ਵਿਸ਼ਵ ਕੱਪ 2023: ਬਦਲ ਗਈ ਭਾਰਤ-ਪਾਕਿ ਮੈਚ ਦੀ ਤਾਰੀਖ਼! 15 ਅਕਤੂਬਰ ਨੂੰ ਨਹੀਂ ਹੁਣ ਇਸ ਦਿਨ ਹੋ ਸਕਦੈ ਮੁਕਾਬਲਾ

Wednesday, Jul 26, 2023 - 04:47 PM (IST)

ਵਿਸ਼ਵ ਕੱਪ 2023: ਬਦਲ ਗਈ ਭਾਰਤ-ਪਾਕਿ ਮੈਚ ਦੀ ਤਾਰੀਖ਼! 15 ਅਕਤੂਬਰ ਨੂੰ ਨਹੀਂ ਹੁਣ ਇਸ ਦਿਨ ਹੋ ਸਕਦੈ ਮੁਕਾਬਲਾ

ਨਵੀਂ ਦਿੱਲੀ- ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਕ੍ਰਿਕਟ ਵਿਸ਼ਵ ਕੱਪ 2023 ਦੇ ਮੈਚ ਦੀ ਤਾਰੀਖ਼ ਬਦਲੀ ਜਾ ਸਕਦੀ ਹੈ। ਇਕ ਮੀਡੀਆ ਰਿਪੋਰਟ ਮੁਤਾਬਿਕ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦੀ ਤਾਰੀਖ਼ ਬਦਲੀ ਜਾ ਸਕਦੀ ਹੈ। ਇਹ ਮੈਚ 15 ਅਕਤੂਬਰ ਦੀ ਥਾਂ ਹੁਣ ਇਕ ਦਿਨ ਪਹਿਲਾਂ ਯਾਨੀ 14 ਅਕਤੂਬਰ ਨੂੰ ਕਰਵਾਇਆ ਜਾ ਸਕਦਾ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਬੀ.ਸੀ.ਸੀ.ਆਈ. ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਸੁਰੱਖਿਆ ਦੇ ਨਜ਼ਰੀਏ ਤੋਂ ਇਸ ਮੈਚ ਦੀ ਤਾਰੀਖ਼ ਬਦਲੀ ਜਾ ਸਕਦੀ ਹੈ।

ਇਹ ਵੀ ਪੜ੍ਹੋ- ਹਰਮਨਪ੍ਰੀਤ ਕੌਰ ਵਿਰੁੱਧ ICC ਦੀ ਸਖ਼ਤ ਕਾਰਵਾਈ, ਇੰਨੇ ਮੈਚਾਂ ਲਈ ਕੀਤਾ ਮੁਅੱਤਲ, ਜਾਣੋ ਪੂਰਾ ਮਾਮਲਾ

ਆਈ.ਸੀ.ਸੀ. ਨੇ ਇਹ ਮੈਚ ਨਵਰਾਤਰੀ ਦੇ ਪਹਿਲੇ ਦਿਨ ਤੈਅ ਕੀਤਾ ਸੀ। ਇਸ ਦਿਨ ਪੂਰੇ ਗੁਜਰਾਤ ਵਿਚ ਗਰਬਾ ਮਨਾਇਆ ਜਾਂਦਾ ਹੈ। ਸੁਰੱਖਿਆ ਕਾਰਨਾਂ ਕਰਕੇ ਬੀ.ਸੀ.ਸੀ.ਆਈ. ਨੂੰ ਮੈਚ ਦੇ ਕਾਰਜਕ੍ਰਮ 'ਤੇ ਮੁੜ ਵਿਚਾਰ ਕਰਨ ਦੀ ਸਲਾਹ ਦਿੱਤੀ ਗਈ ਹੈ।

ਰਿਪੋਰਟ ਮੁਤਾਬਕ, ਸੁਰੱਖਿਆ ਏਜੰਸੀਆਂ ਨੇ ਦੱਸਿਆ ਹੈ ਕਿ ਭਾਰਤ-ਪਾਕਿਸਤਾਨ ਵਰਗੇ ਹਾਈ ਪ੍ਰੋਫਾਈਲ ਮੈਚ, ਜਿਸ ਵਿਚ ਲੱਖਾਂ ਦੀ ਗਿਣਤੀ ਵਿਚ ਦਰਸ਼ਕ ਸਟੇਡੀਅਮ ਵਿਚ ਆਉਂਦੇ ਹਨ, ਸੁਰੱਖਿਆ ਲਈ ਵੱਡੀ ਮਾਤਰਾ ਵਿਚ ਏਜੰਸੀਆਂ ਅਤੇ ਪੁਲਿਸ ਦੀ ਲੋੜ ਪਵੇਗੀ, ਪਰ ਇਸ ਦੌਰਾਨ ਸੁਰੱਖਿਆ ਏਜੰਸੀਆਂ ਅਤੇ ਪੁਲਸ ਹੋਵੇਗੀ। ਨਵਰਾਤਰੀ ਦੇ ਪ੍ਰਬੰਧਾਂ ਵਿਚ ਲੱਗੇ ਹੋਣਗੇ।

ਇਹ ਵੀ ਪੜ੍ਹੋ- ਯੁਵਰਾਜ ਸਿੰਘ ਦੀ ਮਾਂ ਨੂੰ ਧਮਕੀਆਂ ਦੇਣ ਵਾਲੀ ਮੁਲਜ਼ਮ ਔਰਤ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ

ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਨੇ 2023 ਵਨਡੇ ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ ਕਰ ਰਹੀਆਂ ਸੂਬਾ ਐਸੋਸੀਏਸ਼ਨਾਂ ਨੂੰ ਚਿੱਠੀ ਲਿਖ ਕੇ 27 ਜੁਲਾਈ ਨੂੰ ਹੋਣ ਵਾਲੀ ਮੀਟਿੰਗ 'ਚ ਸ਼ਾਮਲ ਹੋਣ ਲਈ ਕਿਹਾ ਹੈ। ਇਸ ਮੀਟਿੰਗ ਵਿਚ ਬੋਰਡ ਮੈਂਬਰਾਂ ਨੂੰ ਅਹਿਮਦਾਬਾਦ ਵਿਚ ਸੁਰੱਖਿਆ ਪ੍ਰਬੰਧਾਂ ਬਾਰੇ ਦੱਸ ਸਕਦਾ ਹੈ। ਇਸ ਦੇ ਨਾਲ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦੀ ਨਵੀਂ ਤਾਰੀਖ਼ ਵੀ ਤੈਅ ਹੋ ਸਕਦੀ ਹੈ।

ਜੇਕਰ ਮੈਚ ਦੀ ਤਾਰੀਖ਼ ਬਦਲਦੀ ਹੈ ਤਾਂ ਤਮਾਮ ਫੈਨਜ਼ ਨੂੰ ਵੱਡਾ ਝਟਕਾ ਲੱਗੇਗਾ। ਕਈ ਕ੍ਰਿਕਟ ਪ੍ਰੇਮੀਆਂ ਨੇ ਪਹਿਲਾਂ ਹੀ ਮੈਚ ਦੀਆਂ ਟਿਕਟਾਂ ਬੁੱਕ ਕਰ ਲਈਆਂ ਹਨ ਅਤੇ ਕਈਆਂ ਤਾਂ ਹੋਟਲ ਵੀ ਬੁੱਕ ਕਰ ਲਏ ਹਨ। 

ਇਹ ਵੀ ਪੜ੍ਹੋ- iPhone ਯੂਜ਼ਰਜ਼ ਲਈ WhatsApp ਲਿਆਇਆ ਕਮਾਲ ਦੇ ਫੀਚਰਜ਼, ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Rakesh

Content Editor

Related News