ਭਾਰੀ ਮੀਂਹ ਕਾਰਨ ਵਿਗੜੇ ਹਾਲਾਤ, ਮਹਾਨਗਰ ਮੁੰਬਈ ਸਣੇ ਦੇਸ਼ ਦੇ ਕਈ ਇਲਾਕਿਆਂ ''ਚ ਬਣੀ ਹੜ੍ਹ ਵਾਲੀ ਸਥਿਤੀ
Tuesday, Jul 09, 2024 - 02:16 AM (IST)
ਨਵੀਂ ਦਿੱਲੀ/ਮੁੰਬਈ - ਮਾਨਸੂਨ ਪੂਰੇ ਦੇਸ਼ 'ਚ ਪਹੁੰਚ ਚੁੱਕਾ ਹੈ ਤੇ ਦੇਸ਼ ਦੇ 11 ਸੂਬਿਆਂ ’ਚ ਭਾਰੀ ਮੀਂਹ ਕਾਰਨ ਹਾਲਾਤ ਵਿਗੜ ਗਏ ਹਨ। ਮਹਾਨਗਰ ਮੁੰਬਈ ਦੇ ਕਈ ਇਲਾਕਿਆਂ ’ਚ 6 ਘੰਟਿਆਂ ’ਚ 300 ਮਿਲੀਮੀਟਰ ਮੀਂਹ ਪੈ ਗਿਆ ਹੈ। ਇਹੀ ਨਹੀਂ ਹਾਲਾਤ ਹੋਰ ਖ਼ਰਾਬ ਹੋ ਸਕਦੇ ਹਨ, ਇਸ ਲਈ ਮੁੰਬਈ 'ਚ ਬਾਰਿਸ਼ ਦਾ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਭਾਰੀ ਬਾਰਿਸ਼ ਕਾਰਨ ਉਥੇ 50 ਤੋਂ ਵੱਧ ਉਡਾਣਾਂ ਨੂੰ ਵੀ ਰੱਦ ਕਰਨਾ ਪੈ ਗਿਆ ਹੈ। ਰੇਲ ਅਤੇ ਸੜਕ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਉੱਤਰਾਖੰਡ ਤੋਂ ਲੱਖਾਂ ਕਿਊਸਿਕ ਪਾਣੀ ਛੱਡਿਆ ਗਿਆ ਹੈ, ਜਿਸ ਕਾਰਨ ਉੱਤਰ ਪ੍ਰਦੇਸ਼ ਦੇ 6 ਜ਼ਿਲ੍ਹਿਆਂ ਵਿਚ ਹੜ੍ਹ ਆ ਗਿਆ ਹੈ। ਗੰਗਾ ਸਮੇਤ 6 ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀਆਂ ਹਨ।
ਇਹ ਵੀ ਪੜ੍ਹੋ- ਪਹਿਲੀ ਪਤਨੀ ਨੂੰ ਕਤਲ ਕਰ ਕੱਟ ਚੁੱਕਾ ਸੀ 10 ਸਾਲ ਜੇਲ੍ਹ, ਹੁਣ ਦੂਜੀ ਨੂੰ ਵੀ ਕੈਂਚੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ
ਉੱਤਰਾਖੰਡ ਦੇ ਬਨਬਾਸਾ ਡੈਮ ਤੋਂ ਐਤਵਾਰ ਰਾਤ ਨੂੰ ਤਕਰੀਬਨ 3 ਲੱਖ ਕਿਊਸਿਕ ਪਾਣੀ ਛੱਡੇ ਜਾਣ ਕਾਰਨ ਪੀਲੀਭੀਤ ਜ਼ਿਲੇ ’ਚ ਸ਼ਾਰਦਾ ਨਦੀ ਚੜ੍ਹੀ ਹੋਈ ਹੈ ਅਤੇ ਹੜ੍ਹ ਦਾ ਪਾਣੀ 20 ਪਿੰਡਾਂ ’ਚ ਦਾਖਲ ਹੋ ਗਿਆ ਹੈ। ਹਿਮਾਚਲ ਪ੍ਰਦੇਸ਼ ਵਿਚ ਆਮ ਨਾਲੋਂ 66 ਫੀਸਦੀ ਵੱਧ ਮੀਂਹ ਪਿਆ। ਭਾਰੀ ਮੀਂਹ ਦੌਰਾਨ ਜ਼ਮੀਨ ਖਿਸਕਣ ਕਾਰਨ ਸੂਬੇ ਦੀਆਂ 76 ਸੜਕਾਂ ਬੰਦ ਹੋ ਗਈਆਂ ਹਨ।
ਇਹ ਵੀ ਪੜ੍ਹੋ- ਆਸ਼ਕ ਨਾਲ ਮਿਲ ਜਿਊਂਦਾ ਸਾੜ'ਤਾ ਘਰਵਾਲਾ, ਚੱਕਰਾਂ 'ਚ ਪਾ'ਤੀ ਪੰਜਾਬ ਪੁਲਸ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e