ਨੀਬ ਕਰੋਰੀ ਬਾਬਾ ''ਤੇ ਬਣੇਗੀ ਫ਼ਿਲਮ, ਵਿਰਾਟ ਕੋਹਲੀ ਸਣੇ ਕਈ ਹਸਤੀਆਂ ਲੈ ਕੇ ਚੁੱਕੀਆਂ ਨੇ ਆਸ਼ੀਰਵਾਦ

Wednesday, Jun 19, 2024 - 11:58 AM (IST)

ਨਵੀਂ ਦਿੱਲੀ (ਬਿਊਰੋ) : ਨੀਬ ਕਰੋਰੀ ਬਾਬਾ ਨੂੰ ਹਰ ਕੋਈ ਜਾਣਦਾ ਹੈ। ਬਾਬਾ ਦਾ ਵਿਸ਼ਾਲ ਆਸ਼ਰਮ ਕੈਂਚੀ ਧਾਮ ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਵਿਚ ਭਵਾਲੀ ਅਲਮੋੜਾ ਮੋਟਰ ਰੋਡ ਦੇ ਕਿਨਾਰੇ ਸਥਿਤ ਹੈ। ਬਾਬਾ ਨੂੰ ਹਨੂੰਮਾਨ ਜੀ ਦਾ ਅਵਤਾਰ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਦੁਨੀਆ ਭਰ ਤੋਂ ਲੋਕ ਬਾਬਾ ਦਾ ਆਸ਼ੀਰਵਾਦ ਲੈਣ ਲਈ ਕੈਂਚੀ ਧਾਮ ਪਹੁੰਚਦੇ ਹਨ। ਹੁਣ ਤੱਕ ਕਈ ਮਸ਼ਹੂਰ ਹਸਤੀਆਂ ਵੀ ਬਾਬਾ ਦਾ ਆਸ਼ੀਰਵਾਦ ਲੈ ਚੁੱਕੀਆਂ ਹਨ। ਇਨ੍ਹਾਂ ‘ਚ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ, ਐਪਲ ਦੇ ਸੀ. ਈ. ਓ. ਸਟੀਵ ਜੌਬਸ, ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਸਮੇਤ ਕਈ ਮਸ਼ਹੂਰ ਹਸਤੀਆਂ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ- ਦਿਲਜੀਤ ਦੇ ਦੀਵਾਨੇ ਹੋਏ ਗੋਰੇ, Jimmy Fallon ਨੇ ਹੱਥ ਜੋੜ ਬੁਲਾਈ ‘ਸਤਿ ਸ੍ਰੀ ਅਕਾਲ’, ਕਿਹਾ- ਪੰਜਾਬੀ ਆ ਗਏ ਓਏ

ਬਾਬਾ ਨੀਬ ਕਰੌਰੀ ਮਹਾਰਾਜ ਦੀ ਸ਼ਖਸੀਅਤ ਨੂੰ ਦੇਸ਼-ਵਿਦੇਸ਼ ਵਿਚ ਹੋਰ ਡੂੰਘਾਈ ਨਾਲ ਜਾਣੂ ਕਰਵਾਉਣ ਲਈ ਜਲਦ ਹੀ ਵੱਡੇ ਪਰਦੇ ‘ਤੇ ਬਾਇਓਪਿਕ ਦਿਖਾਈ ਜਾਵੇਗੀ। ਬਾਇਓਪਿਕ ‘ਚ ਬਾਬਾ ਦੀ ਜਨਮ ਭੂਮੀ ਤੋਂ ਲੈ ਕੇ ਉਨ੍ਹਾਂ ਦੇ ਜਨਮ, ਸਿੱਖਿਆ, ਵਿਆਹੁਤਾ ਜੀਵਨ ਤੋਂ ਲੈ ਕੇ ਬਾਬਾ ਸਿੱਧੀ ਪ੍ਰਾਪਤ ਕਰਨ ਤੱਕ ਦੀ ਕਹਾਣੀ ਦਿਖਾਈ ਜਾਵੇਗੀ। ਅਨੀਸ਼ਾ ਇੰਟਰਨੈਸ਼ਨਲ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਵਿਚ ਬਾਬੇ ਦੇ ਜੀਵਨ ਸਮੇਤ ਪੂਰੀ ਜਾਣਕਾਰੀ ਦਿੱਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ- ਪ੍ਰਸਿੱਧ ਪੰਜਾਬੀ ਗਾਇਕਾ ਨੂੰ ਲੱਗਿਆ ਸਦਮਾ, ਭਰਾ ਦੀ ਭਰੀ ਜਵਾਨੀ 'ਚ ਹੋਈ ਮੌਤ

ਕੈਂਚੀ ਧਾਮ ਪਹੁੰਚੇ ਫ਼ਿਲਮ ਨਿਰਦੇਸ਼ਕ ਸਿਧਾਰਥ ਠਾਕੁਰ ਨੇ ਦੱਸਿਆ ਕਿ ਫ਼ਿਲਮ ਦੀ ਸ਼ੂਟਿੰਗ ਨੈਨੀਤਾਲ ਦੇ ਕੈਂਚੀ ਧਾਮ, ਅਯੁੱਧਿਆ, ਮਥੁਰਾ, ਭੋਪਾਲ ਸਮੇਤ ਦੇਸ਼ ਭਰ ‘ਚ ਉਨ੍ਹਾਂ ਥਾਵਾਂ ‘ਤੇ ਕੀਤੀ ਜਾਵੇਗੀ, ਜਿਨ੍ਹਾਂ ਨਾਲ ਬਾਬਾ ਦਾ ਖ਼ਾਸ ਲਗਾਅ ਸੀ। ਫ਼ਿਲਮ ਦੀ ਸ਼ੂਟਿੰਗ ਇਸ ਮਹੀਨੇ ਤੋਂ ਸ਼ੁਰੂ ਹੋਵੇਗੀ ਅਤੇ ਫ਼ਿਲਮ ਬਾਬਾ ਨੀਮ ਕਰੋਲੀ ਮਹਾਰਾਜ ਦੇ ਜਨਮ ਦਿਨ ਦੇ ਮੌਕੇ ‘ਤੇ 1 ਦਸੰਬਰ ਤੋਂ ਜਨਵਰੀ ਤੱਕ ਰਿਲੀਜ਼ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News