ਭਾਰਤੀ ਬੱਲੇਬਾਜ਼ ਮਨੀਸ਼ ਪਾਂਡੇ ਨੇ ਅਦਾਕਾਰਾ ਅਸ਼ਰਿਤਾ ਸ਼ੈੱਟੀ ਨਾਲ ਕੀਤਾ ਵਿਆਹ, ਦੇਖੋ ਖੂਬਸੂਰਤ ਤਸਵੀਰਾਂ

12/2/2019 6:07:06 PM

ਸਪੋਰਟਸ ਡੈਸਕ : ਟੀਮ ਇੰਡੀਆ ਦੇ ਸਟਾਰ ਖਿਡਾਰੀ ਮਨੀਸ਼ ਪਾਂਡੇ ਨੂੰ ਆਪਣਾ ਜੀਵਨਸਾਥੀ ਮਿਲ ਗਿਆ ਹੈ। ਤੇਜ਼ਰਬੇਕਾਰ ਕ੍ਰਿਕਟਰ ਦੇ ਰੂਪ 'ਚ ਉਭਰੇ ਪਾਂਡੇ ਅੱਜ ਮਤਲਬ 2 ਦਸੰਬਰ ਨੂੰ ਮੁੰਬਈ ਵਿਚ ਸਾਊਥ ਇੰਡੀਅਨ ਅਦਾਕਾਰਾ ਅਸ਼ਰਿਤਾ ਸ਼ੈੱਟੀ ਦੇ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤ ਰੱਜ ਕੇ ਵਾਇਰਲ ਹੋ ਰਹੀਆਂ ਹਨ।

 

View this post on Instagram

Wishing good luck, happiness and lots of love to @manishpandeyinsta and @ashritashetty_ 🥰 Congratulations!! 🎉🎊 #OrangeArmy #ManishPandey #SRHFamily

A post shared by SunRisers Hyderabad (@sunrisershyd) on

ਦਰਅਸਲ, ਦੋਵਾਂ ਦੇ ਵਿਆਹ ਤੋਂ ਬਾਅਦ ਦੀ ਪਹਿਲੀ ਤਸਵੀਰ ਸਨਰਾਈਜ਼ਰਸ ਹੈਦਰਾਬਾਦ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ। ਇੰਡੀਅਨ ਪ੍ਰੀਮੀਅਰ ਲੀਗ ਵਿਚ ਮਨੀਸ਼ ਪਾਂਡੇ ਸਨਰਾਈਜ਼ਰਸ ਹੈਦਰਾਬਾਦ ਫ੍ਰੈਂਚਾਈਜ਼ੀ ਟੀਮ ਲਈ ਹੀ ਖੇਡਦੇ ਹਨ। ਦੱਸ ਦਈਏ ਕਿ ਸਨਰਾਈਜ਼ਰਸ ਹੈਦਰਾਬਾਦ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ ਉਸ ਵਿਚ ਮਨੀਸ਼ ਪਾਂਡੇ ਨੇ ਸ਼ੇਰਵਾਨੀ ਪਹਿਨੀ ਹੋਈ ਹੈ, ਜਦਕਿ ਅਸ਼ਰਿਤਾ ਨੇ ਸਿਲਕ ਦੀ ਸਾੜ੍ਹੀ ਪਹਿਨੀ ਹੈ। ਇਸ ਤਸਵੀਰ ਵਿਚ ਮਨੀਸ਼ ਅਸ਼ਰਿਤਾ ਨੂੰ ਵਰਮਾਲਾ ਪਾਉਂਦੇ ਹੋਏ ਦਿਸ ਰਹੇ ਹਨ।

PunjabKesari

ਇਸ ਤੋਂ ਪਹਿਲਾਂ ਕਪਤਾਨ ਮਨੀਸ਼ ਪਾਂਡੇ ਦੇ ਅਜੇਤੂ ਅਰਧ ਸੈਂਕੜੇ ਅਤੇ ਆਫ ਸਪਿਨਰ ਕ੍ਰਿਸ਼ਣੱਪਾ ਗੌਤਮ ਦੀਆਂ ਆਖਰੀ 4 ਗੇਂਦਾਂ ਦੇ ਕਮਾਲ ਨਾਲ ਮੌਜੂਦਾ ਚੈਂਪੀਅਨ ਕਰਨਾਟਕ ਨੇ ਇਕ ਬੇਹੱਦ ਰੋਮਾਂਚਕ ਫਾਈਨਲ ਵਿਚ ਐਤਵਾਰ ਨੂੰ ਇੱਥੇ ਤਾਮਿਲਨਾਡੂ ਨੂੰ 1 ਦੌੜ ਨਾਲ ਹਰਾ ਕੇ ਸੱਯਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਖਿਤਾਬ ਜਿੱਤਿਆ। ਤਾਮਿਲਨਾਡੂ ਦੇ ਸਾਹਮਣੇ 181 ਦੌੜਾਂ ਦਾ ਟੀਚਾ ਸੀ ਪਰ ਉਸ ਦੀ ਟੀਮ 6 ਵਿਕਟਾਂ 'ਤੇ 179 ਦੌੜਾਂ ਹੀ ਬਣਾ ਸਕੀ।

PunjabKesari

PunjabKesari