ਵਿਰਾਟ ਕੋਹਲੀ ਦੀ ਸ਼ਿਕਾਇਤ ''ਤੇ ਹਟਾਏ ਗਏ ਭਾਰਤੀ ਸ਼ੈੱਫ

02/19/2018 11:56:14 AM

ਨਵੀਂ ਦਿੱਲੀ (ਬਿਊਰੋ)— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਪਣੀ ਫਿਟਨੈੱਸ ਨੂੰ ਲੈ ਕੇ ਕਿੰਨੇ ਜਾਗਰੂਕ ਰਹਿੰਦੇ ਹਨ, ਇਸ ਗੱਲ ਤੋਂ ਤਾਂ ਸਾਰੇ ਵਾਕਫ ਹੀ ਹਨ। ਬੱਲੇਬਾਜ਼ੀ ਤੋਂ ਲੈ ਕੇ ਡਾਈਟਿੰਗ ਤੱਕ, ਵਿਰਾਟ ਕੋਹਲੀ ਹਰ ਮਾਮਲੇ ਵਿਚ ਨੰਬਰ ਇਕ ਹਨ। ਸ਼ਾਇਦ, ਇਸ ਲਈ ਉਹ ਕਰੋੜਾਂ ਯੁਵਾ ਖਿਡਾਰੀਆਂ ਲਈ ਮਿਸਾਲ ਬਣ ਚੁੱਕੇ ਹਨ ਤੇ ਉਹ ਵੀ ਸਾਰੇ ਉਨ੍ਹਾਂ ਦੀ ਤਰ੍ਹਾਂ ਬਨਣਾ ਚਾਹੁੰਦੇ ਹਨ। ਮੌਜੂਦਾ ਸਮੇਂ ਵਿਚ ਪ੍ਰਦਰਸ਼ਨ ਦੇ ਨਾਲ-ਨਾਲ ਫਿਟਨੈੱਸ ਵੀ ਕਾਫ਼ੀ ਅਹਿਮ ਹੈ।

ਅਜਿਹੇ ਵਿਚ ਜੇਕਰ ਭਾਰਤੀ ਕਪਤਾਨ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪਵੇ। ਤਾਂ ਜਾਹਰ ਜਿਹੀ ਗੱਲ ਹੈ ਕਿ ਮਾਮਲਾ ਗੰਭੀਰ ਹੀ ਹੋਵੇਗਾ। ਹਾਲ ਹੀ ਵਿਚ ਕੁਝ ਅਜਿਹਾ ਸਾਊਥ ਅਫਰੀਕਾ ਵਿਚ ਦੇਖਣ ਨੂੰ ਮਿਲਿਆ ਹੈ। ਦਰਅਸਲ, ਇਸ ਸਮੇਂ ਭਾਰਤੀ ਟੀਮ ਸਾਊਥ ਅਫਰੀਕਾ ਦੌਰੇ ਉੱਤੇ ਗਈ ਹੈ। ਟੀਮ ਇੰਡੀਆ ਦੇ ਖਿਡਾਰੀ ਭਾਰਤੀ ਖਾਣੇ ਦਾ ਲੁਤਫ ਚੁੱਕਣ ਲਈ ਤਰਸ ਗਏ ਹਨ। ਇਸਦੇ ਇਲਾਵਾ ਕੋਹਲੀ ਨੂੰ ਵੀ ਆਪਣੀ ਡਾਈਟ ਫਾਲੋ ਕਰਨ ਵਿਚ ਪਰੇਸ਼ਾਨੀ ਹੋ ਰਹੀ ਸੀ। ਜਿਸਦੀ ਵਜ੍ਹਾ ਨਾਲ ਕੋਹਲੀ ਨੇ ਇਸ ਗੱਲ ਦੀ ਸ਼ਿਕਾਇਤ ਉੱਥੋਂ ਦੇ ਪ੍ਰਬੰਧਕਾਂ ਨਾਲ ਕੀਤੀ। ਬਸ ਫਿਰ ਕੀ ਸੀ!  ਅਫਰੀਕੀ ਸ਼ੈਫ ਦੀ ਛੁੱਟੀ ਹੋ ਗਈ। ਹੁਣ ਉਨ੍ਹਾਂ ਦੀ ਜਗ੍ਹਾ ਨਵੇਂ ਸ਼ੈਫ ਨੂੰ ਬੁਲਾਇਆ ਗਿਆ ਹੈ, ਜੋ ਨਾ ਸਿਰਫ ਸਵਾਦਿਸ਼ਟ ਖਾਣਾ ਬਣਾਵੇਗਾ, ਸਗੋਂ ਕੋਹਲੀ ਦੇ ਡਾਈਟ ਦਾ ਵੀ ਵਿਸ਼ੇਸ਼ ਰੂਪ ਨਾਲ ਧਿਆਨ ਰੱਖਾਂਗੇ।

ਦੂਜੀ ਪਾਸੇ, ਸਾਊਥ ਅਫਰੀਕਾ ਦੇ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਉਹ ਇਸ ਗੱਲ ਤੋਂ ਬਿਲਕੁਲ ਪਰ੍ਹੇ ਸਨ। ਭਾਰਤੀ ਖਿਡਾਰੀ ਕੀ ਖਾਣਾ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਪਸੰਦ ਕੀ ਹੈ, ਇਸ ਗੱਲ ਦੀਆਂ ਉਨ੍ਹਾਂ ਨੂੰ ਖਬਰ ਨਹੀਂ ਸੀ। ਉਂਝ ਤੁਹਾਨੂੰ ਦੱਸ ਦਈਏ, ਵਿਰਾਟ ਕੋਹਲੀ ਸਵਾਦ ਨਹੀਂ ਸਗੋਂ ਪ੍ਰੋਟੀਨ ਜ਼ਿਆਦਾ ਤੋਂ ਜ਼ਿਆਦਾ ਲੈਣਾ ਪਸੰਦ ਕਰਦੇ ਹਨ। ਇਸਦੇ ਇਲਾਵਾ ਉਹ ਜਿਮ ਵਿਚ ਵੀ ਖੂਬ ਪਸੀਨਾ ਬਹਾਉਂਦੇ ਹਨ।


Related News