ਢਾਕਾ ਯੁਵਾ ਪ੍ਰਤੀਯੋਗਿਤਾ ''ਚ ਭਾਰਤੀ ਤੀਰਅੰਦਾਜ਼ਾਂ ਨੂੰ 4 ਸੋਨ ਤਮਗੇ
Wednesday, Feb 27, 2019 - 09:33 AM (IST)

ਕੋਲਕਾਤਾ— ਭਾਰਤ ਨੇ ਢਾਕਾ 'ਚ ਆਈ.ਐੱਸ.ਐੱਸ.ਐੱਫ. ਕੌਮਾਂਤਰੀ ਤੀਰਅੰਦਾਜ਼ੀ ਚੈਂਪੀਅਨਸ਼ਿਪ 'ਚ ਮੰਗਲਵਾਰ ਨੂੰ ਚਾਰ ਸੋਨ, ਤਿੰਨ ਚਾਂਦੀ ਅਤੇ ਤਿੰਨ ਕਾਂਸੀ ਤਮਗੇ ਜਿੱਤੇ। ਲੜਕੀਆਂ ਦੀ ਕੰਪਾਊਂਡ ਨਿੱਜੀ ਮੁਕਾਬਲੇ 'ਚ ਪ੍ਰਗਤੀ ਨੇ ਸੋਨ ਅਤੇ ਈਸ਼ਾ ਪਵਾਰ ਨੇ ਕਾਂਸੀ ਤਮਗਾ ਜਿੱਤਿਆ। ਪ੍ਰਗਤੀ ਨੇ ਟੀਮ ਅਤੇ ਮਿਕਸਡ ਡਬਲਜ਼ 'ਚ ਵੀ ਚਾਂਦੀ ਦੇ ਤਮਗੇ ਜਿੱਤੇ। ਭਾਰਤ ਨੇ ਦੂਜਾ ਸੋਨ ਤਮਗਾ ਲੜਕਿਆਂ ਦੀ ਰਿਕਰਵ ਟੀਮ ਮੁਕਾਬਲੇ 'ਚ ਜਿੱਤਿਆ। ਪਾਰਸ ਹੁੱਡਾ ਅਤੇ ਕੋਮਾਲਿਕਾ ਬਾਰੀ ਦੀ ਰਿਕਰਵ ਜੋੜੀ ਨੇ ਵੀ ਸੋਨ ਤਮਗਾ ਹਾਸਲ ਕੀਤਾ। ਕੰਪਾਊਂਡ ਲੜਕਿਆਂ ਦੀ ਟੀਮ ਨੇ ਭਾਰਤ ਲਈ ਚੌਥਾ ਸੋਨ ਤਮਗਾ ਹਾਸਲ ਕੀਤਾ।