IND v ENG : ਪਹਿਲੇ ਦਿਨ ਦੀ ਖੇਡ ਖਤਮ, ਭਾਰਤ ਦਾ ਸਕੋਰ 99/3

02/24/2021 10:05:30 PM

ਅਹਿਮਦਾਬਾਦ– ਅਕਸ਼ਰ ਪਟੇਲ ਅਤੇ ਰਵੀਚੰਦਰਨ ਅਸ਼ਵਿਨ ਦੀ ਸਪਿਨ ਗੇਂਦਬਾਜ਼ੀ ਦੇ ਸਹਾਰੇ ਇੰਗਲੈਂਡ ਨੂੰ 112 ਦੌੜਾਂ ’ਤੇ ਢੇਰ ਕਰਨ ਤੋਂ ਬਾਅਦ ਭਾਰਤ ਨੇ ਰੋਹਿਤ ਸ਼ਰਮਾ ਦੇ ਅਜੇਤੂ ਅਰਧ ਸੈਂਕੜੇ ਦੀ ਮਦਦ ਨਾਲ ਬੁੱਧਵਾਰ ਨੂੰ ਇਥੇ ਤੀਜੇ ਟੈਸਟ ਕ੍ਰਿਕਟ ਮੈਚ ਦੀ ਪਹਿਲੀ ਪਾਰੀ ’ਚ ਮਜ਼ਬੂਤ ਬੜ੍ਹਤ ਹਾਸਲ ਕਰਨ ਵੱਲ ਕਦਮ ਵਧਾ ਦਿੱਤੇ। ਪਟੇਲ ਨੇ ਇਸ ਦਿਨ-ਰਾਤ ਦੇ ਟੈਸਟ ਮੈਚ ਦੇ ਪਹਿਲੇ ਦਿਨ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 38 ਦੌੜਾਂ ਦੇ ਕੇ 6 ਵਿਕਟਾਂ ਲਈਆਂ ਜਦਕਿ ਅਸ਼ਵਿਨ ਨੇ 26 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। 1 ਵਿਕਟ ਇਸ਼ਾਂਤ ਸ਼ਰਮਾ ਨੂੰ ਮਿਲੀ, ਜੋ ਆਪਣਾ 100ਵਾਂ ਟੈਸਟ ਮੈਚ ਖੇਡ ਰਿਹਾ ਹੈ। ਸਾਬਕਾ ਕਪਤਾਨ ਕਪਿਲ ਦੇਵ ਤੋਂ ਬਾਅਦ 100 ਟੈਸਟ ਮੈਚ ਖੇਡਣ ਵਾਲਾ 32 ਸਾਲਾ ਇਸ਼ਾਂਤ ਦੂਜਾ ਭਾਰਤੀ ਗੇਂਦਬਾਜ਼ ਹੈ। ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। 

PunjabKesari

ਇੰਗਲੈਂਡ ਦੇ ਸਿਰਫ 4 ਬੱਲੇਬਾਜ਼ ਦੋਹਰੇ ਅੰਕ ਤੱਕ ਪਹੁੰਚੇ। ਭਾਰਤ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ 3 ਵਿਕਟਾਂ ’ਤੇ 99 ਦੌੜਾਂ ਬਣਾਈਆਂ ਹਨ ਉਹ ਇੰਗਲੈਂਡ ਤੋਂ ਸਿਰਫ 13 ਦੌੜਾਂ ਪਿੱਛੇ ਹੈ। ਖੇਡ ਖਤਮ ਹੋਣ ਦੇ ਸਮੇਂ ਰੋਹਿਤ 57 ਅਤੇ ਉਪ ਕਪਤਾਨ ਅਜਿੰਕਿਆ ਰਹਾਣੇ 1 ਦੌੜ ਬਣਾ ਕੇ ਖੇਡ ਰਹੇ ਸਨ। ਕਪਤਾਨ ਵਿਰਾਟ ਕੋਹਲੀ (27) ਖੇਡ ਖਤਮ ਹੋਣ ਤੋਂ ਪਹਿਲਾਂ ਆਖਰੀ ਓਵਰ ’ਚ ਆਊਟ ਹੋਏ। ਰੋਹਿਤ ਅਤੇ ਕੋਹਲੀ ਦੀ ਜੋੜੀ ਨੇ ਤੀਜੀ ਵਿਕਟ ਲਈ 64 ਦੌੜਾਂ ਜੋੜੀਆਂ। ਇਸ ਤੋਂ ਪਹਿਲਾਂ ਸ਼ੁੱਭਮਨ ਗਿੱਲ (11) ਅਤੇ ਚੇਤੇਸ਼ਵਰ ਪੁਜਾਰਾ (0) ਛੇਤੀ-ਛੇਤੀ ਆਊਟ ਹੋ ਗਏ ਪਰ ਇਸ ਤੋਂ ਬਾਅਦ ਰੋਹਿਤ ਨੇ ਪਾਰੀ ਨੂੰ ਸੰਭਾਲਿਆ।

ਇਹ ਖ਼ਬਰ ਵੀ ਪੜ੍ਹੋ- ਮਸ਼ਹੂਰ ਗੋਲਫਰ ਟਾਈਗਰ ਵੁਡਸ ਸੜਕ ਹਾਦਸੇ ’ਚ ਗੰਭੀਰ ਜ਼ਖਮੀ

 

Gujarat: President Ram Nath Kovind and his wife perform 'bhumi pujan' of Sardar Vallabhbhai Patel Sports Enclave in Ahmedabad's Motera

Union Home Minister Amit Shah, Sports Minister Kiren Rijiju and Gujarat Deputy Chief Minister Nitin Patel also present pic.twitter.com/vWlEnoTPQ1

— ANI (@ANI) February 24, 2021


ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ‘ਨਰਿੰਦਰ ਮੋਦੀ ਸਟੇਡੀਅਮ’ ਦਾ ਇੱਥੇ ਮੋਟੇਰਾ ਵਿਚ ਰਸਮੀ ਉਦਘਾਟਨ ਕੀਤਾ ਅਤੇ ਇਸ ਦੇ ਨਾਲ ਹੀ ਬਣਨ ਵਾਲੇ ਸਰਦਾਰ ਵੱਲਭ ਭਾਈ ਪਟੇਲ ਸਪੋਰਟ ਐਲਕਲੇਵ ਦਾ ਭੂਮੀ ਪੂਜਨਾ ਵੀ ਕੀਤਾ। ਦੁਨੀਆ ਦੇ ਇਸ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਨਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ’ਤੇ ਰੱਖਿਆ ਗਿਆ ਹੈ। ਇਸ ਮੌਕੇ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਡ ਮੰਤਰੀ ਕਿਰਨ ਰੀਜੀਜੂ ਵੀ ਮੌਜੂਦ ਸਨ। ਅੱਜ ਤੋਂ ਇਸ ਸਟੇਡੀਅਮ ’ਤੇ ਭਾਰਤ ਅਤੇ ਇੰਗਲੈਂਡ ਵਿਚਾਲੇ ਮੌਜੂਦਾ ਸੀਰੀਜ਼ ਦਾ ਤੀਜਾ ਟੈਸਟ ਸ਼ੁਰੂ ਹੋ ਗਿਆ ਹੈ ਜੋ ਦਿਨ-ਰਾਤ ਦਾ ਟੈਸਟ ਮੈਚ ਹੈ।

PunjabKesari

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News