66 ਕਿੱਲੋ ਅਫ਼ੀਮ ਦੀ ਰਿਕਵਰੀ ਮਾਮਲੇ ''ਚ ਪੁਲਸ ਦੇ ਹੱਥ ਲੱਗੀ ਵੱਡੀ ਸਫ਼ਲਤਾ, ਮਾਸਟਰਮਾਈਂਡ ਨੂੰ ਕੀਤਾ ਕਾਬੂ
Tuesday, Jul 09, 2024 - 03:19 AM (IST)
ਫਾਜ਼ਿਲਕਾ (ਨਾਗਪਾਲ)– ਫਾਜ਼ਿਲਕਾ ਪੁਲਸ ਵੱਲੋਂ ਪਿਛਲੇ ਦਿਨੀਂ 66 ਕਿਲੋ ਅਫੀਮ ਦੀ ਵੱਡੀ ਰਿਕਵਰੀ ਕਰ ਕੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਸੀ, ਜਿਸ ’ਤੇ ਮੁੱਕਦਮਾ 26-6-2024 ਨੂੰ ਥਾਣਾ ਖੂਈਆਂ ਸਰਵਰ ’ਚ ਦਰਜ ਕਰ ਕੇ ਕਰਵਾਈ ਅਮਲ ’ਚ ਲਿਆਂਦੀ ਗਈ ਸੀ। ਇਸ ਮਾਮਲੇ ’ਚ ਦੋ ਮੁਲਜ਼ਮਾਂ ਨੂੰ ਮੌਕੇ ’ਤੇ ਕਾਬੂ ਕੀਤਾ ਗਿਆ ਸੀ, ਜਦ ਕਿ ਇਸ ਮਾਮਲੇ ’ਚ ਨਾਮਜ਼ਦ ਹੋਰ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਇਸ ਮਾਮਲੇ ’ਚ ਫਾਜ਼ਿਲਕਾ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਇਸ ਕੇਸ ’ਚ ਮਾਸਟਰ ਮਾਈਂਡ ਕਮਲ ਖਾਨ, ਜੋ ਕਿ ਝਾਰਖੰਡ ਦਾ ਰਹਿਣ ਵਾਲਾ ਹੈ ਅਤੇ ਉਥੋਂ ਟਰੱਕਾਂ ’ਚ ਅਫੀਮ ਲੋਡ ਕਰਵਾ ਕੇ ਪੰਜਾਬ ਭੇਜਦਾ ਸੀ। ਜਿਸ ਨੂੰ ਫੜਨ ਲਈ ਫਾਜ਼ਿਲਕਾ ਪੁਲਸ ਦੀ ਸਪੈਸ਼ਲ ਟੀਮ ਪਿਛਲੇ ਕੁਝ ਦਿਨਾਂ ਤੋਂ ਝਾਰਖੰਡ ਜਾ ਕੇ ਉਸ ਬਾਰੇ ਖੁਫੀਆ ਸੋਰਸ ਲਾ ਕੇ ਲਗਾਤਾਰ ਕੋਸ਼ਿਸ਼ ਕਰ ਰਹੀ ਸੀ, ਜਿਸ ’ਚ ਕਾਮਯਾਬੀ ਹਾਸਲ ਹੋ ਗਈ ਹੈ।
ਫੜੇ ਗਏ ਮੁਲਜ਼ਮ ਦੀ ਪ੍ਰਾਪਰਟੀ ਅਤੇ ਇਸ ਦੇ ਪੰਜਾਬ ’ਚ ਲਿੰਕ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਆਉਣ ਵਾਲੇ ਸਮੇਂ ’ਚ ਇਸ ਕੇਸ ’ਚ ਹੋਰ ਵੀ ਡੂੰਘਾਈ ਨਾਲ ਤਫਤੀਸ਼ ਕਰ ਕੇ ਹੋਰ ਵੀ ਅਫੀਮ ਦੇ ਸਮੱਗਲਰਾਂ ਨੂੰ ਨਾਮਜ਼ਦ ਕਰ ਕੇ ਗ੍ਰਿਫਤਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਆਸ਼ਕ ਨਾਲ ਮਿਲ ਜਿਊਂਦਾ ਸਾੜ'ਤਾ ਘਰਵਾਲਾ, ਚੱਕਰਾਂ 'ਚ ਪਾ'ਤੀ ਪੰਜਾਬ ਪੁਲਸ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e