ਏਸ਼ੀਆਈ ਐਥਲੇਟਿਕਸ ਦੇ ਦੂਸਰੇ ਦਿਨ ਭਾਰਤ ਨੇ ਜਿੱਤੇ 4 ਸੋਨ ਤਮਗੇ

07/07/2017 10:58:59 PM

ਭੁਵਨੇਸ਼ਵਰ— ਭਾਰਤ ਨੇ 22ਵੀਂ ਏਸ਼ੀਆਈ ਐਥਲੇਟਿਕਸ ਚੈਪੀਅਨਸਸ਼ਿਪ 'ਚ ਆਪਣਾ ਵਧੀਆ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਦੂਸਰੇ ਦਿਨ ਭਾਰਤ ਨੇ 4 ਸੋਨ ਤਮਗੇ ਹਾਸਲ ਕੀਤੇ। ਭਾਰਤੀ ਐਥਲੇਟਿਕਸ ਨੇ 400 ਮੀਟਰ 'ਚ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ 'ਚ ਸੋਨ ਦਾ ਤਮਗਾ ਹਾਸਲ ਕੀਤਾ। ਨਿਰਮਲਾ ਸ਼ੇਰੋਨ ਨੇ ਮਹਿਲਾਵਾਂ ਦੀ 400 ਮੀਟਰ ਜਦਕਿ ਮੁਹੰਮਦ ਅਨਸ ਨੇ ਪੁਰਸ਼ਾਂ ਦੀ 400 ਮੀਟਰ 'ਚ ਸੋਨ ਤਮਗਾ ਜਿੱਤਿਆ। ਮਹਿਲਾਵਾਂ ਦੀ 1500 ਮੀਟਰ ਦੌੜ 'ਚ ਪੀ.ਯੂ ਚਿਤਰਾ ਨੇ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਪੁਰਸ਼ਾਂ ਦੀ 1500 ਮੀਟਰ ਦੌੜ 'ਚ ਅਜੇ ਕੁਮਾਰ ਸਰੋਜ ਨੇ ਸੋਨ ਤਮਗਾ ਹਾਸਲ ਕੀਤਾ। ਭਾਰਤ ਨੇ ਵੀਰਵਾਰ ਨੂੰ 2 ਸੋਨ ਤਮਗਿਆਂ ਸਮੇਤ 7 ਤਮਗੇ ਹਾਸਲ ਕੀਤੇ ਅਤੇ ਤਮਗਿਆਂ ਦੀ ਸੂਚੀ 'ਚ ਚੋਟੀ 'ਤੇ ਆ ਗਿਆ ਹੈ।

PunjabKesari


Related News