ਲਗਾਤਾਰ ਬੱਦਲਵਾਹੀ ਦੇ ਬਾਵਜੂਦ ਨਹੀਂ ਪੈ ਰਿਹਾ ਮੀਂਹ, ਨਮੀ ਦੀ ਘਾਟ ਕਾਰਨ ਬਣਿਆ ਹੁੰਮਸ ਵਾਲਾ ਮਾਹੌਲ
Tuesday, Jul 09, 2024 - 03:36 AM (IST)
ਚੰਡੀਗੜ੍ਹ (ਰੋਹਾਲ) : ਜੁਲਾਈ ਦੇ ਪਹਿਲੇ ਹਫ਼ਤੇ ’ਚ ਬੱਦਲ ਬਰਸੇ ਪਰ ਹੁਣ ਮੀਂਹ ’ਤੇ ਬ੍ਰੇਕ ਲੱਗ ਗਈ ਹੈ। ਇਸ ਕਾਰਨ ਆਉਣ ਵਾਲੇ ਕੁਝ ਦਿਨ ਹੁੰਮਸ ਪ੍ਰੇਸ਼ਾਨ ਕਰ ਸਕਦੀ ਹੈ ਕਿਉਂਕਿ ਮਾਨਸੂਨ ਦੇ ਮੀਂਹ ਲਈ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਹਵਾਵਾਂ ਦਾ ਰੁਖ਼ ਮਦਦਗਾਰ ਨਹੀਂ ਹੈ।
ਪਿਛਲੇ ਕੁਝ ਦਿਨਾਂ ਤੋਂ ਪੱਛਮੀ ਹਵਾਵਾਂ ਦਾ ਰੁਖ ਬਦਲਣ ਨਾਲ ਮੀਂਹ ਲਈ ਜ਼ਰੂਰੀ ਭਾਰੀ ਨਮੀ ਦਾ ਘਾਟ ਹੋਈ ਹੈ। ਇਸ ਕਾਰਨ ਬੱਦਲ ਆਉਣ ਦੇ ਬਾਅਦ ਵੀ ਮੀਂਹ ਨਹੀਂ ਪੈ ਰਿਹਾ। ਇਸ ਹਫ਼ਤੇ ਦੇ ਸ਼ੁਰੂਆਤੀ ਦਿਨਾਂ ਵਿਚ ਮੌਸਮ ਅਜਿਹਾ ਹੀ ਰਹੇਗਾ ਤੇ 12 ਜੁਲਾਈ ਤੋਂ ਬਾਅਦ ਹੀ ਚੰਗੇ ਮੀਂਹ ਦੀ ਸੰਭਾਵਨਾ ਬਣ ਰਹੀ ਹੈ।
ਇਹ ਵੀ ਪੜ੍ਹੋ- ਪਹਿਲੀ ਪਤਨੀ ਨੂੰ ਕਤਲ ਕਰ ਕੱਟ ਚੁੱਕਾ ਸੀ 10 ਸਾਲ ਜੇਲ੍ਹ, ਹੁਣ ਦੂਜੀ ਨੂੰ ਵੀ ਕੈਂਚੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ
ਹਾਲਾਂਕਿ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਤੋਂ ਉਪਰ ਨਹੀਂ ਜਾਵੇਗਾ। ਸੋਮਵਾਰ ਨੂੰ ਵੀ ਕਈ ਵਾਰ ਬੱਦਲ ਆਏ ਪਰ ਮੀਂਹ ਲਈ ਅਨੁਕੂਲ ਪਰਿਸਥਿਤੀਆਂ ਨਹੀਂ ਬਣੀਆਂ। ਇਸ ਬਦਲਾਅ ਦੇ ਵਿਚ ਵੱਧ ਤੋਂ ਵੱਧ ਤਾਪਮਾਨ 33.3 ਡਿਗਰੀ ਰਿਹਾ ਤਾਂ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਤੋਂ ਹੇਠਾਂ ਨਹੀਂ ਗਿਆ।
ਨਮੀ ਦੀ ਘਾਟ ਕਾਰਨ ਨਹੀਂ ਬਰਸ ਰਹੇ ਬੱਦਲ
ਪਿਛਲੇ ਕੁਝ ਦਿਨਾਂ ’ਚ ਅਰਬ ਸਾਗਰ ਤੋਂ ਨਮੀ ਲਿਆਉਣ ਵਾਲੀਆਂ ਹਵਾਵਾਂ ਦਾ ਰੁਖ ਬਦਲਿਆ ਹੈ। ਹਵਾ ’ਚ ਨਮੀ ਦੀ ਘਾਟ ਹੋਣ ਨਾਲ ਬੱਦਲਾਂ ਨੂੰ ਭਾਰੀਪਣ ਨਹੀਂ ਮਿਲ ਪਾ ਰਿਹਾ। ਅਗਲੇ 4 ਦਿਨਾਂ ਤੱਕ ਇਹੀ ਪਰਿਸਥਿਤੀਆਂ ਬਣੀਆਂ ਰਹਿਣ ਦੀ ਸੰਭਾਵਨਾ ਹੈ ਤੇ ਸ਼ੁੱਕਰਵਾਰ ਤੋਂ ਬਾਅਦ ਹੀ ਮਾਨਸੂਨ ਸਰਗਰਮ ਹੋਣ ਦੀ ਉਮੀਦ ਹੈ। ਅਗਲੇ ਕੁਝ ਦਿਨਾਂ ਵਿਚ ਪਾਰਾ 36 ਡਿਗਰੀ ਤੱਕ ਹੀ ਰਹੇਗਾ, ਪਰ ਹੁੰਮਸ ਤੋਂ ਰਾਹਤ ਨਹੀਂ ਹੈ।
ਇਹ ਵੀ ਪੜ੍ਹੋ- ਆਸ਼ਕ ਨਾਲ ਮਿਲ ਜਿਊਂਦਾ ਸਾੜ'ਤਾ ਘਰਵਾਲਾ, ਚੱਕਰਾਂ 'ਚ ਪਾ'ਤੀ ਪੰਜਾਬ ਪੁਲਸ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e