IND vs NZ : ਸੀਰੀਜ਼ ਜਿੱਤਣ ਦੇ ਬਾਅਦ ਮੈਦਾਨ 'ਤੇ ਰੱਜ ਕੇ ਨੱਚੇ ਚਾਹਰ-ਅਈਅਰ, ਵੀਡੀਓ ਵਾਇਰਲ

Monday, Feb 03, 2020 - 12:38 PM (IST)

IND vs NZ : ਸੀਰੀਜ਼ ਜਿੱਤਣ ਦੇ ਬਾਅਦ ਮੈਦਾਨ 'ਤੇ ਰੱਜ ਕੇ ਨੱਚੇ ਚਾਹਰ-ਅਈਅਰ, ਵੀਡੀਓ ਵਾਇਰਲ

ਸਪੋਰਟਸ ਡੈਸਕ— ਭਾਰਤ ਨੇ ਨਿਊਜ਼ੀਲੈਂਡ ਨੂੰ 5 ਮੈਚਾਂ ਦੀ ਟੀ-20 ਸੀਰੀਜ਼ 'ਚ 5-0 ਨਾਲ ਹਰਾਇਆ। ਭਾਰਤ ਨੇ ਮਾਊਂਟ ਮਾਨਗਨੁਈ ਦੇ ਬੇ ਓਵਲ 'ਚ ਖੇਡੇ ਗਏ ਸੀਰੀਜ਼ ਦੇ ਆਖ਼ਰੀ ਮੈਚ 'ਚ ਨਿਊਜ਼ੀਲੈਂਡ ਨੂੰ 7 ਦੌੜਾਂ ਨਾਲ ਹਰਾਇਆ। ਇਸ ਜਿੱਤ ਦੇ ਬਾਅਦ ਭਾਰਤੀ ਟੀਮ ਕਾਫੀ ਖ਼ੁਸ਼ ਨਜ਼ਰ ਆ ਰਹੀ ਹੈ। ਜਿੱਤ ਦੀ ਖ਼ੁਸ਼ੀ ਦਾ ਪ੍ਰਗਟਾਵਾ ਯੁਜਵੇਂਦਰ ਚਾਹਲ ਅਤੇ ਸ਼੍ਰੇਅਸ ਅਈਅਰ ਨੇ ਮੈਦਾਨ 'ਤੇ ਡਾਂਸ ਕਰਕੇ ਕੀਤਾ। ਇੰਡੀਅਨ ਕ੍ਰਿਕਟ ਟੀਮ ਦੇ ਆਫੀਸ਼ੀਅਲ ਇੰਸਟਾਗ੍ਰਾਮ ਤੋਂ ਚਾਹਲ ਅਤੇ ਅਈਅਰ ਦੇ ਡਾਂਸ ਦਾ ਇਕ ਵੀਡੀਓ ਸ਼ੇਅਰ ਕੀਤਾ ਗਿਆ ਹੈ।  

ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਯੁਜਵੇਂਦਰ ਚਾਹਲ ਅਤੇ ਸ਼੍ਰੇਅਸ ਅਈਅਰ ਸੀਰੀਜ਼ ਜਿੱਤਣ ਦੇ ਬਾਅਦ ਮੈਦਾਨ 'ਤੇ ਹੀ ਡਾਂਸ ਕਰ ਰਹੇ ਹਨ। ਉਨ੍ਹਾਂ ਦੇ ਪਿੱਛੇ ਟੀਮ ਇੰਡੀਆ ਦੇ ਖਿਡਾਰੀ ਅਤੇ ਕੋਚ ਰਵੀ ਸ਼ਾਸਤਰੀ ਵੀ ਨਜ਼ਰ ਆ ਰਹੇ ਹਨ। ਚਾਹਲ ਅਤੇ ਅਈਅਰ ਨੇ 'ਜਿੱਤ ਦੇ ਡਾਂਸ' ਦੇ ਨਾਲ ਭਾਰਤ ਦੀ ਇਸ ਸ਼ਾਨਦਾਰ ਜਿੱਤ ਦਾ ਜਸ਼ਨ ਮਨਾਇਆ। ਯੁਜਵੇਂਦਰ ਚਾਹਲ ਅਤੇ ਸ਼੍ਰੇਅਸ ਅਈਅਰ ਦੇ ਇਸ ਜਿੱਤ ਦੇ ਜਸ਼ਨ ਦੇ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਫੈਨਜ਼ ਵੀ ਇਸ ਵੀਡੀਓ 'ਤੇ ਕਈ ਮਜ਼ੇਦਾਰ ਕੁਮੈਂਟਸ ਕਰ ਰਹੇ ਹਨ।

 
 
 
 
 
 
 
 
 
 
 
 
 
 

Victory dance 🕺🕺

A post shared by Team India (@indiancricketteam) on Feb 2, 2020 at 3:10am PST

ਜ਼ਿਕਰਯੋਗ ਹੈ ਕਿ ਇਸ ਆਖਰੀ ਮੁਕਾਬਲੇ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਦੇ ਸਾਹਮਣੇ 164 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਦੇ ਜਵਾਬ 'ਚ ਨਿਊਜ਼ੀਲੈਂਡ ਦੀ ਟੀਮ ਨੇ 7 ਦੌੜਾਂ ਨਾਲ ਇਸ ਮੁਕਾਬਲੇ ਨੂੰ ਗੁਆ ਦਿੱਤਾ। ਇਸ ਦੇ ਚਲਦੇ ਭਾਰਤ ਨੇ ਸੀਰੀਜ਼ ਨੂੰ 5-0 ਨਾਲ ਆਪਣੇ ਨਾਂ ਕਰ ਲਿਆ। ਹੁਣ ਦੋਹਾਂ ਟੀਮਾਂ ਵਿਚਾਲੇ 5 ਫਰਵਰੀ ਤੋਂ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਖੇਡੀ ਜਾਣੀ ਹੈ।

 


author

Tarsem Singh

Content Editor

Related News