ਬਿਗ ਬਾਊਟ ਮੁੱਕੇਬਾਜ਼ੀ ਲੀਗ : ਬੈਂਗਲੁਰੂ ਨੇ ਪੈਂਥਰਸ ਨੂੰ 4-3 ਨਾਲ ਹਰਾਇਆ
Saturday, Dec 14, 2019 - 09:32 AM (IST)

ਨਵੀਂ ਦਿੱਲੀ— ਬੈਂਗਲੁਰੂ ਬ੍ਰਾਲਰਸ ਨੇ ਸ਼ੁੱਕਰਵਾਰ ਨੂੰ ਇੱਥੇ ਦੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ 'ਚ ਖੇਡੇ ਗਏ ਬਿਗ ਬਾਊਟ ਇੰਡੀਅਨ ਬਾਕਸਿੰਗ ਲੀਗ (ਆਈ. ਬੀ. ਐੱਲ.) 'ਚ ਵੱਡਾ ਉਲਟਫੇਰ ਕਰਦੇ ਹੋਏ ਪੰਜਾਬ ਪੈਂਥਰਸ ਨੂੰ 4-3 ਨਾਲ ਹਰਾਇਆ। ਅਨਾਮਿਕਾ (51 ਕਿਲੋਗ੍ਰਾਮ) ਅਤੇ ਕਪਤਾਨ ਸਿਮਰਨਜੀਤ (60 ਕਿਲੋਗ੍ਰਾਮ) ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਬੈਂਗਲੁਰੂ ਨੂੰ ਚੰਗੀ ਸ਼ੁਰੂਆਤ ਦਿੱਤੀ।
ਇਸ ਤੋਂ ਇਲਾਵਾ ਦਿਨੇਸ਼ ਡਾਗਰ ਨੇ ਚਾਰ ਮੈਚਾਂ 'ਚ ਅੱਜ ਪਹਿਲਾ ਮੈਚ ਜਿੱਤਿਆ ਜਦਕਿ ਪਵਨ ਕੁਮਾਰ ਨੇ ਵੀ ਚਾਰ ਮੈਚਾਂ 'ਚ ਪਹਿਲੀ ਜਿੱਤ ਦਰਜ ਕੀਤੀ। ਅਜੇ ਤਕ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ 12 ਅੰਕ ਜੁਟਾ ਚੁੱਕੀ ਪੈਂਥਰਸ ਨੇ ਇਸ ਮੈਚ 'ਚ ਚਾਰ ਮੁੱਕੇਬਾਜ਼ਾਂ ਨੂੰ ਲੀਗ 'ਚ ਡੈਬਿਊ ਦਾ ਮੌਕਾ ਦਿੱਤਾ। ਟੀਮ ਨੇ ਕਪਤਾਨ ਐੱਮ. ਸੀ. ਮੈਰੀਕਾਮ, ਉਜ਼ਬੇਕਿਸਤਾਨ ਦੇ ਅਬਦੁਲਮਲਿਕ ਖਾਲਾਕੋਵ, ਮਨੋਜ ਕੁਮਾਰ ਨੂੰ ਆਰਾਮ ਦਿੱਤਾ। ਇਸ ਹਾਰ ਨਾਲ ਪੈਂਥਰਸ ਸਕੋਰ ਬੋਰਡ 'ਚ ਦੂਜੇ ਸਥਾਨ 'ਤੇ ਆ ਗਈ ਹੈ। ਪੈਂਥਰਸ ਦੇ ਚਾਰ ਮੈਚਾਂ 'ਚ 15 ਅੰਕ ਹੋ ਗÎਏ ਹਨ। ਉਹ ਗੁਜਰਾਤ ਜਾਇੰਟਸ ਤੋਂ ਪਿੱਛੇ ਹੈ ਜਿਸ ਦੇ ਚਾਰ ਮੈਚਾਂ 'ਚ 17 ਅੰਕ ਹਨ।