ਭਾਰਤੀ ਕਪਤਾਨ ਕੋਹਲੀ ਤੋੜੇਗਾ ਤੇਂਦੁਲਕਰ-ਲਾਰਾ ਦਾ ਇਹ ਵੱਡਾ ਰਿਕਾਰਡ
Wednesday, Oct 02, 2019 - 12:31 AM (IST)

ਜਲੰਧਰ— ਦੱਖਣੀ ਅਫਰੀਕਾ ਵਿਰੁੱਧ ਖੇਡੇ ਜਾਣ ਵਾਲੀ ਟੈਸਟ ਸੀਰੀਜ਼ 'ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਤੇਜ਼ 21 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਖਿਡਾਰੀ ਬਣ ਸਕਦੇ ਹਨ। ਇਸ ਰਿਕਾਰਡ ਨੂੰ ਹਾਸਲ ਕਰਨ ਦੇ ਲਈ ਉਸ ਨੂੰ 281 ਦੌੜਾਂ ਦੀ ਜ਼ਰੂਰਤ ਹੈ ਜਿਸ ਤੋਂ ਬਾਅਦ ਉਹ ਇਸ ਮਾਮਲੇ 'ਚ ਵੀ ਸਚਿਨ ਤੇਂਦੁਲਕਰ ਤੇ ਬ੍ਰਾਇਨ ਲਾਰਾ ਨੂੰ ਪਿੱਛੇ ਛੱਡ ਦੇਵੇਗਾ। ਇਸ ਤੋਂ ਪਹਿਲਾਂ ਇਸ ਸਾਲ ਸਭ ਤੋਂ ਤੇਜ਼ 20 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਖਿਡਾਰੀ ਬਣੇ ਹਨ।
ਫਿਲਹਾਲ ਸਚਿਨ ਸਭ ਤੋਂ ਤੇਜ਼ 21 ਹਜ਼ਾਰ ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ ਜਿਸ ਨੇ 473 ਪਾਰੀਆਂ 'ਚ ਇਹ ਕਮਾਲ ਕੀਤਾ ਸੀ। ਨਾਲ ਹੀ ਦੂਜੇ ਨੰਬਰ 'ਤੇ ਬ੍ਰਾਇਨ ਲਾਰਾ ਹਨ ਜਿਸ ਨੇ ਇਸ ਕੰਮ ਦੇ ਲਈ 485 ਪਾਰੀਆਂ ਖੇਡੀਆਂ ਸਨ। ਕਪਤਾਨ ਕੋਹਲੀ ਦੀ ਗੱਲ ਕਰੀਏ ਤਾਂ ਉਸ ਨੇ ਹੁਣ ਤਕ ਅੰਤਰਰਾਸ਼ਟਰੀ ਕ੍ਰਿਕਟ 'ਚ 432 ਪਾਰੀਆਂ ਖੇਡੀਆਂ ਹਨ। ਜੇਕਰ ਉਹ ਇਸ ਸੀਰੀਜ਼ 'ਚ 281 ਦੌੜਾਂ ਬਣਾ ਲੈਂਦਾ ਹੈ ਤਾਂ ਉਹ ਸਚਿਨ ਤੇ ਲਾਰਾ ਦਾ ਰਿਕਾਰਡ ਤਾਂ ਸਭ ਤੋਂ ਤੇਜ਼ 21 ਹਜ਼ਾਰ ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਜਾਣਗੇ।
ਕੋਹਲੀ ਦੇ ਟੈਸਟ ਕਰੀਅਰ 'ਤੇ ਇਕ ਨਜ਼ਰ
ਟੈਸਟ 'ਚ ਕੋਹਲੀ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਉਸ ਨੇ 79 ਟੈਸਟ ਦੀ 135 ਪਾਰੀਆਂ 'ਚ 57.01 ਦੀ ਔਸਤ ਨਾਲ 6749 ਦੌੜਾਂ ਬਣਾਈਆਂ ਹਨ। ਇਸ ਦੌਰਾਨ ਕੋਹਲੀ ਨੇ 25 ਸੈਂਕੜੇ 22 ਅਰਧ ਸੈਂਕੜੇ ਤੇ 6 ਦੋਹਰੇ ਸੈਂਕੜੇ ਲਗਾਏ ਹਨ।