ਭਾਰਤੀ ਸ਼ਤਰੰਜ ਖਿਡਾਰੀ ਅਨਵੇਸ਼ ਉਪਾਧਿਆਏ ਵੀ ਯੂਕ੍ਰੇਨ ’ਚ ਫਸੇ

Friday, Feb 25, 2022 - 04:10 PM (IST)

ਚੇਨਈ (ਭਾਸ਼ਾ)- ਸਾਬਕਾ ਰਾਸ਼ਟਰੀ ਰੈਪਿਡ ਸ਼ਤਰੰਜ ਚੈਂਪੀਅਨ ਅਨਵੇਸ਼ ਉਪਾਧਿਆਏ ਯੂਕ੍ਰੇਨ ਵਿਚ ਫਸੇ ਉਨ੍ਹਾਂ ਕਾਈ ਭਾਰਤੀਆਂ ਵਿਚ ਸ਼ਾਮਲ ਹਨ, ਜੋ ਯੂਕ੍ਰੇਨ ਵਿਚ ਫਸੇ ਹੋਏ ਹਨ, ਜਿੱਥੇ ਰੂਸ ਨੇ ਹਮਲਾ ਕੀਤਾ ਹੈ ਅਤੇ ਉਹ ਘਰ ਵਾਪਸੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਅਨਵੇਸ਼ ਆਪਣੇ ਅਪਾਰਟਮੈਂਟ ਵਿਚ ਇਕੱਲੇ ਹਨ ਅਤੇ ਡਰੇ ਹੋਏ ਹਨ। ਕੀਵ ਦੇ ਇਕ ਹਸਪਤਾਲ ਵਿਚ 'ਗੈਸਟ੍ਰੋਐਂਟਰੌਲੋਜੀ' (ਢਿੱਡ ਅਤੇ ਅੰਤੜੀ ਦੇ ਵਿਕਾਰ ਨਾਲ ਸਬੰਧਤ) ਵਿਚ ਸਿਖਲਾਈ ਲੈ ਰਹੇ 30 ਸਾਲਾ ਅਨਵੇਸ਼ ਨੇ ਮਾਰਚ ਵਿਚ ਭਾਰਤ ਪਰਤਣ ਦੀ ਯੋਜਨਾ ਬਣਾਈ ਸੀ ਪਰ ਰੂਸ ਨੇ ਵੀਰਵਾਰ ਨੂੰ ਹੀ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ, ਜਿਸ ਕਾਰਨ ਫਲਾਈਟ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਉਹ ਨੂੰ ਨਹੀਂ ਪਤਾ ਕਿ ਅੱਗੇ ਕੀ ਹੋਵੇਗਾਉ।

ਇਹ ਵੀ ਪੜ੍ਹੋ: ਭਾਵੁਕ ਹੋਏ ਯੂਕ੍ਰੇਨ ਦੇ ਰਾਸ਼ਟਰਪਤੀ, ਕਿਹਾ- ਮੈਂ ਤੇ ਮੇਰਾ ਪਰਿਵਾਰ ਦੁਸ਼ਮਣ ਦੇ ਨਿਸ਼ਾਨੇ 'ਤੇ ਹਾਂ (ਵੀਡੀਓ)

ਸਾਲ 2017 ਦੇ ਰਾਸ਼ਟਰੀ ਰੈਪਿਡ ਸ਼ਤਰੰਜ ਚੈਂਪੀਅਨ ਨੇ ਕੀਵ ਤੋਂ ਪੀ.ਟੀ.ਆਈ. ਨੂੰ ਦੱਸਿਆ, ‘ਇਸ ਤਰ੍ਹਾਂ ਦੀ ਕਾਰਵਾਈ ਦੀ ਉਮੀਦ ਨਹੀਂ ਸੀ। ਇਹ ਪੂਰੀ ਤਰ੍ਹਾਂ ਨਾਲ ਫੌਜੀ ਹਮਲਾ ਹੈ। ਇਸ ਦੀ ਉਮੀਦ ਨਹੀਂ ਸੀ।’ ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਵੀਰਵਾਰ ਨੂੰ ਯੂਕ੍ਰੇਨ ਵਿਚ ਰਹਿੰਦੇ ਸਾਰੇ ਭਾਰਤੀਆਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਸਾਰੇ ਕਦਮ ਚੁੱਕੇਗੀ। ਅਨਵੇਸ਼ ਨੇ ਕਿਹਾ ਕਿ ਯੂਕ੍ਰੇਨ ਵਿਚ ਲਗਭਗ 20,000 ਭਾਰਤੀ ਹਨ ਅਤੇ ਇਨ੍ਹਾਂ ਵਿਚੋਂ 4,000 ਪਿਛਲੇ ਕੁਝ ਦਿਨਾਂ ਵਿਚ ਵਾਪਸ ਪਰਤ ਚੁੱਕੇ ਹਨ।

ਇਹ ਵੀ ਪੜ੍ਹੋ: ਧਰੀਆਂ ਦੀਆਂ ਧਰੀਆਂ ਰਹਿ ਗਈਆਂ US-UK ਦੀਆਂ ਧਮਕੀਆਂ, ਰੂਸ ਦੀ ਆਫ਼ਤ ਤੋਂ ਦੁਨੀਆ ਦੁਖੀ

ਭੁਵਨੇਸ਼ਵਰ ਵਿਚ ਵਸੇ ਆਪਣੇ ਪਰਿਵਾਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, ‘ਭਾਰਤ ਵਿਚ ਮੇਰੇ ਮਾਤਾ-ਪਿਤਾ ਬਹੁਤ ਚਿੰਤਤ ਹਨ, ਇਸ ਲਈ ਮੈਂ ਮਾਰਚ ਦੇ ਪਹਿਲੇ ਹਫ਼ਤੇ ਜਾਣ ਦੀ ਯੋਜਨਾ ਬਣਾਈ ਸੀ।’ ਉਨ੍ਹਾਂ ਕਿਹਾ, ‘ਉਹ ਮੈਨੂੰ ਲਗਾਤਾਰ ਬੁਲਾ ਰਹੇ ਸਨ ਅਤੇ ਅਤੇ ਮੇਰੇ ਸਕੂਲ ਦੇ ਕੁਝ ਅਧਿਆਪਕ ਵੀ। ਮੈਂ ਇੱਥੇ ਆਪਣੇ ਅਪਾਰਟਮੈਂਟ ਵਿਚ ਇਕੱਲਾ ਹਾਂ। ਪਤਾ ਨਹੀਂ ਕੀ ਹੋਵੇਗਾ। ਇਹ ਹਮਲਾ ਅਚਾਨਕ ਹੋਇਆ। ਇਸ ਲਈ ਕੁਝ ਨਹੀਂ ਕਰ ਸਕਿਆ।’

ਇਹ ਵੀ ਪੜ੍ਹੋ: ਰੂਸੀ ਹਮਲੇ ਮਗਰੋਂ ਯੂਕ੍ਰੇਨ 'ਚ ਭਿਆਨਕ ਤਬਾਹੀ, ਹੁਣ ਤੱਕ ਮਾਰੇ ਗਏ 137 ਨਾਗਰਿਕ ਅਤੇ ਫ਼ੌਜੀ

ਅਨਵੇਸ਼ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਯੂਕ੍ਰੇਨ ਤੋਂ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੂੰ ਫਲਾਈਟ ਦੀ ਟਿਕਟ ਨਹੀਂ ਮਿਲੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਤਣਾਅ ਵਧਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਦਫ਼ਤਰ ਦੇ ਉੱਚ ਅਧਿਕਾਰੀਆਂ ਤੋਂ ਘਰ ਪਰਤਣ ਦੀ ਇਜਾਜ਼ਤ ਲੈ ਲਈ ਸੀ। ਉਨ੍ਹਾਂ ਕਿਹਾ ਕਿ ਹੁਣ ਉਹ ਯੂਕ੍ਰੇਨ ਸਥਿਤ ਭਾਰਤੀ ਦੂਤਘਰ ਦੇ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ, ‘ਇਸ ਸਮੇਂ ਦੂਤਘਰ ਸੁਰੱਖਿਅਤ ਵਾਪਸੀ ਲਈ ਉਚਿਤ ਕਦਮ ਚੁੱਕ ਰਿਹਾ ਹੈ ਪਰ ਅਸੀਂ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਸਥਿਤੀ ਮੁਸ਼ਕਲ ਹੈ। ਇਸ ਲਈ ਅਸੀਂ ਸੰਜਮ ਨਾਲ ਉਡੀਕ ਕਰ ਰਹੇ ਹਾਂ।’

ਇਹ ਵੀ ਪੜ੍ਹੋ: ਯੂਕ੍ਰੇਨ 'ਚ ਭਾਰਤੀ ਵਿਦਿਆਰਥੀਆਂ ਨੇ ਤਹਿਖਾਨੇ 'ਚ ਲਈ ਸ਼ਰਨ, ਕਿਹਾ- ਭਾਰਤ ਸਰਕਾਰ ਸਾਡੀ ਆਖ਼ਰੀ ਉਮੀਦ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News