ਭਾਰਤੀ-ਅਮਰੀਕੀ ਗੋਲਫਰ ਅਮਨ ਗੁਪਤਾ ਕੁਆਰਟਰ ਫਾਈਨਲ ''ਚ ਪਹੁੰਚੇ
Saturday, Aug 15, 2020 - 02:13 AM (IST)

ਓਰੇਗਾਨ (ਅਮਰੀਕਾ)- ਭਾਰਤੀ-ਅਮਰੀਕੀ ਗੋਲਫਰ ਅਮਨ ਗੁਪਤਾ ਨੇ 120ਵੀਂ ਯੂ. ਐੱਸ. ਐਮੇਚਿਓਰ ਚੈਂਪੀਅਨਸ਼ਿਪ ਦੇ ਆਖਰੀ 32 ਤੇ ਪ੍ਰੀ-ਕੁਆਰਟਰ ਫਾਈਨਲ ਜਿੱਤ ਕੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਆਖਰੀ 32 'ਚ ਜੋਨਾਥਨ ਯਾਊਨ ਜਦਕਿ ਆਖਰੀ 16 'ਚ ਸੈਮ ਬੇਨੇਟ ਨੂੰ ਹਰਾਇਆ ਤੇ ਦੁਨੀਆ ਦੇ ਸਭ ਤੋਂ ਵੱਕਾਰੀ ਐਮੇਚਿਓਰ ਟੂਰਨਾਮੈਂਟਾਂ 'ਚੋਂ ਇਕ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਪੱਕੀ ਕੀਤੀ।
ਦੁਨੀਆ ਦੇ ਦੂਜੇ ਨੰਬਰ ਦੀ ਰਿਕੀ ਕਾਸਿਟਲੋ ਦੇ ਆਖਰੀ ਸਮੇਂ 'ਚ ਹਟਣ ਤੋਂ 21 ਸਾਲ ਦੇ ਅਮਨ ਗੁਪਤਾ ਨੂੰ ਖੇਡਣ ਦਾ ਮੌਕਾ ਮਿਲਿਆ। ਵਿਸ਼ਵ ਰੈਂਕਿੰਗ 'ਚ 500ਵੇਂ ਸਥਾਨ 'ਤੇ ਗੁਪਤਾ ਦਾ ਕੁਆਰਟਰ ਫਾਈਨਲ 'ਚ ਸਾਹਮਣਾ 43ਵੀਂ ਰੈਂਕਿੰਗ ਦੇ ਖਿਡਾਰੀ ਮਾਈਕਲ ਥੋਰਬਜੋਨਸੇਨ ਨਾਲ ਹੋਵੇਗਾ।