ਮੋਹਾਲੀ 'ਚ ਭਾਰਤ ਦਾ ਹੈ ਸ਼ਾਨਦਾਰ ਰਿਕਾਰਡ, ਪ੍ਰੋਟਿਆਜ਼ ਖਿਲਾਫ ਪਹਿਲੀ ਜਿੱਤ 'ਤੇ ਹੋਵੇਗੀ ਨਜ਼ਰ

09/18/2019 11:59:07 AM

ਸਪੋਰਸਟ ਡੈਸਕ— ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਬੁੱਧਵਾਰ ਨੂੰ ਮੋਹਾਲੀ 'ਚ ਹੋਣ ਵਾਲੇ ਦੂਜੇ ਟੀ-20 ਮੈਚ 'ਚ ਬੜ੍ਹਤ ਬਣਾਉਣ ਦੇ ਇਰਾਦੇ ਨਾਲ ਮੈਦਾਨ 'ਤੇ ਉਤਰਣਗੀਆਂ। ਦੋਨਾਂ ਟੀਮਾਂ ਦੇ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਐਤਵਾਰ ਨੂੰ ਧਰਮਸ਼ਾਲਾ 'ਚ ਮੀਂਹ ਕਾਰਨ ਇਕ ਵੀ ਗੇਂਦ ਸੁੱਟੇ ਬਿਨਾਂ ਹੀ ਰੱਦ ਹੋ ਗਿਆ ਸੀ। ਭਾਰਤੀ ਟੀਮ ਵੈਸਟਇੰਡੀਜ਼ ਦੌਰੇ ਦੀ ਸ਼ਾਨਦਾਰ ਸਮਾਪਤੀ ਤੋਂ ਬਾਅਦ ‍ਆਤਮਵਿਸ਼ਵਾਸ ਨਾਲ ਭਰੀ ਹੈ। ਹੁਣ ਦੋਨਾਂ ਟੀਮਾਂ ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਸ‍ਟੇਡੀਅਮ 'ਚ ਆਪਣੀ ਬਾਦਸ਼ਾਹਤ ਸਾਬਤ ਕਰਨ ਦੇ ਇਰਾਦੇ ਨਾਲ ਮੈਦਾਨ ਸੰਭਾਲੇਂਗੀ। ਭਾਰਤੀ ਟੀਮ ਨੂੰ ਹੁਣ ਵੀ ਘਰੇਲੂ ਜ਼ਮੀਨ 'ਤੇ ਦੱਖਣੀ ਅਫਰੀਕਾ ਖਿਲਾਫ ਟੀ20 ਇੰਟਰਨੈਸ਼ਨਲ ਮੈਚ 'ਚ ਪਹਿਲੀ ਜਿੱਤ ਦਾ ਇੰਤਜ਼ਾਰ ਹੈ। ਪਿੱਛਲੀ ਵਾਰ ਜਦੋਂ ਦੱਖਣੀ ਅਫਰੀਕਾ ਨੇ ਭਾਰਤ ਦੇ ਦੌਰੇ 'ਤੇ ਟੀ20 ਮੁਕਾਬਲੇ ਖੇਡੇ ਸਨ, ਤਾਂ 2-0 ਦੀ ਬੜ੍ਹਤ ਹਾਸਲ ਕੀਤੀ ਸੀ।PunjabKesari
ਵਿਰਾਟ ਕੋਹਲੀ ਵਾਲੀ ਅਗੁਵਾਈ ਵਾਲੀ ਭਾਰਤੀ ਟੀਮ ਦੀ ਕੋਸ਼ਿਸ਼ ਮੋਹਾਲੀ 'ਚ ਮੁਕਾਬਲਾ ਜਿੱਤ ਕੇ ਪ੍ਰੋਟਿਆਜ਼ ਟੀਮ ਖਿਲਾਫ ਜਿੱਤ ਦਾ ਖਾਤਾ ਖੋਲ੍ਹਣ ਦੀ ਹੋਵੇਗੀ। ਦੋਵੇਂ ਟੀਮਾਂ ਮੋਹਾਲੀ 'ਚ ਮੈਚ ਜਿੱਤ ਕੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾਉਣ ਲਈ ਭਿੜਣਗੀਆਂ। ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਬੈਂਗਲੁਰੂ ਦੇ ਐੱਮ ਚਿੰਨਾ‍ਸੁਆਮੀ ਸ‍ਟੇਡੀਅਮ 'ਚ ਖੇਡਿਆ ਜਾਵੇਗਾ। ਫਿਲਹਾਲ, ਮੋਹਾਲੀ 'ਚ ਭਾਰਤੀ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਉਸ ਨੇ ਇੱਥੇ ਦੋ ਟੀ20 ਅੰਤਰਰਾਸ਼‍ਟਰੀ ਮੈਚ ਖੇਡੇ ਹਨ ਅਤੇ ਫੈਨਜ਼ ਨੂੰ ਖੁਸ਼ ਕਰਦੇ ਹੋਏ ਦੋਨ੍ਹਾਂ 'ਚ ਜਿੱਤ ਦਰਜ ਕੀਤੀ ਸੀ।PunjabKesari
ਮੋਹਾਲੀ ਦੇ ਇਸ ਮੈਦਾਨ 'ਤੇ ਹੋਏ ਭਾਰਤੀ ਟੀਮ ਦੇ ਮੁਕਾਬਲਿਆਂ ਦੀ ਰਿਕਾਰਡ ਬੁੱਕ
- ਭਾਰਤ ਨੇ ਮੋਹਾਲੀ 'ਚ ਦੋ ਟੀ20 ਅੰਤਰਰਾਸ਼‍ਟਰੀ ਮੈਚ ਖੇਡੇ ਅਤੇ ਦੋਨਾਂ 'ਚ ਜਿੱਤ ਦਰਜ ਕੀਤੀ। ਭਾਰਤੀ ਟੀਮ ਨੇ 12 ਦਸੰਬਰ 2009 ਨੂੰ ਸ਼੍ਰੀਲੰਕਾ ਅਤੇ ਵਰਲ‍ਡ ਟੀ20 'ਚ 27 ਮਾਰਚ 2016 ਨੂੰ ਆਸ‍ਟਰੇਲੀਆ ਨੂੰ ਹਰਾਇਆ ਸੀ। ਇਹ ਦੋਨੋਂ ਮੁਕਾਬਲੇ ਭਾਰਤ ਨੇ 6 ਵਿਕਟਾਂ ਨਾਲ ਜਿੱਤੇ ਸਨ।
- ਭਾਰਤ ਨੇ ਘਰ 'ਚ ਹੁਣ ਤੱਕ ਇਕ ਵਾਰ ਵੀ ਦੱਖਣੀ ਅਫਰੀਕਾ ਨੂੰ ਟੀ20 ਅੰਤਰਰਾਸ਼‍ਟਰੀ ਮੈਚ 'ਚ ਨਹੀਂ ਹਰਾਇਆ ਹੈ। ਦੋਨਾਂ ਵਿਚਾਲੇ 2015 'ਚ ਧਰਮਸ਼ਾਲਾ ਅਤੇ ਕਟਕ 'ਚ ਮੈਚ ਖੇਡੇ ਗਏ ਅਤੇ ਦੋਨਾਂ 'ਚ ਹੀ ਪ੍ਰੋਟਿਆਜ਼ ਟੀਮ ਨੇ ਬਾਜੀ ਮਾਰੀ ਸੀ। ਮੋਹਾਲੀ ਦੇ ਅੰਕੜਿਆਂ ਨੂੰ ਵੇਖਦੇ ਹੋਏ ਭਾਰਤੀ ਟੀਮ ਘਰ 'ਚ ਦੱਖਣੀ ਅਫਰੀਕਾ ਖਿਲਾਫ ਜਿੱਤ ਦਾ ਖਾਤਾ ਖੋਲ ਸਕਦੀ ਹੈ।PunjabKesari
-ਮੋਹਾਲੀ 'ਚ ਟੀ20 ਅੰਤਰਰਾਸ਼‍ਟਰੀ ਮੈਚ 'ਚ ਸਭ ਤੋਂ ਵੱਡਾ ਸ‍ਕੋਰ ਬਣਾਉਣ ਦਾ ਰਿਕਾਰਡ ਭਾਰਤੀ ਕਪ‍ਤਾਨ ਵਿਰਾਟ ਕੋਹਲੀ ਦੇ ਨਾਂ ਦਰਜ ਹੈ। ਕੋਹਲੀ ਨੇ 27 ਮਾਰਚ 2016 ਨੂੰ ਆਸ‍ਟਰੇਲੀਆ ਖਿਲਾਫ 51 ਗੇਂਦਾਂ 'ਚ ਅਜੇਤੂ 82 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਸੀ।
-ਮੋਹਲੀ 'ਚ ਬਿਹਤਰੀਨ ਆਲਰਾਊਂਡਰ ਪ੍ਰਦਰਸ਼ਨ ਦਾ ਰਿਕਾਰਡ ਯੁਵਰਾਜ ਸਿੰਘ ਦੇ ਨਾਂ ਦਰਜ ਹੈ। ਯੁਵੀ ਨੇ ਸ਼੍ਰੀਲੰਕਾ ਖਿਲਾਫ ਆਲਰਾਊਂਡ ਪ੍ਰਦਰਸ਼ਨ ਕਰਦੇ ਹੋਏ ਮੈਚ 'ਚ ਅਰਧ ਸੈਂਕੜਾ ਲਾਇਆ ਅਤੇ ਨਾਲ ਹੀ ਤਿੰਨ ਵਿਕਟਾਂ ਵੀ ਹਾਸਲ ਕੀਤੀਆਂ।
-ਇਸ ਸ‍ਟੇਡੀਅਮ 'ਚ ਦੋ ਵਾਰ 80 ਜਾਂ ਇਸ ਤੋਂ ਜ਼ਿਆਦਾ ਦੌੜਾਂ ਦੀ ਸਾਂਝੇਦਾਰੀ  ਬੱ‍ਲੇਬਾਜ਼ਾਂ ਵਿਚਾਲੇ ਹੋ ਚੁੱਕੀ ਹੈ। ਸ਼੍ਰੀਲੰਕਾ ਦੇ ਸਨਥ ਜੈਸੂਰੀਆ ਅਤੇ ਕੁਮਾਰ ਸੰਗਕਾਰਾ ਨੇ ਭਾਰਤ ਖਿਲਾਫ 80 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਇਸ ਮੈਚ 'ਚ ਮਹਿੰਦਰ ਸਿੰਘ ਧੋਨੀ ਅਤੇ ਯੁਵਰਾਜ ਸਿੰਘ ਨੇ ਵੀ 80 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।PunjabKesari


Related News