ਭਾਰਤ ਬਨਾਮ ਸ਼੍ਰੀਲੰਕਾ : ਛੱਕਾ ਮਾਰ ਕੇ ਅਰਧ ਸੈਂਕੜਾ ਬਣਾਉਣ ਵਾਲੇ ਅਸ਼ਵਿਨ ਨੇ ਤੋੜਿਆ 32 ਸਾਲ ਪੁਰਾਣਾ ਰਿਕਾਰਡ

08/04/2017 2:33:05 PM

ਨਵੀਂ ਦਿੱਲੀ— ਟੀਮ ਇੰਡੀਆ ਦੇ ਸਪਿਨਰ ਆਰ. ਅਸ਼ਵਿਨ ਨੇ ਕੋਲੰਬੋ ਦੇ ਮੈਦਾਨ 'ਚ ਸ਼੍ਰੀਲੰਕਾ ਦੇ ਖਿਲਾਫ ਦੂਜੇ ਟੈਸਟ ਦੇ ਦੂਜੇ ਦਿਨ ਲੰਚ ਤੋਂ ਠੀਕ ਬਾਅਦ ਛੱਕਾ ਮਾਰ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਟੈਸਟ 'ਚ ਆਪਣੀਆਂ 2000 ਦੌੜਾਂ ਪੂਰੀਆਂ ਕਰਦੇ ਹੋਏ 32 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਹੁਣ ਟੈਸਟ 'ਚ ਸਭ ਤੋਂ ਤੇਜ਼ 2000 ਦੌੜਾਂ ਅਤੇ 250 ਵਿਕਟਾਂ ਦਾ ਰਿਕਾਰਡ ਉਨ੍ਹਾਂ ਦੇ ਨਾਂ ਹੋ ਗਿਆ ਹੈ।

ਅਸ਼ਵਿਨ ਨੇ ਇਹ ਕਾਮਯਾਬੀ ਆਪਣੇ 51ਵੇਂ ਟੈਸਟ 'ਚ ਹਾਸਲ ਕੀਤੀ। ਇਸ ਤੋਂ ਪਹਿਲਾਂ ਇਹ ਰਿਕਾਰਡ ਰਿਚਰਡ ਹੇਡਲੀ ਦੇ ਨਾਂ ਸੀ। ਜਿਨ੍ਹਾਂ ਨੇ 1985 'ਚ ਆਪਣੇ 54ਵੇਂ ਟੈਸਟ ਦੇ ਦੌਰਾਨ ਇਹ ਕਾਰਨਾਮਾ ਕੀਤਾ ਸੀ। ਅਸ਼ਵਿਨ ਹਾਲਾਂਕਿ ਬਾਅਦ 'ਚ 54 ਦੌੜਾਂ ਦੇ ਨਿਜੀ ਸਕੋਰ 'ਤੇ ਰੰਗਨਾ ਹੇਰਾਥ ਦੀ ਗੇਂਦ 'ਤੇ ਬੋਲਡ ਹੋ ਗਏ। ਇਹ ਉਨ੍ਹਾਂ ਦਾ 11ਵਾਂ ਅਰਧ ਸੈਂਕੜਾ ਸੀ। ਅਸ਼ਵਿਨ ਨੇ 4 ਸੈਂਕੜੇ ਵੀ ਲਗਾਏ ਹਨ।


Related News