ਯੂ. ਏ. ਈ. ਵਿਰੁੱਧ ਬਿਨਾਂ ਕਿਸੇ ਡਰ ਦੇ ਉਤਰੇਗਾ ਭਾਰਤ

Monday, Mar 29, 2021 - 03:32 AM (IST)

ਯੂ. ਏ. ਈ. ਵਿਰੁੱਧ ਬਿਨਾਂ ਕਿਸੇ ਡਰ ਦੇ ਉਤਰੇਗਾ ਭਾਰਤ

ਨਵੀਂ ਦਿੱਲੀ– ਓਮਾਨ ਵਿਰੁੱਧ ਆਪਣੇ ਪਹਿਲੇ ਕੌਮਾਂਤਰੀ ਮੈਚ ਨੂੰ 1-1 ਨਾਲ ਬਰਾਬਰ ਖੇਡਣ ਤੋਂ ਬਾਅਦ ਭਾਰਤੀ ਫੁੱਟਬਾਲ ਟੀਮ ਹੁਣ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਰੁੱਧ ਹੋਲੀ ਦੇ ਦਿਨ ਸੋਮਵਾਰ ਨੂੰ ਹੋਣ ਵਾਲੇ ਦੂਜੇ ਦੋਸਤਾਨਾ ਮੈਚ ਵਿਚ ਬਿਨਾਂ ਕਿਸੇ ਡਰ ਦੇ ਉਤਰੇਗੀ।

ਇਹ ਖ਼ਬਰ ਪੜ੍ਹੋ- IND v ENG : ਭਾਰਤ ਨੇ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾਇਆ, 2-1 ਨਾਲ ਜਿੱਤੀ ਸੀਰੀਜ਼


ਭਾਰਤੀ ਟੀਮ ਦੇ ਕੋਚ ਇਗੋਰ ਸਿਟਮੈਕ ਨੇ ਯੂ. ਏ. ਈ. ਵਿਰੁੱਧ ਮੈਚ ਦੀ ਪੂਰਬਲੀ ਸ਼ਾਮ ’ਤੇ ਕਿਹਾ,‘‘ਓਮਾਨ ਵਿਰੁੱਧ ਅਸੀਂ ਦੂਜੇ ਹਾਫ ਵਿਚ ਦਿਖਾਇਆ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇਹ ਨਿਸ਼ਚਿਤ ਰੂਪ ਨਾਲ ਬਿਹਤਰ ਟੀਮਾਂ ਹਨ। ਜਦੋਂ ਤੁਸੀਂ ਟਾਪ-100 ਦੀਆਂ ਟੀਮਾਂ ਵਿਰੁੱਧ ਖੇਡਦੇ ਹੋ ਤਾਂ ਰੈਂਕਿੰਗ ਵਿਚ 25 ਤੋਂ 30 ਸਥਾਨਾਂ ਦਾ ਫਰਕ ਕਾਫੀ ਮਾਇਨੇ ਰੱਖਦਾ ਹੈ। ਯੂ. ਏ. ਈ. ਤੇ ਸਾਡੇ ਵਿਚਾਲੇ ਕਾਫੀ ਫਰਕ ਹੈ ਪਰ ਇਸਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਚੰਗਾ ਨਤੀਜਾ ਹਾਸਲ ਨਹੀਂ ਕਰ ਸਕਦੇ।’’

ਇਹ ਖ਼ਬਰ ਪੜ੍ਹੋ-ਨਿਊਜ਼ੀਲੈਂਡ ਨੇ ਪਹਿਲੇ ਟੀ20 ’ਚ ਬੰਗਲਾਦੇਸ਼ ਨੂੰ 66 ਦੌੜਾਂ ਨਾਲ ਹਰਾਇਆ


ਭਾਰਤ ਦੀ ਮੌਜੂਦਾ ਰੈਂਕਿੰਗ 104 ਹੈ ਜਦਕਿ ਯੂ. ਏ. ਈ. 74ਵੇਂ ਤੇ ਓਮਾਨ 81ਵੇਂ ਸਥਾਨ ’ਤੇ ਹੈ। ਭਾਰਤ ਤੇ ਯੂ. ਏ. ਈ. ਵਿਚਾਲੇ ਆਖਰੀ ਵਾਰ ਮੁਕਾਬਲਾ 2019 ਵਿਚ ਯੂ. ਏ. ਈ. ਨਾਲ ਹੋਏ ਏਸ਼ੀਆ ਕੱਪ ਵਿਚ ਹੋਇਆ ਸੀ, ਜਿੱਥੇ ਬਲੂ ਟਾਇਗਰਸ ਨੂੰ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News