਿਕਟਰ-ਅਦਾਕਾਰਾ ਬਣਨ ਵਾਲੇ ਨੇ ਮਾਪੇ

Monday, Oct 12, 2020 - 03:14 PM (IST)

ਵਿਰਾਟ-ਅਨੁਸ਼ਕਾ ਤੋਂ ਬਾਅਦ ਹੁਣ ਇਹ ਕ੍ਰਿਕਟਰ-ਅਦਾਕਾਰਾ ਬਣਨ ਵਾਲੇ ਨੇ ਮਾਪੇ

ਸਪੋਰਟਸ ਡੈਕਸ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਜਲਦ ਹੀ ਮਾਂ-ਪਿਓ ਬਣਨ ਵਾਲੇ ਹਨ। ਉਨ੍ਹਾਂ ਤੋਂ ਬਾਅਦ ਹੁਣ ਇਕ ਹੋਰ ਕ੍ਰਿਕਟਰ-ਅਦਾਕਾਰਾ ਕਪਲ ਦੇ ਘਰ 'ਚ ਵੀ ਖੁਸ਼ੀਆਂ ਆਉਣ ਵਾਲੀਆਂ ਹਨ। ਕ੍ਰਿਕਟਰ ਜ਼ਹੀਰ ਖ਼ਾਨ ਤੇ ਪਤਨੀ ਸਾਗਰਿਕਾ ਘਾਟਗੇ ਜਲਦ ਹੀ ਮਾਂ-ਪਿਓ ਬਣਨ ਵਾਲੇ ਹਨ ਤੇ ਉਨ੍ਹਾਂ ਦੀ ਪਰਿਵਾਰ 'ਚ ਇਕ ਹੋਰ ਮੈਂਬਰ ਆਉਣ ਵਾਲਾ ਹੈ।

ਇਹ ਵੀ ਪੜ੍ਹੋ : ਗੂਗਲ ਅਨੁਸਾਰ ਕ੍ਰਿਕਟਰ ਰਾਸ਼ੀਦ ਖ਼ਾਨ ਦੀ ਪਤਨੀ ਹੈ ਅਨੁਸ਼ਕਾ ਸ਼ਰਮਾ,ਜਾਣੋ ਕੀ ਹੈ ਮਾਮਲਾ
PunjabKesariਇਥੇ ਇਹ ਵੀ ਦੱਸ ਦੇਈਏ ਕਿ ਜ਼ਹੀਰ ਖ਼ਾਨ ਤੇ ਸਾਗਰਿਕਾ ਨੇ ਪਬਲਿਕ ਪਲੇਟਫਾਰਮ 'ਤੇ ਇਸ ਦੀ ਅਨਾਊਂਸਮੈਂਟ ਨਹੀਂ ਕੀਤੀ ਹੈ ਪਰ ਕੁਝ ਮੀਡੀਆ ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਦੋਵੇਂ ਜਲਦ ਪੈਰੇਂਟਸ ਬਣਨ ਵਾਲੇ ਹਨ। ਮੁੰਬਈ ਮਿਰਰ ਮੁਤਾਬਕ, ਸਾਗਰਿਕਾ ਘਾਟਗੇ ਗਰਭਵਤੀ ਹੈ ਤੇ ਜਲਦ ਹੀ ਬੱਚੇ ਨੂੰ ਜਨਮ ਦੇਣ ਵਾਲੀ ਹੈ। ਜ਼ਹੀਰ ਖ਼ਾਨ ਤੇ ਸਾਗਰਿਕਾ ਘਾਟਗੇ ਨੇ ਸਾਲ 2017 'ਚ ਵਿਆਹ ਕੀਤਾ ਸੀ। ਇਸ ਰਿਪੋਰਟ ਮੁਤਾਬਿਕ, ਜ਼ਹੀਰ ਖ਼ਾਨੇ ਸਾਗਰਿਕਾ ਦੇ ਦੋਸਤਾਂ ਨੇ ਕਨਫਰਮ ਕੀਤਾ ਹੈ ਕਿ ਹੈਪੀ ਕਪਲ ਜਲਦ ਹੀ ਮਾਂ-ਪਿਓ ਬਣਨ ਵਾਲੇ ਹਨ।

ਇਹ ਵੀ ਪੜ੍ਹੋ : ਹੈਵਾਨੀਅਤ : 5 ਸਾਲਾ ਪੁੱਤ ਨੂੰ ਬੰਧਕ ਬਣਾ ਕੇ ਜਨਾਨੀ ਨਾਲ ਕੀਤਾ ਗੈਂਗਰੇਪ, ਦੋਵਾਂ ਨੂੰ ਬੰਨ੍ਹ ਕੇ ਨਦੀ 'ਚ ਸੁੱਟਿਆ

PunjabKesariPunjabKesari


author

Baljeet Kaur

Content Editor

Related News