BCCI ਨੇ ਕਿਹਾ- ਪੁਜਾਰਾ ਫੈਮਿਲੀ ਦੀ ਤਰ੍ਹਾ, ਤੁਸੀਂ ਵੀ ਆਪਣੇ-ਆਪਣੇ ਘਰਾਂ ''ਚ ਹੀ ਰਹੋ

Monday, Mar 30, 2020 - 02:23 AM (IST)

BCCI ਨੇ ਕਿਹਾ- ਪੁਜਾਰਾ ਫੈਮਿਲੀ ਦੀ ਤਰ੍ਹਾ, ਤੁਸੀਂ ਵੀ ਆਪਣੇ-ਆਪਣੇ ਘਰਾਂ ''ਚ ਹੀ ਰਹੋ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ ਦੇਸ਼ਭਰ 'ਚ ਜਾਰੀ ਕੋਰੋਨਾ ਵਾਇਰਸ ਖਤਰਿਆਂ ਦੇ ਵਿਚ ਲੋਕਾਂ ਨੂੰ ਘਰਾਂ 'ਚ ਹੀ ਰਹਿਣ ਦੀ ਅਪੀਲ ਕੀਤੀ ਹੀ ਤੇ ਉਸ ਨੇ ਭਾਰਤੀ ਟੀਮ ਦੇ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਦੀ ਉਦਾਹਰਣ ਦਿੱਤੀ ਹੈ। ਬੀ. ਸੀ. ਸੀ. ਆਈ. ਨੇ ਟਵਿੱਟਰ 'ਤੇ ਪੁਜਾਰਾ ਦੀ ਇਕ ਪੋਸਟ ਸ਼ੇਅਰ ਕੀਤੀ ਹੈ। ਜਿਸ 'ਚ ਉਸ ਨੇ ਲਿਖਿਆ ਹੈ 'ਪੁਜਾਰਾ ਪਰਿਵਾਰ ਦੀ ਤਰ੍ਹਾ, ਤੁਸੀਂ ਵੀ ਆਪਣੇ-ਆਪਣੇ ਘਰਾਂ 'ਚ ਹੀ ਰਹੋ।'


ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਕਿਹਾ ਸੀ ਕਿ ਲਾਕਡਾਊਨ ਦੌਰਾਨ ਉਸਦਾ ਅੱਧਾ ਸਮਾਂ ਤਾਂ ਬੇਟੀ ਦੀ ਦੇਖਭਾਲ 'ਚ ਹੀ ਗੁਜਰ ਜਾਂਦਾ ਹੈ। ਕੋਰੋਨਾ ਨਾਲ ਲੜਨ ਦੇ ਲਈ ਭਾਰਤ ਸਰਕਾਰ ਨੇ ਪੂਰੇ ਦੇਸ਼ 'ਚ 21 ਦਿਨ ਦਾ ਲਾਕਡਾਊਨ ਕੀਤਾ ਹੈ। ਇਸ ਦੌਰਾਨ ਪੁਜਾਰਾ ਸਮੇਤ ਸਾਰੇ ਕ੍ਰਿਕਟਰ ਆਪਣੇ ਆਪਣੇ ਤਰੀਕੇ ਨਾਲ ਘਰ 'ਚ ਸਮਾਂ ਬਤੀਤ ਕਰ ਰਹੇ ਹਨ। ਪੁਜਾਰਾ ਨੇ ਕਿਹਾ ਸੀ ਕਿ ਮੇਰੇ ਲਈ ਇਹ ਬਦਲਾਅ ਸਵਾਗਤ ਹੈ। ਮੈਂ ਇਸ ਸਮੇਂ ਖੁਦ ਨਾਲ ਸਮਾਂ ਬਿਤਾ ਰਿਹਾ ਹਾਂ। ਜਦੋ ਵੀ ਮੈਂ ਇਕੱਲਾ ਹੁੰਦਾ ਹਾਂ ਤਾਂ ਕਿਤਾਬਾ ਪੜ੍ਹਣ ਤੇ ਟੀ. ਵੀ. ਦੇਖਣਾ ਪਸੰਦ ਕਰਦਾ ਹਾਂ।

PunjabKesariPunjabKesari
ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲ ਇਕ ਬੇਟੀ ਹੈ ਜੋ ਹਮੇਸ਼ਾ ਹੀ ਖੇਡਣ ਲਈ ਬਹੁਤ ਉਤਸ਼ਾਹ ਨਾਲ ਭਰੀ ਰਹਿੰਦੀ ਹੈ। ਮੇਰਾ ਜ਼ਿਆਦਾਤਰ ਸਮਾਂ ਤਾਂ ਬੇਟੀ ਦੀ ਦੇਖਭਾਲ 'ਚ ਹੀ ਗੁਜਰ ਜਾਂਦਾ ਹੈ। ਮੈਂ ਰੋਜ ਪਤਨੀ ਨਾਲ ਕੰਮ ਕਰਵਾਉਂਦਾ ਹਾਂ। ਪੁਜਾਰਾ ਨੇ ਸਾਰੇ ਦੇਸ਼ਵਾਸੀਆਂ ਨੂੰ ਘਰਾਂ 'ਚ ਹੀ ਰਹਿਣ ਦੀ ਅਪੀਲ ਕੀਤੀ ਤੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਨਾਲ ਨਹੀਂ ਮਿਲਣਾ ਚਾਹੀਦਾ।

PunjabKesariPunjabKesari


author

Gurdeep Singh

Content Editor

Related News