IND vs SA: ਤੀਜਾ ਟੀ20 ਮੈਚ ਉਸ ਮੈਦਾਨ 'ਤੇ ਹੋਵੇਗਾ ਜਿੱਥੇ ਪਿਛਲੇ ਦੋ ਸਾਲਾਂ ਤੋਂ ਨਹੀਂ ਜਿੱਤੀ ਭਾਰਤੀ ਟੀਮ

09/22/2019 12:13:33 PM

ਸਪੋਰਟਸ ਡੈਸਕ— ਭਾਰਤ ਬਨਾਮ ਦੱਖਣੀ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਅਤੇ ਆਖਰੀ ਮੁਕਾਬਲਾ ਐਤਵਾਰ ਨੂੰ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਜਾਵੇਗਾ। ਭਾਰਤ ਇਸ ਸੀਰੀਜ਼ 'ਚ 1-0 ਨਾਲ ਅੱਗੇ ਹੈ। ਇਸ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਜਿੱਤ ਕੇ ਟੀਮ ਇੰਡੀਆ ਅਫਰੀਕਾ ਦਾ ਸੀਰੀਜ਼ 'ਚ ਪੂਰੀ ਤਰ੍ਹਾਂ ਨਾਲ ਸਫਾਇਆ ਕਰਨਾ ਚਾਹੇਗੀ ਪਰ ਇਹ ਇੰਨਾ ਸੌਖਾ ਨਹੀਂ ਹੋਵੇਗਾ। ਐੱਮ ਚਿੰਨਾਸਵਾਮੀ ਦਾ ਪਿੱਛਲਾ ਇਤਿਹਾਸ ਵੇਖੀਏ ਤਾਂ ਭਾਰਤੀ ਟੀਮ ਨੂੰ ਪਿਛਲੇ ਦੋ ਸਾਲ ਤੋਂ ਕ੍ਰਿਕਟ ਦੇ ਇਸ ਸਭ ਤੋਂ ਛੋਟੇ ਫਾਰਮੈਟ 'ਚ ਜਿੱਤ ਨਹੀਂ ਮਿਲੀ ਹੈ।

ਇਸ ਮੈਦਾਨ 'ਤੇ ਭਾਰਤੀ ਟੀਮ ਦਾ ਰਿਕਾਰਡ ਹੈ ਖਰਾਬ 
ਟੀ-20 ਇੰਟਰਨੈਸ਼ਨਲ 'ਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੁਣ ਤੱਕ 14 ਟੀ-20 ਮੁਕਾਬਲੇ ਖੇਡੇ ਜਾ ਚੁੱਕੇ ਹਨ, ਜਿਨ੍ਹਾਂ 'ਚੋਂ ਭਾਰਤ ਨੇ 9, ਜਦ ਕਿ ਦੱਖਣੀ ਅਫਰੀਕਾ ਨੇ 5 ਮੈਚ ਜਿੱਤੇ ਹਨ। ਦੋਨ੍ਹਾਂ ਵਿਚਾਲੇ 2 ਮੈਚ (ਕੋਲਕਾਤਾ ਅਤੇ ਧਰਮਸ਼ਾਲਾ) ਰੱਦ ਵੀ ਹੋਏ ਹਨ। ਘਰੇਲੂ ਮੈਦਾਨ 'ਤੇ ਭਾਰਤੀ ਟੀਮ ਅਤੇ ਦੱਖਣੀ ਅਫਰੀਕਾ ਵਿਚਾਲੇ ਹੁਣ ਤੱਕ ਤਿੰਨ ਟੀ-20 ਮੁਕਾਬਲੇ ਖੇਡੇ ਜਾ ਚੁੱਕੇ ਹਨ, ਜਿਨ੍ਹਾਂ 'ਚੋਂ ਭਾਰਤ ਨੇ ਇਕ ਅਤੇ ਦੱਖਣੀ ਅਫਰੀਕਾ ਨੇ ਦੋ ਮੈਚ ਜਿੱਤੇ ਹਨ।PunjabKesari
ਬੈਗਲੁਰੂ 'ਚ ਆਖਰੀ ਮੈਚ ਹਾਰਿਆ ਸੀ ਭਾਰਤ
ਐੱਮ ਚਿੰਨਾਸਵਾਮੀ ਮੈਦਾਨ 'ਤੇ ਭਾਰਤ ਨੂੰ ਆਖਰੀ ਟੀ-20 ਜਿੱਤ ਦੋ ਸਾਲ ਪਹਿਲਾਂ ਮਿਲੀ ਸੀ। ਇਸ ਮੈਦਾਨ 'ਤੇ ਭਾਰਤੀ ਟੀਮ ਨੇ ਪਹਿਲਾ ਟੀ-20 ਪਾਕਿਸਤਾਨ ਖਿਲਾਫ 2012 'ਚ ਖੇਡਿਆ ਸੀ ਅਤੇ ਭਾਰਤ ਨੂੰ ਪਹਿਲੇ ਹੀ ਮੈਚ 'ਚ 5 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਟੀਮ ਨੇ ਇਸ ਮੈਦਾਨ 'ਤੇ ਮਾਰਚ 2016 ਨੂੰ ਟੀ20 ਵਰਲ‍ਡ ਕੱਪ 'ਚ ਬੰਗਲਾਦੇਸ਼ ਨੂੰ ਰੋਮਾਂਚਕ ਮੁਕਾਬਲੇ 'ਚ ਇਕ ਦੌੜਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਉਸ ਨੇ ਫਰਵਰੀ 2017 ਨੂੰ ਇੰਗਲੈਂਡ ਨੂੰ 75 ਦੌੜਾਂ ਨਾਲ ਹਰਾਇਆ ਸੀ। ਇਸ ਸਾਲ ਫਰਵਰੀ 2019 'ਚ ਭਾਰਤੀ ਟੀਮ ਨੂੰ ਆਸਟਰੇਲੀਆ ਨੇ ਸੱਤ ਵਿਕਟਾਂ ਨਾਲ ਹਰਾਇਆ ਸੀ। ਇਸ ਮੈਦਾਨ 'ਤੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੁਣ ਤਕ ਕੋਈ ਵੀ ਟੀ-20 ਮੈਚ ਨਹੀਂ ਹੋਇਆ ਹੈ। ਪਹਿਲੀ ਵਾਰ ਦੋਵੇਂ ਟੀਮਾਂ ਇਸ ਮੈਦਾਨ 'ਤੇ ਐਤਵਾਰ ਨੂੰ ਆਪਸ 'ਚ ਭਿੜਣਗੀਆਂ।PunjabKesari
ਬਰਾਬਰ ਦੀ ਮਿਲੀ ਹਾਰ-ਜਿੱਤ
ਬੈਂਗਲੁਰੂ ਦੇ ਐੱਮ ਚਿੰਨਾਸਵਾਮੀ 'ਚ ਭਾਰਤੀ ਟੀਮ ਦਾ ਟੀ-20 ਰਿਕਾਰਡ ਕੁਝ ਜ਼ਿਆਦਾ ਸ਼ਾਨਦਾਰ ਨਹੀਂ ਹੈ। ਭਾਰਤ ਨੂੰ ਇੱਥੇ ਜਿੰਨੀ ਜਿੱਤ ਮਿਲੀ ਓਨੀ ਹੀ ਹਾਰ। ਭਾਰਤੀ ਟੀਮ ਨੇ ਇਸ ਮੈਦਾਨ 'ਤੇ ਕੁਲ 4 ਮੈਚ ਖੇਡੇ ਹਨ, ਜਿਨਾਂ 'ਚੋਂ ਦੋ 'ਚ ਜਿੱਤ ਅਤੇ ਦੋ 'ਚ ਹਾਰ ਮਿਲੀ ਹੈ।PunjabKesari
ਕਿਸੇ ਭਾਰਤੀ ਨੇ ਨਹੀਂ ਲਗਾਇਆ ਸੈਂਕੜਾ
ਬੈਂਗਲੁਰੂ 'ਚ ਐੱਮ ਚਿੰਨਾਸਵਾਮੀ ਮੈਦਾਨ 'ਤੇ ਕੋਈ ਭਾਰਤੀ ਬੱਲੇਬਾਜ਼ ਟੀ-20 'ਚ ਅਜੇ ਤਕ ਸੈਂਕੜਾ ਨਹੀਂ ਲਗਾ ਸਕਿਆ ਹੈ। ਇਸ ਸਾਲ ਕੋਹਲੀ ਨੇ ਆਸਟਰੇਲੀਆ ਖਿਲਾਫ ਅਜੇਤੂ 72 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ ਸੀ ਪਰ ਟੀਮ ਨੂੰ ਜਿੱਤ ਨਹੀਂ ਮਿਲੀ ਸੀ। ਭਾਰਤ ਇਹ ਮੁਕਾਬਲਾ ਸੱਤ ਵਿਕਟਾਂ ਨਾਲ ਹਾਰ ਗਿਆ ਸੀ ।PunjabKesari


Related News