ਭਾਰਤੀ ਮੁੱਕੇਬਾਜ਼ਾਂ ਨੇ ਜਿੱਤੇ 10 ਤਗਮੇ

02/16/2018 10:58:35 AM

ਜਕਾਰਤਾ, (ਬਿਊਰੋ)— ਉਂਝ ਤਾਂ ਮੁੱਕੇਬਾਜ਼ੀ ਭਾਰਤ 'ਚ ਕੋਈ ਨਵੀਂ ਖੇਡ ਨਹੀਂ ਹੈ। ਪਿਛਲੇ ਕਈ ਦਹਾਕਿਆਂ ਤੋਂ ਭਾਰਤ 'ਚ ਮੁੱਕੇਬਾਜ਼ੀ ਦਾ ਵਿਕਾਸ ਹੋਇਆ ਹੈ। ਪਰ ਪਿਛਲੇ ਕੁਝ ਸਾਲਾਂ ਤੋਂ ਭਾਰਤੀ ਦਰਸ਼ਕਾਂ 'ਤੇ ਮੁੱਕੇਬਾਜ਼ੀ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। ਵਰਤਮਾਨ ਸਮੇਂ 'ਚ ਪਹਿਲੇ ਦੇ ਮੁਕਾਬਲੇ ਇਸ ਖੇਡ ਦੇ ਪ੍ਰਸ਼ੰਸਕਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। 

ਭਾਰਤੀ ਮੁੱਕੇਬਾਜ਼ਾਂ ਨੇ ਅਗਸਤ 'ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਆਪਣੀ ਮਜ਼ਬੂਤ ਤਿਆਰੀ ਦੇ ਸੰਕੇਤ ਦਿੰਦੇ ਹੋਏ ਏਸ਼ੀਆਈ ਖੇਡ ਸੱਦਾ ਟੂਰਨਾਮੈਂਟ 'ਚ ਪੰਜ ਸੋਨ, ਇਕ ਚਾਂਦੀ ਅਤੇ 4 ਕਾਂਸੀ ਸਮੇਤ 10 ਤਗਮੇ ਜਿੱਤ ਲਏ। ਸਲਮਾਨ ਸ਼ੇਖ ਨੇ 52 ਕਿਲੋਗ੍ਰਾਮ, ਮਨੀਸ਼ ਕੌਸ਼ਿਕ ਨੇ 60 ਕਿਲੋਗ੍ਰਾਮ, ਪਵਿੱਤਰਾ ਨੇ ਮਹਿਲਾਵਾਂ ਦੇ 60 ਕਿਲੋਗ੍ਰਾਮ ਅਤੇ ਸ਼ਿਆਮ ਕੁਮਾਰ ਨੇ ਸੋਨ ਤਗਮੇ ਜਿੱਤੇ। ਸਾਕਸ਼ੀ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਇਤਿਆਸ (56), ਆਸ਼ੀਸ਼ ਕੁਮਾਰ (75), ਪਵਨ ਕੁਮਾਰ (69) ਅਤੇ ਰਿਤੂ (51) ਨੂੰ ਕਾਂਸੀ ਤਗਮੇ ਮਿਲੇ।


Related News