ਕਸ਼ਮੀਰ ਟਾਈਗਰਜ਼ ਨੇ ਲਈ ਕਠੂਆ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ, 5 ਜਵਾਨ ਸ਼ਹੀਦ
Tuesday, Jul 09, 2024 - 02:10 AM (IST)
ਨੈਸ਼ਨਲ ਡੈਸਕ : ਜੰਮੂ-ਕਸ਼ਮੀਰ ਦੇ ਕਠੂਆ ਵਿਚ ਸੋਮਵਾਰ ਨੂੰ ਭਾਰਤੀ ਫ਼ੌਜ ਦੀ ਗੱਡੀ 'ਤੇ ਅੱਤਵਾਦੀਆਂ ਨੇ ਹਮਲਾ ਕਰਕੇ ਤਾਬੜਤੋੜ ਫਾਇਰਿੰਗ ਕੀਤੀ ਸੀ। ਇਸ ਹਮਲੇ ਵਿਚ 5 ਜਵਾਨ ਸ਼ਹੀਦ ਹੋ ਗਏ ਸਨ।
ਇਸ ਵਿਚਾਲੇ ਰੱਖਿਆ ਸੂਤਰਾਂ ਦਾ ਕਹਿਣਾ ਹੈ ਕਿ ਕਠੂਆ 'ਚ ਫ਼ੌਜ 'ਤੇ ਹੋਏ ਇਸ ਹਮਲੇ ਦੀ ਜ਼ਿੰਮੇਵਾਰੀ ਕਸ਼ਮੀਰ ਟਾਈਗਰਜ਼ ਨਾਂ ਦੇ ਅੱਤਵਾਦੀ ਸਮੂਹ ਨੇ ਲਈ ਹੈ। ਅੱਤਵਾਦੀ ਸਮੂਹ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਅੱਤਵਾਦੀਆਂ ਨੇ ਇਸ ਹਮਲੇ ਨੂੰ ਅੰਜਾਮ ਦੇਣ ਲਈ M4 ਅਸਾਲਟ ਰਾਈਫਲਾਂ, ਗ੍ਰਨੇਡ ਅਤੇ ਹੋਰ ਹਥਿਆਰਾਂ ਦੀ ਵਰਤੋਂ ਕੀਤੀ।
ਇਹ ਵੀ ਪੜ੍ਹੋ : ਮੁੰਬਈ BMW ਕੇਸ 'ਚ ਸ਼ਿਵ ਸੈਨਾ ਆਗੂ ਨੂੰ ਮਿਲੀ ਜ਼ਮਾਨਤ, ਪੁੱਤ ਮਿਹਿਰ ਸ਼ਾਹ ਹਾਲੇ ਤਕ ਫ਼ਰਾਰ
ਅੱਤਵਾਦੀਆਂ ਨੇ ਫ਼ੌਜ ਦੀ ਗੱਡੀ 'ਤੇ ਕੀਤਾ ਹਮਲਾ
ਅੱਤਵਾਦੀ ਸਮੂਹ ਦਾ ਕਹਿਣਾ ਹੈ ਕਿ ਉਹ ਅਗਲੇ ਕੁਝ ਦਿਨਾਂ 'ਚ ਕਈ ਹੋਰ ਹਮਲੇ ਕਰਨ ਜਾ ਰਿਹਾ ਹੈ। ਕਸ਼ਮੀਰ ਟਾਈਗਰਜ਼ ਨੇ ਕਿਹਾ ਕਿ ਭਾਰਤੀ ਫ਼ੌਜ 'ਤੇ ਇਹ ਹਮਲਾ 26 ਜੂਨ ਨੂੰ ਡੋਡਾ 'ਚ ਮੁਕਾਬਲੇ ਦੌਰਾਨ ਮਾਰੇ ਗਏ ਅੱਤਵਾਦੀਆਂ ਦੀ ਮੌਤ ਦਾ ਬਦਲਾ ਹੈ। 8 ਜੂਨ ਨੂੰ ਕਠੂਆ 'ਚ ਫ਼ੌਜ ਦੇ ਵਾਹਨ 'ਤੇ ਕਈ ਰਾਉਂਡ ਫਾਇਰ ਕੀਤੇ ਗਏ ਸਨ। ਇਸ ਹਮਲੇ 'ਚ ਅੱਤਵਾਦੀਆਂ ਨੇ ਗ੍ਰਨੇਡ ਨਾਲ ਵੀ ਹਮਲਾ ਕੀਤਾ। ਇਸ ਦੌਰਾਨ ਭਾਰਤੀ ਫ਼ੌਜ ਦੇ 5 ਜਵਾਨ ਸ਼ਹੀਦ ਹੋ ਗਏ ਸਨ, ਜਦਕਿ 5 ਜ਼ਖਮੀ ਫੌਜੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e