IND v NZ WTC Final : ਪੰਜਵੇਂ ਦਿਨ ਦੀ ਖੇਡ ਸ਼ੁਰੂ, ਵਿਲੀਅਮਸਨ-ਟੇਲਰ ਕ੍ਰੀਜ਼ ’ਤੇ

Tuesday, Jun 22, 2021 - 04:27 PM (IST)

IND v NZ WTC Final : ਪੰਜਵੇਂ ਦਿਨ ਦੀ ਖੇਡ ਸ਼ੁਰੂ, ਵਿਲੀਅਮਸਨ-ਟੇਲਰ ਕ੍ਰੀਜ਼ ’ਤੇ

ਸਪੋਰਟਸ ਡੈਸਕ— ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਇੰਗਲੈਂਡ ਦੇ ਸਾਊਥੰਪਟਨ ’ਚ ਖੇਡੇ ਜਾ ਰਹੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫ਼ਾਈਨਲ ਦੇ ਪੰਜਵੇਂ ਦਿਨ ਦਾ ਖੇਡ ਸ਼ੁਰੂ ਹੋ ਗਿਆ ਹੈ। ਨਿਊਜ਼ੀਲੈਂਡ ਨੇ 2 ਵਿਕਟਾਂ ਦੇ ਨੁਕਸਾਨ ’ਤੇ 102 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਹੈ। ਕ੍ਰੀਜ਼ ’ਤੇ ਵਿਲੀਅਮਸਨ-ਟੇਲਰ ਮੌਜੂਦ ਹਨ।

ਚੌਥੇ ਦਿਨ ਦੀ ਖੇਡ : ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਵਰਲਡ ਟੈਸਟ ਚੈਂਪੀਅਨਸ਼ਿਪ ਫ਼ਾਈਨਲ ਮੈਚ ਦੇ ਚੌਥੇ ਦਿਨ ਲਗਾਤਾਰ ਮੀਂਹ ਪੈਣ ਕਾਰਨ ਬਿਨਾ ਖੇਡ ਦੇ ਮੈਚ ਰੱਦ ਕਰ ਦਿੱਤਾ ਗਿਆ ਹੈ।

ਤੀਜੇ ਦਿਨ ਦੀ ਖੇਡ ਵੀ ਖ਼ਰਾਬ ਰੌਸ਼ਨੀ ਕਾਰਨ ਛੇਤੀ ਖ਼ਤਮ ਕਰ ਦਿੱਤਾੀ ਗਈ ਸੀ। ਜ਼ਿਕਰਯੋਗ ਹੈ ਕਿ ਫ਼ਾਈਨਲ ਮੁਕਾਬਲੇ ’ਚ ਤਿੰਨ ਦਿਨ ’ਚ ਸਿਰਫ਼ 140 ਓਵਰ ਦਾ ਖੇਡ ਹੀ ਹੋ ਸਕਿਆ ਹੈ।

ਦੂਜੇ ਦਿਨ ਦੀ ਖੇਡ :  ਭਾਰਤ ਦੀ ਪਹਿਲੀ ਪਾਰੀ ’ਚ ਟੀਮ 217 ਦੌੜਾਂ ’ਤੇ ਆਲਆਊਟ ਹੋ ਗਈ। ਭਾਰਤੀ ਪਾਰੀ ਦੇ ਅੰਤ ਦੇ ਬਾਅਦ ਨਿਊਜ਼ੀਲੈਂਡ ਦੀ ਟੀਮ ਬੱਲੇਬਾਜ਼ੀ ਲਈ ਮੈਦਾਨ ’ਤੇ ਉਤਰੀ ਹੈ। ਨਿਊਜ਼ੀਲੈਂਡ ਨੇ ਇਸ ਦੌਰਾਨ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ 101/2 ਦੌੜਾਂ ਬਣਾ ਲਈਆਂ ਸਨ। ਕ੍ਰੀਜ਼ 'ਤੇ ਕਪਤਾਨ ਕੇਨ ਵਿਲੀਅਮਸਨ ਨੇ ਇਕ ਚੌਕੇ ਦੀ ਮਦਦ ਨਾਲ 12 ਦੌੜਾਂ ਤੇ ਰੋਸ ਟੇਲਰ ਨੇ ਦੋ ਗੇਂਦਾਂ ਖੇਡਦੇ ਹੋਏ ਖਾਤਾ ਨਹੀਂ ਖੋਲਿਆ।  ਡੇਵੋਨ ਕਾਨਵੇ ਨੇ ਸ਼ਾਨਦਾਰ ਆਰਧ ਸੈਂਕੜਾ ਲਗਾਉਂਦੇ ਹੋਏ 54 ਦੌੜਾਂ ਦਾ ਯੋਗਦਾਨ ਦਿੱਤਾ।

PunjabKesari

ਇਸ ਤੋਂ ਪਹਿਲਾਂ ਭਰਤ ਨੇ ਆਪਣੀ ਪਹਿਲੀ ਪਾਰੀ ਦੇ ਦੌਰਾਨ 92.01 ਓਵਰ ’ਚ ਆਪਣੇ ਸਾਰੇ ਵਿਕਟ ਗੁਆ ਕੇ 217 ਦੌੜਾਂ ਬਣਾਈਆਂ। ਤੀਜੇ ਦਿਨ ਮੀਂਹ ਕਾਰਨ ਮੈਚ ਅੱਧਾ ਘੰਟਾ ਦੇਰ ਨਾਲ ਸ਼ੁਰੂ ਹੋਇਆ। ਤੀਜੇ ਦਿਨ ਬੱਲੇਬਾਜ਼ੀ ਲਈ ਆਈ ਭਾਰਤੀ ਟੀਮ ਨੂੰ ਕਪਤਾਨ ਵਿਰਾਟ ਕੋਹਲੀ ਦੇ ਰੂਪ ’ਚ ਵੱਡਾ ਝਟਕਾ ਲੱਗਾ। ਵਿਰਾਟ ਕੋਹਲੀ ਨੂੰ ਕਾਈਲ ਜੈਮੀਸਨ ਨੇ 44 ਦੌੜਾਂ ਦੇ ਨਿੱਜੀ ਸਕੋਰ ’ਤੇ ਆਊਟ ਕਰਕੇ ਪਵੇਲੀਅਨ ਭੇਜ ਦਿੱਤਾ। ਭਾਰਤ ਦਾ 5ਵਾਂ ਵਿਕਟ ਰਿਸ਼ਭ ਪੰਤ ਦੇ ਤੌਰ ’ਤੇ ਡਿੱਗਾ। ਰਿਸ਼ਭ ਪੰਤ 4 ਦੌੜਾਂ ਦੇ ਨਿੱਜੀ ਸਕੋਰ ’ਤੇ ਜੈਮਿਸਨ ਦੀ ਗੇਂਦ ’ਤੇ ਲਾਥਮ ਨੂੰ ਕੈਚ ਦੇ ਕੇ ਆਊਟ ਹੋ ਗਏ। ਇਸ ਤੋਂ ਬਾਅਦ ਛੇਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ ਅਜਿੰਕਯ ਰਹਾਣੇ ਨੇ 49 ਦੌੜਾਂ ਦੀ ਪਾਰੀ ਖੇਡੀ ਪਰ ਉਹ ਆਪਣੀ ਪਾਰੀ ਨੂੰ ਲੰਬਾ ਨਾ ਖਿੱਚ ਸਕੇ ਤੇ ਵੈਗਨਰ ਦੀ ਗੇਂਦ ’ਤੇ ਲਾਥਮ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਅਸ਼ਵਿਨ ਤੇ ਜਡੇਜਾ ਦੀ ਜੋੜੀ ਕ੍ਰੀਜ਼ ’ਤੇ ਦੌੜਾਂ ਬਣਾਉਣ ਲੱਗੀ। ਪਰ ਇਸ ਜੋੜੀ ਨੂੰ ਟਿਮ ਸਾਊਥੀ ਨੇ ਅਸ਼ਵਿਨ (22 ਦੌੜਾਂ) ਨੂੰ ਆਊਟ ਕਰਕੇ ਤੋੜਿਆ। ਇਸ ਤੋਂ ਬਾਅਦ ਇਸ਼ਾਂਤ ਸ਼ਰਮਾ 4 ਦੌੜਾਂ ਤੇ ਜਸਪ੍ਰੀਤ ਬੁਮਰਾਹ 0 ’ਤੇ ਆਊਟ ਹੋਏ। ਰਵਿੰਦਰ ਜਡੇਜਾ ਨੇ ਅਜੇਤੂ ਰਹਿੰਦੇ ਹੋਏ 15 ਦੌੜਾਂ ਬਣਾਈਆਂ।

PunjabKesariਇਸ ਤੋਂ ਪਹਿਲਾਂ ਮੈਚ ਦਾ ਪਹਿਲਾ ਦਿਨ ਮੀਂਹ ਦੀ ਭੇਟ ਚਡ਼੍ਹ ਗਿਆ ਸੀ ਤੇ ਟਾਸ ਤਕ ਵੀ ਨਾ ਹੋ ਸਕਿਆ ਸੀ। ਇਸ ਤੋ ਬਾਅਦ ਭਾਰਤ ਨੇ ਮੈਚ ਦੇ ਦੂਜੇ ਦਿਨ ਸਟੰਪ ਹੋਣ ਤਕ 3 ਵਿਕਟਾਂ ਦੇ ਨੁਕਸਾਨ ਉ੍ਤੇ 146 ਦੌਡ਼ਾਂ ਬਣਈਆਂ  ਸਨ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਫ਼ੀਲਡਿੰਗ ਦਾ ਫ਼ੈਸਲਾ ਕੀਤਾ ਹੈ। ਭਾਰਤ ਨੂੰ ਪਹਿਲਾ ਝਟਕਾ ਰੋਹਿਤ ਸ਼ਰਮਾ ਦੇ ਤੌਰ ’ਤੇ ਲੱਗਾ। ਰੋਹਿਤ 34 ਦੌੜਾਂ ਦੇ ਨਿੱਜੀ ਸਕੋਰ ’ਤੇ ਜੇਮਿਸਨ ਦੀ ਗੇਂਦ ’ਤੇ ਸਾਊਥੀ ਨੂੰ ਕੈਚ ਦੇ ਕੇ ਆਊਟ ਹੋ ਗਏ। ਇਸ ਤੋਂ ਬਾਅਦ ਭਾਰਤ ਦਾ ਦੂਜਾ ਵਿਕਟ ਸ਼ੁਭਮਨ ਗਿੱਲ ਦੇ ਤੌਰ ’ਤੇ ਡਿੱਗਾ। ਸ਼ੁਭਮਨ ਵੈਗਨਰ ਦੀ ਗੇਂਦ ’ਤੇ ਵਾਟਲਿੰਗ ਦਾ ਸ਼ਿਕਾਰ ਬਣੇ। ਭਾਰਤ ਦੇ ਚੇਤੇਸ਼ਵਰ ਪੁਜਾਰਾ ਵੀ ਸਸਤੇ ’ਚ ਆਊਟ ਹੋ ਗਏ ਸਨ। ਮੈਚ ਦੇ ਦੂਜੇ ਦਿਨ ਦਾ ਖੇਡ ਖਤਮ ਹੋਣ ਤਕ ਭਾਰਤ ਨੇ 3 ਵਿਕਟਾਂ ਦੇ ਨੁਕਸਾਨ ’ਤੇ 146 ਦੌੜਾਂ ਬਣਾ ਲਈਆਂ ਸਨ। 

ਭਾਰਤ (ਪਲੇਇੰਗ ਇਲੈਵਨ): ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਿਯ ਰਹਾਣੇ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਇਸ਼ਾਂਤ ਸ਼ਰਮਾ, ਮੁਹੰਮਦ ਸ਼ੰੰਮੀ, ਜਸਪ੍ਰੀਤ ਬੁਮਰਾਹ

ਨਿਊਜ਼ੀਲੈਂਡ (ਪਲੇਇੰਗ ਇਲੈਵਨ) : ਟਾਮ ਲਾਥਮ, ਡੇਵਨ ਕੌਨਵੇ, ਕੇਨ ਵਿਲੀਅਮਸਨ (ਕਪਤਾਨ), ਰਾਸ ਟੇਲਰ, ਹੈਨਰੀ ਨਿਕੋਲਸ, ਬੀ.ਜੇ. ਵਾਟਲਿੰਗ (ਵਿਕਟਕੀਪਰ), ਕੋਲਿਨ ਡੀ ਗ੍ਰੈਂਡਹੋਮ, ਕੈਲ ਜੈਮੀਸਨ, ਨੀਲ ਵੈਗਨਰ, ਟਿਮ ਸਾਊਥੀ, ਟ੍ਰੈਂਟ ਬੋਲਟ।


author

Tarsem Singh

Content Editor

Related News