IND v ENG : ਇੰਗਲੈਂਡ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ
Friday, Mar 26, 2021 - 09:25 PM (IST)
ਪੁਣੇ- ਫਾਰਮ 'ਚ ਚੱਲ ਰਹੇ ਜਾਨੀ ਬੇਅਰਸਟੋ (124) ਦੇ ਸ਼ਾਨਦਾਰ ਸੈਂਕੜੇ ਤੇ ਉਸਦੀ ਬੇਨ ਸਟੋਕਸ (99) ਦੇ ਨਾਲ ਦੂਜੇ ਵਿਕਟ ਦੇ ਲਈ ਸਿਰਫ 114 ਗੇਂਦਾਂ 'ਤੇ 175 ਦੌੜਾਂ ਦੀ ਧਮਾਕੇਦਾਰ ਸਾਂਝੇਦਾਰੀ ਦੇ ਦਮ 'ਤੇ ਇੰਗਲੈਂਡ ਨੇ ਭਾਰਤ ਨੂੰ ਸ਼ੁੱਕਰਵਾਰ ਨੂੰ ਦੂਜੇ ਵਨ ਡੇ ਮੁਕਾਬਲੇ 'ਚ ਇਕਪਾਸੜ ਅੰਦਾਜ਼ 'ਚ 6 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-1 ਦੀ ਬਰਾਬਰੀ ਹਾਸਲ ਕਰ ਲਈ।
ਭਾਰਤ ਨੇ ਲੋਕੇਸ਼ ਰਾਹੁਲ (108) ਦੇ ਸ਼ਾਨਦਾਰ ਸੈਂਕੜਾ ਅਤੇ ਕਪਤਾਨ ਵਿਰਾਟ ਕੋਹਲੀ (66) ਤੇ ਰਿਸ਼ਭ ਪੰਤ (77) ਦੇ ਅਰਧ ਸੈਂਕੜਿਆਂ ਦੀ ਬਦੌਲਤ 336 ਦੌੜਾਂ ਚੁਣੌਤੀਪੂਰਨ ਟੀਚਾ ਦਿੱਤਾ ਪਰ ਬੇਅਰਸਟੋ ਤੇ ਸਟੋਕਸ ਦੀ ਧਮਾਕੇਦਾਰ ਬੱਲੇਬਾਜ਼ੀ ਨੇ ਭਾਰਤ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਤੇ ਇੰਗਲੈਂਡ ਨੇ 43.3 ਓਵਰ 'ਚ ਹੀ ਚਾਰ ਵਿਕਟਾਂ 337 ਦੌੜਾਂ ਬਣਾ ਕੇ ਮੁਕਾਬਲਾ ਖਤਮ ਕਰ ਦਿੱਤਾ। ਬੇਅਰਸਟੋ ਅਤੇ ਜੈਸਨ ਰਾਏ ਨੇ ਓਪਨਿੰਗ ਸਾਂਝੇਦਾਰੀ 'ਚ 16.3 ਓਵਰ 'ਚ 110 ਦੌੜਾਂ ਜੋੜ ਕੇ ਇੰਗਲੈਂਡ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਰਾਏ 52 ਗੇਂਦਾਂ 'ਚ ਸੱਤ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 55 ਦੌੜਾਂ ਬਣਾ ਕੇ ਰਨ ਆਊਟ ਹੋਏ ਪਰ ਇਸ ਤੋਂ ਬਾਅਦ ਬੇਅਰਸਟੋ ਤੇ ਸਟੋਕਸ ਦੀ ਸਾਂਝੇਦਾਰੀ ਨੇ ਭਾਰਤੀ ਗੇਂਦਬਾਜ਼ੀ ਦੀ ਖੂਬ ਕਲਾਸ ਲਗਾਈ। ਦੋਵਾਂ ਬੱਲੇਬਾਜ਼ਾਂ ਨੇ ਮਨਮਾਨੇ ਅੰਦਾਜ਼ 'ਚ ਛੱਕੇ ਲਗਾਏ ਤੇ ਮੈਚ ਨੂੰ ਇਕਪਾਸੜ ਬਣਾ ਦਿੱਤਾ।
ਪਲੇਇੰਗ ਇਲੈਵਨ :-
ਭਾਰਤ: ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ (ਕਪਤਾਨ), ਕੇਐਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪੰਡਯਾ,ਕਰੁਣਾਲ ਪੰਡਯਾ, ਸ਼ਰਦੂਲ ਠਾਕੁਰ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਪ੍ਰਸਿੱਧ ਕ੍ਰਿਸ਼ਣਾ।
ਇੰਗਲੈਂਡ: ਜੇਸਨ ਰਾਏ, ਜੌਨੀ ਬੇਅਰਸਟੋ, ਬੇਨ ਸਟੋਕਸ, ਜੋਸ ਬਟਲਰ (ਵਿਕਟਕੀਪਰ ਅਤੇ ਕਪਤਾਨ), ਲੀਅਮ ਲਿਵਿੰਗਸਟੋਨ, ਮੋਇਨ ਅਲੀ, ਸੈਮ ਕਰੀਨ, ਟੌਮ ਕਰੈਨ, ਆਦਿਲ ਰਾਸ਼ਿਦ, ਰੀਸ ਟੋਲੇਲੀ