IND vs SL: ਖਰਾਬ ਮੌਸਮ ਦੇ ਚਲਦੇ ਪਹਿਲੇ ਦਿਨ ਦੀ ਖੇਡ ਖਤਮ, ਭਾਰਤ ਦਾ ਸਕੋਰ- 17/3

11/16/2017 4:28:05 PM

ਕੋਲਕਾਤਾ, (ਬਿਊਰੋ)— ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵੀਰਵਾਰ ਨੂੰ ਕੋਲਕਾਤਾ ਦੇ ਈਡਨ ਗਾਰਡਨ 'ਚ ਹੋਣ ਵਾਲੇ ਪਹਿਲੇ ਟੈਸਟ ਮੈਚ 'ਚ ਮੀਂਹ ਨੇ ਰੁਕਾਵਟ ਪਾਈ। ਪਰ ਮੀਂਹ ਹਟਨ ਦੇ ਬਾਅਦ ਆਖਰਕਾਰ ਖਿਡਾਰੀਆਂ ਦੇ ਲੰਚ ਲੈਣ ਦੇ ਬਾਅਦ ਟਾਸ ਹੋ ਗਿਆ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲੇ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ। ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੂੰ ਮੈਚ ਦੇ ਪਹਿਲੇ ਹੀ ਓਵਰ ਦੀ ਪਹਿਲੀ ਗੇਂਦ 'ਤੇ ਕੇ.ਐੱਲ. ਰਾਹੁਲ ਦੇ ਰੂਪ 'ਚ ਝਟਕਾ ਲੱਗਾ ਜਦੋਂ ਲਕਮਲ ਨੇ ਉਸ ਨੂੰ ਆਊਟ ਕਰਕੇ ਪੈਵੇਲੀਅਨ ਭੇਜ ਦਿੱਤਾ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਭਾਰਤ ਦਾ ਦੂਜਾ ਵਿਕਟ ਸ਼ਿਖਰ ਧਵਨ ਦੇ ਰੂਪ 'ਚ ਡਿੱਗਾ। ਸ਼ਿਖਰ ਨੇ ਸਿਰਫ 8 ਦੌੜਾਂ ਹੀ ਬਣਾਈਆਂ ਅਤੇ ਉਸ ਨੂੰ ਲਕਮਲ ਨੇ ਪੈਵੇਲੀਅਨ ਭੇਜਿਆ। ਵਿਰਾਟ ਕੋਹਲੀ ਵੀ ਕੁਝ ਵੀ ਨਾ ਕਰ ਸਕੇ ਅਤੇ 0 ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਕੋਹਲੀ ਨੂੰ ਲਕਮਲ ਨੇ ਪੈਵੇਲੀਅਨ ਭੇਜਿਆ। ਖਰਾਬ ਮੌਸਮ ਦੇ ਚਲਦੇ ਪਹਿਲੇ ਦਿਨ ਦੀ ਖੇਡ ਖਤਮ ਹੋ ਗਈ ਹੈ। ਭਾਰਤ ਨੇ 11.5 ਓਵਰਾਂ 'ਤੇ 3 ਵਿਕਟਾਂ ਦੇ ਨੁਕਸਾਨ 'ਤੇ 17 ਦੌੜਾਂ ਬਣਾ ਲਈਆਂ ਹਨ।

ਭਾਰਤ ਨੇ ਸ਼੍ਰੀਲੰਕਾ ਖਿਲਾਫ ਉਸ ਦੀ ਜ਼ਮੀਨ 'ਤੇ ਹੀ ਇਸੇ ਸਾਲ ਟੈਸਟ, ਵਨ ਡੇ ਅਤੇ ਟਵੰਟੀ-20 'ਚ ਉਸ ਦਾ ਸਫਾਇਆ ਕਰਦੇ ਹੋਏ ਲਗਾਤਾਰ 9 ਮੈਚ ਜਿੱਤੇ ਸਨ ਅਤੇ ਵੀਰਵਾਰ ਨੂੰ ਕੋਲਕਾਤਾ ਟੈਸਟ 'ਚ ਜਿੱਤ ਉਸ ਦੀ ਸ਼੍ਰੀਲੰਕਾ ਖਿਲਾਫ ਲਗਾਤਾਰ 10ਵੀਂ ਜਿੱਤ ਹੋਵੇਗੀ।

ਭਾਰਤੀ ਟੀਮ ਦੇ ਲੱਗਭਗ ਸਾਰੀਆਂ ਟੀਮਾਂ ਖਿਲਾਫ ਕਮਾਲ ਦੇ ਪ੍ਰਦਰਸ਼ਨ ਤੇ ਉਸ ਦੀ ਜਿੱਤ ਨੇ ਵਿਰਾਟ ਐਂਡ ਕੰਪਨੀ ਦੇ ਆਤਮ-ਵਿਸ਼ਵਾਸ ਨੂੰ ਕਾਫੀ ਵਧਾਇਆ ਹੈ। ਦੁਨੀਆ ਦੀ ਨੰਬਰ ਇਕ ਟੈਸਟ ਟੀਮ ਦੇ ਟੈਸਟ ਮਾਹਿਰ ਖਿਡਾਰੀ ਰਵੀਚੰਦਰਨ ਅਸ਼ਵਿਨ, ਮੁਰਲੀ, ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ ਫਿਰ ਤੋਂ ਜਲਵਾ ਦਿਖਾਉਣ ਲਈ ਤਿਆਰ ਹਨ। ਉਥੇ ਰੋਹਿਤ ਸ਼ਰਮਾ ਨੇ ਈਡਨ ਗਾਰਡਨ ਮੈਦਾਨ 'ਤੇ ਹੀ ਨਵੰਬਰ 2014 ਵਿਚ 264 ਦੌੜਾਂ ਦੀ ਦੋਹਰੇ ਸੈਂਕੜੇ ਵਾਲੀ ਪਾਰੀ ਖੇਡੀ ਸੀ ਅਤੇ ਉਹ ਇਕ ਵਾਰ ਫਿਰ ਇਸੇ ਤਰ੍ਹਾਂ ਦੇ ਕਾਰਨਾਮੇ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰੇਗਾ। ਇਸ ਤੋਂ ਇਲਾਵਾ ਸ਼੍ਰੀਮਾਨ ਭਰੋਸੇਮੰਦ ਅਜਿੰਕਯ ਰਹਾਨੇ, ਕਪਤਾਨ ਵਿਰਾਟ, ਸ਼ਿਖਰ ਧਵਨ, ਮੁਰਲੀ ਵਿਜੇ ਬੱਲੇਬਾਜ਼ੀ ਕ੍ਰਮ ਦੀ ਮਜ਼ਬੂਤ ਕੜੀ ਹਨ, ਜਦਕਿ ਗੇਂਦਬਾਜ਼ੀ 'ਚ ਸਪਿਨਰਾਂ ਵਿਚ ਅਸ਼ਵਿਨ ਤੇ ਜਡੇਜਾ ਦੀ ਜੋੜੀ 'ਤੇ ਫਿਰ ਤੋਂ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹਨ। ਤੇਜ਼ ਗੇਂਦਬਾਜ਼ਾਂ 'ਚ ਮੁਹੰਮਦ ਸ਼ੰਮੀ ਤੇ ਉਮੇਸ਼ ਯਾਦਵ ਪ੍ਰਮੁੱਖ ਹਨ, ਜੋ ਓਪਨਿੰਗ ਟੈਸਟ ਦੀਆਂ ਤਿਆਰੀਆਂ 'ਚ ਗੰਭੀਰਤਾ ਨਾਲ ਜੁਟੇ ਹਨ ਅਤੇ ਨੈੱਟ 'ਤੇ ਵੀ ਉਨ੍ਹਾਂ ਸਖਤ ਅਭਿਆਸ ਕੀਤਾ ਹੈ।

ਟੀਮਾਂ ਇਸ ਤਰ੍ਹਾਂ ਹਨ
ਭਾਰਤ 
ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ, ਸ਼ਿਖਰ ਧਵਨ, ਲੋਕੇਸ਼ ਰਾਹੁਲ, ਮੁਰਲੀ ਵਿਜੇ, ਚੇਤੇਸ਼ਵਰ ਪੁਜਾਰਾ, ਰੋਹਿਤ ਸ਼ਰਮਾ, ਰਿਧੀਮਾਨ ਸਾਹਾ, ਆਰ. ਅਸ਼ਵਿਨ, ਕੁਲਦੀਪ ਯਾਦਵ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ, ਮੁਹੰਮਦ ਸ਼ੰਮੀ, ਇਸ਼ਾਂਤ ਸ਼ਰਮਾ।

ਸ਼੍ਰੀਲੰਕਾ
ਦਿਨੇਸ਼ ਚਾਂਦੀਮਲ (ਕਪਤਾਨ), ਲਾਹਿਰੂ ਧਿਰੀਮਾਨੇ, ਦਿਮੁਥ ਕਰੁਣਾਰਤਨੇ, ਸਦੀਰਾ ਸਮਰਵਿਕ੍ਰਮਾ, ਨਿਰੋਸ਼ਨ ਡਿਕਵੇਲਾ, ਦਿਲਰੁਬਾਨ ਪਰੇਰਾ, ਰੰਗਨਾ ਹੇਰਾਥ, ਸੁਰੰਗਾ ਲਕਮਲ, ਲਾਹਿਰੂ ਗਾਮੇਗੇ, ਧਨੰਜੈ ਡਿਸਿਲਵਾ, ਐਂਜਲੋ ਮੈਥਿਊਜ਼, ਲਕਸ਼ਣ ਸੰਦਾਕਨ, ਵਿਸ਼ਵਾ ਫਰਨਾਂਡੋ, ਦਾਸੁਨ ਸ਼ਨਾਕਾ, ਰੋਸ਼ਨ ਸਿਲਵਾ।


Related News