ਪਾਰਕਿੰਸਨ ਦੀ ਮਰੀਜ਼ ਔਰਤ ਨੂੰ ਵ੍ਹੀਲਚੇਅਰ ਲਈ ਕਰਨੀ ਪਈ 3 ਘੰਟਿਆਂ ਤੱਕ ਉਡੀਕ, ਏਅਰਲਾਈਨ ''ਤੇ ਭੜਕਿਆ ਯਾਤਰੀ

Tuesday, Jul 09, 2024 - 03:32 AM (IST)

ਪਾਰਕਿੰਸਨ ਦੀ ਮਰੀਜ਼ ਔਰਤ ਨੂੰ ਵ੍ਹੀਲਚੇਅਰ ਲਈ ਕਰਨੀ ਪਈ 3 ਘੰਟਿਆਂ ਤੱਕ ਉਡੀਕ, ਏਅਰਲਾਈਨ ''ਤੇ ਭੜਕਿਆ ਯਾਤਰੀ

ਨੈਸ਼ਨਲ ਡੈਸਕ : ਪਾਰਕਿੰਸਨ ਦੀ ਬਿਮਾਰੀ ਨਾਲ ਪੀੜਤ ਇਕ 84 ਸਾਲਾਂ ਦੀ ਔਰਤ ਨੂੰ ਐਤਵਾਰ ਨੂੰ ਅਲਾਇੰਸ ਏਅਰ ਦੀ ਉਡਾਣ ਤੋਂ ਜੈਪੁਰ ਤੋਂ ਦਿੱਲੀ ਹਵਾਈ ਅੱਡੇ ਪਹੁੰਚਣ ਤੋਂ ਬਾਅਦ ਵ੍ਹੀਲਚੇਅਰ ਲਈ 3 ਘੰਟਿਆਂ ਤੋਂ ਜ਼ਿਆਦਾ ਸਮੇਂ ਤਕ ਇੰਤਜ਼ਾਰ ਕਰਨਾ ਪਿਆ। ਏਅਰਲਾਈਨ ਕੰਪਨੀ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਸਰਕਾਰੀ ਮਾਲਕੀ ਵਾਲੀ ਏਅਰਲਾਈਨ ਨੇ ਇਹ ਵੀ ਕਿਹਾ ਕਿ ਉਹ ਆਪਣੇ ਬੇਟੇ ਨਾਲ ਯਾਤਰਾ ਕਰ ਰਹੀ ਬਜ਼ੁਰਗ ਔਰਤ ਦੇ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿਚ ਹੈ ਅਤੇ ਇਸ ਘਟਨਾ ਲਈ ਉਨ੍ਹਾਂ ਤੋਂ ਪਹਿਲਾਂ ਹੀ ਮੁਆਫ਼ੀ ਮੰਗ ਚੁੱਕੀ ਹੈ। ਇਸ ਤੋਂ ਇਲਾਵਾ ਅਲਾਇੰਸ ਏਅਰ ਇਸ ਮਾਮਲੇ ਨੂੰ ਏਆਈ-ਐੱਸਏਟੀਐੱਸ ਨਾਲ ਵੀ ਉਠਾ ਰਹੀ ਹੈ, ਜੋ ਕਿ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਏਅਰ ਇੰਡੀਆ ਲਈ 'ਗਰਾਊਂਡ ਹੈਂਡਲਿੰਗ' ਸੇਵਾ ਪ੍ਰਦਾਤਾ ਵੀ ਹੈ।

ਇਹ ਵੀ ਪੜ੍ਹੋ : ਮੁੰਬਈ BMW ਕੇਸ 'ਚ ਸ਼ਿਵ ਸੈਨਾ ਆਗੂ ਨੂੰ ਮਿਲੀ ਜ਼ਮਾਨਤ, ਪੁੱਤ ਮਿਹਿਰ ਸ਼ਾਹ ਹਾਲੇ ਤਕ ਫ਼ਰਾਰ

ਅਲਾਇੰਸ ਏਅਰ ਦੇ ਕਸਟਮਰ ਕੇਅਰ ਦੇ ਅਸਿਸਟੈਂਟ ਜਨਰਲ ਮੈਨੇਜਰ ਮਨੋਹਰ ਤੁਫਚੀ ਨੇ ਕਿਹਾ, "ਕੁਝ ਗਲਤ ਹੋ ਗਿਆ ਹੈ... ਅਸੀਂ ਘਟਨਾ ਨੂੰ ਕਈ ਪਹਿਲੂਆਂ ਤੋਂ ਦੇਖ ਰਹੇ ਹਾਂ। ਇਸ ਤੋਂ ਇਲਾਵਾ ਅਸੀਂ ਜ਼ਮੀਨੀ ਪ੍ਰਬੰਧਨ ਏਜੰਸੀ ਏਆਈ-ਐੱਸਏਟੀਐੱਸ ਕੋਲ ਵੀ ਮਾਮਲਾ ਉਠਾ ਰਹੇ ਹਾਂ, ਜਿਸ ਨੂੰ ਯਾਤਰੀ ਨੂੰ ਵ੍ਹੀਲਚੇਅਰ ਉਪਲੱਬਧ ਕਰਵਾਉਣੀ ਸੀ।'' ਤੁਫਚੀ ਨੇ ਕਿਹਾ ਕਿ ਉਸ ਨੇ ਬਜ਼ੁਰਗ ਔਰਤ ਦੇ ਬੇਟੇ ਨਾਲ ਫੋਨ 'ਤੇ ਗੱਲ ਕੀਤੀ ਹੈ ਅਤੇ ਘਟਨਾ ਲਈ ਪਹਿਲਾਂ ਹੀ ਮੁਆਫ਼ੀ ਮੰਗੀ ਹੈ ਅਤੇ ਉਸ ਦੇ ਸੰਪਰਕ ਵਿਚ ਹੈ।''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ਜਗ ਬਾਣੀਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DILSHER

Content Editor

Related News