IND vs WI : ਅਜਿਹੇ ਪੰਜ ਭਾਰਤੀ ਕ੍ਰਿਕਟਰ ਜੋ ਵੈਸਟਇੰਡੀਜ਼ ਖਿਲਾਫ ਮੈਚ 'ਚ ਜਿੱਤ ਦੇ ਰਹੇ ਹੀਰੋ

12/12/2019 11:13:03 AM

ਸਪੋਰਟਸ ਡੈਸਕ— ਭਾਰਤ ਨੇ ਬੁੱਧਵਾਰ ਨੂੰ ਆਖਰੀ ਅਤੇ ਫੈਸਲਾਕੁੰਨ ਟੀ-20 ਮੁਕਾਬਲੇ 'ਚ ਵੈਸਟਇੰਡੀਜ਼ ਨੂੰ 67 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ। ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਇਸ ਮੁਕਾਬਲੇ 'ਚ ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ 'ਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 240 ਦੌੜਾਂ ਬਣਾਈਆਂ। ਜਵਾਬ 'ਚ ਕੈਰੇਬੀਆਈ ਟੀਮ 173 ਦੌੜਾਂ ਹੀ ਬਣਾ ਸਕੀ ਅਤੇ ਮੈਚ ਦੇ ਨਾਲ-ਨਾਲ ਸੀਰੀਜ਼ ਵੀ ਹਾਰ ਗਈ। ਆਓ ਜਾਣਦੇ ਹਾਂ ਇਸ ਮੈਚ ਦੀ ਜਿੱਤ ਦੇ ਪੰਜ ਹੀਰੋ ਕੌਣ ਰਹੇ-
PunjabKesari
1. ਰੋਹਿਤ ਸ਼ਰਮਾ
ਪਾਰੀ ਦੀ ਸ਼ੁਰੂਆਤ ਕਰਨ ਵਾਲੇ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ 34 ਗੇਂਦਾਂ 'ਚ 6 ਚੌਕੇ ਅਤੇ 5 ਛੱਕਿਆਂ ਦੀ ਮਦਦ ਨਾਲ 71 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਰੋਹਿਤ ਨੇ 23 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਹ ਉਸ ਦੇ ਟੀ-20 ਕਰੀਅਰ ਦਾ 19ਵਾਂ ਅਰਧ ਸੈਂਕੜਾ ਸੀ। ਪਹਿਲੇ ਵਿਕਟ ਲਈ ਰੋਹਿਤ ਅਤੇ ਕੇ. ਐੱਲ. ਰਾਹੁਲ ਵਿਚਾਲ 135 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਹੋਈ।
PunjabKesari
2. ਕੇ. ਐੱਲ. ਰਾਹੁਲ
ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਤੀਜੇ ਟੀ-20 'ਚ ਆਪਣੇ ਤੀਜੇ ਸੈਂਕੜੇ ਤੋਂ ਖੁੰਝੇ ਗਏ। ਉਨ੍ਹਾਂ ਨੇ 91 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਜੇਕਰ ਉਹ 9 ਦੌੜਾਂ ਹੋਰ ਬਣਾ ਲੈਂਦੇ ਉਹ ਟੀ-20 ਕੌਮਾਂਤਰੀ ਕ੍ਰਿਕਟ 'ਚ ਤਿੰਨ ਸੈਂਕੜੇ ਲਗਾਉਣ ਵਾਲੇ ਤੀਜੇ ਬੱਲੇਬਾਜ਼ ਹੋ ਜਾਂਦੇ। ਜੇਕਰ ਅਜਿਹਾ ਹੁੰਦਾ ਤਾਂ ਰਾਹੁਲ ਕ੍ਰਿਸ ਗੇਲ ਨੂੰ ਪਿੱਛੇ ਛੱਡਦੇ ਹੋਏ ਨਿਊਜ਼ੀਲੈਂਡ ਦੇ ਕਾਲਿਨ ਮੁਨਰੋ ਦੀ ਬਰਾਬਰੀ ਕਰ ਲੈਂਦੇ।
PunjabKesari
3. ਵਿਰਾਟ ਕੋਹਲੀ
ਰੋਹਿਤ ਅਤੇ ਰਾਹੁਲ ਦੇ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀ ਕਪਤਾਨੀ ਪਾਰੀ ਖੇਡੀ। ਉਨ੍ਹਾਂ ਨੇ 29 ਗੇਂਦਾਂ 'ਚ ਚਾਰ ਚੌਕੇ ਅਤੇ 7 ਛੱਕਿਆਂ ਦੀ ਮਦਦ ਨਾਲ 70 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਕੋਹਲੀ ਨੇ 21 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ।
PunjabKesari
4. ਮੁਹੰਮਦ ਸ਼ੰਮੀ
ਦੋ ਸਾਲ ਬਾਅਦ ਟੀ-20 ਕੌਮਾਂਤਰੀ ਕ੍ਰਿਕਟ 'ਚ ਵਾਪਸੀ ਕਰ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਚਾਰ ਓਵਰ 'ਚ 25 ਦੌੜਾਂ ਦੇ ਕੇ ਦੋ ਵਿਕਟ ਝਟਕੇ। ਸ਼ੰਮੀ ਨੇ ਆਪਣਾ ਆਖਰੀ ਟੀ-20 ਮੈਚ 9 ਜੁਲਾਈ 2017 ਨੂੰ ਵਿੰਡੀਜ਼ ਦੇ ਖਿਲਾਫ ਹੀ ਖੇਡਿਆ ਸੀ।
PunjabKesari
5. ਦੀਪਕ ਚਾਹਰ
ਟੀ-20 ਕੌਮਾਂਤਰੀ ਮੈਚ 'ਚ ਹੈਟ੍ਰਿਕ ਵਿਕਟ ਲੈਣ ਵਾਲੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ 4 ਓਵਰ 'ਚ 20 ਦੌੜਾਂ ਦੇ ਕੇ 2 ਵਿਕਟ ਝਟਕਾਏ। ਇਸ ਤਰ੍ਹਾਂ ਦੀਪਕ ਚਾਹਰ ਨੇ ਟੀਮ ਇੰਡੀਆ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ।


Tarsem Singh

Content Editor

Related News