ਸਵਿਟਜ਼ਰਲੈਂਡ ਨੇ ਲੁਸਾਨੇ ਵਿਸ਼ਵ ਕੱਪ ਲਈ ਭਾਰਤੀ ਤੀਰ-ਅੰਦਾਜ਼ਾਂ ਨੂੰ ਵੀਜ਼ਾ ਦੇਣ ਤੋਂ ਕੀਤਾ ਇਨਕਾਰ

Friday, May 07, 2021 - 05:58 PM (IST)

ਸਵਿਟਜ਼ਰਲੈਂਡ ਨੇ ਲੁਸਾਨੇ ਵਿਸ਼ਵ ਕੱਪ ਲਈ ਭਾਰਤੀ ਤੀਰ-ਅੰਦਾਜ਼ਾਂ ਨੂੰ ਵੀਜ਼ਾ ਦੇਣ ਤੋਂ ਕੀਤਾ ਇਨਕਾਰ

ਸਪੋਰਟਸ ਡੈਸਕ— ਸਵਿਟਜ਼ਰਲੈਂਡ ਨੇ 17 ਤੋਂ 23 ਮਈ ਤਕ ਲੁਸਾਨੇ ’ਚ ਹੋਣ ਵਾਲੇ ਵਿਸ਼ਵ ਕੱਪ (ਦੂਜੇ ਪੜਾਅ) ’ਚ ਸ਼ਿਰਕਤ ਕਰਨ ਲਈ ਭਾਰਤੀ ਤੀਰ-ਅੰਦਾਜ਼ਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਭਾਰਤ ’ਚ ਵਧਦੇ ਕੋਰੋਨਾ ਤੇ ਯਾਤਰਾ ਸਬੰਧੀ ਪਾਬੰਦੀਆਂ ਕਾਰਨ ਸਵਿਟਜ਼ਰਲੈਂਡ ਦੇ ਦੂਤਘਰ ਨੇ ਭਾਰਤੀ ਤੀਰ-ਅੰਦਾਜ਼ ਟੀਮ ਨੂੰ ਵੀਜ਼ਾ ਜਾਰੀ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। 
ਇਹ ਵੀ ਪੜ੍ਹੋ : ਇਰਫ਼ਾਨ ਪਠਾਨ ’ਤੇ ਬਜ਼ੁਰਗ ਜੋੜੇ ਨੇ ਲਾਏ ਨੂੰਹ ਨਾਲ ਨਾਜ਼ਾਇਜ਼ ਸਬੰਧ ਦੇ ਦੋਸ਼, ਜਾਣੋ ਪੂਰਾ ਮਾਮਲਾ

ਖ਼ਬਰਾਂ ਮੁਤਾਬਕ ਇਸ ਤੋਂ ਬਾਅਦ ਭਾਰਤੀ ਤੀਰ-ਅੰਦਾਜ਼ੀ ਸੰਘ ਨੇ ਵਿਦੇਸ਼ ਮੰਤਰਾਲਾ ਤੋਂ ਵੀਜ਼ਾ ਦਿਵਾਉਣ ਲਈ ਬੇਨਤੀ ਕੀਤੀ ਹੈ। ਜ਼ਿਕਰਯੋਗ ਹੈ ਕਿ ਦੀਪਿਕਾ ਕੁਮਾਰੀ ਤੇ ਅਤਨੂ ਦਾਸ ਨੇ ਗਵਾਟੇਮਾਲਾ ’ਚ ਹੋਏ ਵਿਸ਼ਵ ਕੱਪ ’ਚ ਨਿੱਜੀ ਪ੍ਰਤੀਯੋਗਿਤਾ ਦਾ ਸੋਨੇ ਦਾ ਤਮਗਾ ਜਿੱਤਿਆ ਸੀ ਤੇ ਉਸ ਤੋਂ ਬਾਅਦ ਰਿਕਰਵ ਤੀਰ-ਅੰਦਾਜ਼ੀ ਟੀਮ ਨੂੰ ਦੂਜੇ ਵਿਸ਼ਵ ਕੱਪ ਲਈ ਵੀ ਭੇਜਿਆ ਜਾ ਰਿਹਾ ਸੀ। 21 ਤੋਂ 27 ਜੂਨ ਤਕ ਪੈਰਿਸ ’ਚ ਹੋਣ ਵਾਲੇ ਓਲੰਪਿਕ ਕੁਆਲੀਫ਼ਾਇਰ ਵਿਸ਼ਵ ਕੱਪ ਤੋਂ ਪਹਿਲਾਂ ਇਹ ਟੂਰਨਾਮੈਂਟ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸੇ ਟੂਰਨਾਮੈਂਟ ’ਚ ਭਾਰਤੀ ਮਹਿਲਾ ਟੀਮ ਦੇ ਕੋਲ ਓਲੰਪਿਕ ਕੋਟਾ ਹਾਸਲ ਕਰਨ ਦਾ ਮੌਕਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News