T20 WC, IND v NZ : ਨਿਊਜ਼ੀਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ
Sunday, Oct 31, 2021 - 10:26 PM (IST)
ਦੁਬਈ- ਕਾਗਜ਼ਾਂ 'ਤੇ ਦੁਨੀਆ ਦੀ ਸਭ ਤੋਂ ਮਜ਼ਬੂਤ ਭਾਰਤੀ ਬੱਲੇਬਾਜ਼ੀ ਕ੍ਰਮ ਨਿਊਜ਼ੀਲੈਂਡ ਦੀ ਸ਼ਾਨਦਾਰ ਗੇਂਦਬਾਜ਼ੀ ਸਾਹਮਣੇ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ ਐਤਵਾਰ ਨੂੰ ਕਰੋ ਜਾਂ ਮਰੋ ਦੇ ਮੁਕਾਬਲੇ ਵਿਚ 8 ਵਿਕਟਾਂ ਨਾਲ ਹਾਰ ਕੇ ਵਿਰਾਟ ਕੋਹਲੀ ਦੀ ਟੀਮ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਦੀ ਰਾਹ 'ਤੇ ਪਹੁੰਚ ਗਈ ਹੈ। ਪਹਿਲੇ ਮੈਚ ਵਿਚ ਪਾਕਿਸਤਾਨ ਤੋਂ 10 ਵਿਕਟਾਂ ਨਾਲ ਮਿਲੀ ਹਾਰ ਤੋਂ ਬਾਅਦ ਲਗਾਤਾਰ ਦੂਜਾ ਮੈਚ ਹਾਰਨ ਨਾਲ ਭਾਰਤ ਦੀ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਲੱਗਾ ਹੈ। ਇਸ ਦੇ ਨਾਲ ਹੀ ਮੌਜੂਦਾ ਟੀ-20 ਕਪਤਾਨ ਕੋਹਲੀ ਦੀ ਅਗਵਾਈ ਵਾਲੀ ਟੀਮ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਕੋਹਲੀ ਇਸ ਟੂਰਨਾਮੈਂਟ ਤੋਂ ਬਾਅਦ ਟੀ-20 ਕਪਤਾਨੀ ਛੱਡ ਰਹੇ ਹਨ ਪਰ ਇਸ ਹਾਰ ਨਾਲ ਵਨ ਡੇ ਕਪਤਾਨ ਦੇ ਤੌਰ 'ਤੇ ਉਸਦੇ ਭਵਿੱਖ 'ਤੇ ਵੀ ਸਵਾਲ ਉੱਠਣਗੇ।
ਇਹ ਖ਼ਬਰ ਪੜ੍ਹੋ- ਸ਼ਹਿਜ਼ਾਦ ਨੇ ਟੀ20 'ਚ 2000 ਦੌੜਾਂ ਕੀਤੀਆਂ ਪੂਰੀਆਂ, 19 ਟੀਮਾਂ ਵਿਰੁੱਧ ਬਣਾਈਆਂ ਇੰਨੀਆਂ ਦੌੜਾਂ
ਪਹਿਲੇ ਮੈਚ ਦੀ ਹਾਰ ਜਿੱਥੇ ਅਪਮਾਨਜਨਕ ਸੀ ਤਾਂ ਨਿਊਜ਼ੀਲੈਂਡ ਤੋਂ ਹਾਰ ਵੀ ਸ਼ਰਮਨਾਕ ਰਹੀ। ਜਿੱਤ ਦੇ ਲਈ 111 ਦੌੜਾਂ ਦਾ ਆਸਾਨ ਟੀਚਾ ਕੀ ਵੀ ਟੀਮ ਨੇ 14.3 ਓਵਰਾਂ ਵਿਚ ਹਾਸਲ ਕਰ ਲਿਆ। ਡੇਰਿਲ ਮਿਸ਼ੇਲ ਨੇ 35 ਗੇਂਦਾਂ ਵਿਚ 49 ਦੌੜਾਂ ਬਣਾਈਆਂ ਜਦਕਿ ਕਪਤਾਨ ਕੇਨ ਵਿਲੀਅਮਸਨ 31 ਗੇਂਦਾਂ ਵਿਚ 33 ਦੌੜਾਂ ਬਣਾ ਕੇ ਅਜੇਤੂ ਰਹੇ। ਭਾਰਤ ਦੇ ਲਈ ਹੁਣ ਸੈਮੀਫਾਈਨਲ ਦੀ ਰਾਹ ਇਨੀ ਔਖੀ ਹੋ ਗਈ ਹੈ ਕਿ ਅਫਗਾਨਿਸਤਾਨ ਜੇਕਰ ਨਿਊਜ਼ੀਲੈਂਡ ਨੂੰ ਹਰਾ ਦਿੰਦਾ ਹੈ ਤਾਂ ਉਹ ਵੀ ਦੌੜ 'ਚ ਬਣਿਆ ਰਹੇਗਾ। ਉਹ ਵੀ ਫਿਰ ਜੇਕਰ ਭਾਰਤ ਅਫਗਾਨਿਸਤਾਨ, ਨਾਮੀਬੀਆ ਤੇ ਸਕਾਟਲੈਂਡ ਤਿੰਨਾਂ ਨੂੰ ਹਰਾ ਦੇਵੇ। ਭਾਰਤੀ ਟੀਮ ਸੱਤ ਵਿਕਟਾਂ 'ਤੇ 110 ਦੌੜਾਂ ਹੀ ਬਣਾ ਸਕੀ। ਟਾਸ ਜਿੱਤ ਕੇ ਗੇਂਦਬਾਜ਼ੀ ਦਾ ਨਿਊਜ਼ੀਲੈਂਡ ਦੇ ਕਪਤਾਨ ਵਿਲੀਅਮਸਨ ਦਾ ਫੈਸਲਾ ਠੀਕ ਸਾਬਤ ਹੋਇਆ।
ਇਹ ਖ਼ਬਰ ਪੜ੍ਹੋ- T20 WC, AFG vs NAM : ਅਫਗਾਨਿਸਤਾਨ ਨੇ ਨਾਮੀਬੀਆ ਨੂੰ 62 ਦੌੜਾਂ ਨਾਲ ਹਰਾਇਆ
ਪਲੇਇੰਗ ਇਲੈਵਨ-
ਭਾਰਤ : ਈਸ਼ਾਨ ਕਿਸ਼ਨ, ਰੋਹਿਤ ਸ਼ਰਮਾ, ਕੇ. ਐੱਲ. ਰਾਹੁਲ, ਵਿਰਾਟ ਕੋਹਲੀ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਵਰੁਣ ਚੱਕਰਵਰਤੀ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ।
ਨਿਊਜ਼ੀਲੈਂਡ : ਮਾਰਟਿਨ ਗੁਪਟਿਲ, ਡੇਰਿਲ ਮਿਸ਼ੇਲ, ਕੇਨ ਵਿਲੀਅਮਸਨ (ਕਪਤਾਨ), ਜੇਮਸ ਨੀਸ਼ਮ, ਡੇਵੋਨ ਕਾਨਵੇ (ਵਿਕਟਕੀਪਰ), ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਈਸ਼ ਸੋਢੀ, ਟਿਮ ਸਾਊਥੀ, ਐਡਮ ਮਿਲਨੇ, ਟ੍ਰੇਂਟ ਬੋਲਟ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।