ਹਾਕੀ ਸੀਰੀਜ਼ ਦੀਆਂ ਟਿਕਟਾਂ ਦੀ ਵਿਕਰੀ ਤੋਂ ਮਿਲਣ ਵਾਲਾ ਪੈਸਾ ਓਡਿਸ਼ਾ ਸਰਕਾਰ ਨੂੰ ਦਾਨ ਕਰੇਗਾ ਹਾਕੀ ਇੰਡੀਆ
Thursday, May 30, 2019 - 09:57 PM (IST)

ਭੁਵਨੇਸ਼ਵਰ- ਹਾਕੀ ਇੰਡੀਆ ਨੇ ਵੀਰਵਾਰ ਨੂੰ ਕਿਹਾ ਕਿ ਉਹ ਆਗਾਮੀ ਐੱਫ. ਆਈ. ਐੱਚ. ਪੁਰਸ਼ ਹਾਕੀ ਸੀਰੀਜ਼ ਫਾਈਨਲਸ ਦੇ ਮੈਚਾਂ ਦੀਆਂ ਟਿਕਟਾਂ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਓਡਿਸ਼ਾ ਸਰਕਾਰ ਨੂੰ ਦਾਨ ਕਰੇਗਾ, ਜਿਸ ਨਾਲ ਸੂਬੇ ਨੂੰ ਚੱਕਰਵਾਤ ਫੈਨੀ ਦੇ ਨੁਕਸਾਨ ਤੋਂ ਉਭਰਨ ਵਿਚ ਮਦਦ ਮਿਲ ਸਕੇ। ਹਾਕੀ ਇੰਡੀਆ ਨੇ ਬਿਆਨ 'ਚ ਕਿਹਾ ਕਿ ਟਿਕਟਾਂ ਦੀ ਵਿਕਰੀ ਤੋਂ ਮਿਲਣ ਵਾਲੀ ਰਾਸ਼ੀ ਓਡਿਸ਼ਾ ਦੇ ਮੁੱਖ ਮੰਤਰੀ ਰਾਹਤ ਫੰਡ 'ਚ ਦਾਨ ਕੀਤੀ ਜਾਵੇਗੀ। ਹਾਕੀ ਇੰਡੀਆ ਦੇ ਪ੍ਰਧਾਨ ਮੁਹੰਮਦ ਮੁਸ਼ਤਾਕ ਅਹਿਮਦ ਨੇ ਕਿਹਾ ਕਿ ਚੱਕਰਵਾਤ ਫੋਨੀ ਨਾਲ ਹੋਏ ਨੁਕਸਾਨ ਤੇ ਹਾਨਿ ਨੂੰ ਦੇਖਕੇ ਅਸੀਂ ਬਹੁਤ ਦੁਖੀ ਦੇ ਪ੍ਰਤੀ ਓਡਿਸ਼ਾ ਦੇ ਪਿਆਰ ਤੇ ਸਮਰਥਨ ਦੀ ਰਾਹ 'ਤੇ ਚਲਦੇ ਹੋਏ ਅਸੀਂ ਮੈਚ ਟਿਕਟਾਂ ਦੀ ਵਿਕਰੀ ਤੋਂ ਮਿਲਣ ਵਾਲਾ ਸਾਰਾ ਪੈਸਾ ਮੁੱਖ ਮੰਤਰੀ ਰਾਹਤ ਫੰਡ ਓਡਿਸ਼ਾ 'ਚ ਦਾਨ ਕਰੇਗਾ।