IND v ENG : ਭਾਰਤ ਤੇ ਇੰਗਲੈਂਡ ਵਿਚਾਲੇ ਅੱਜ ਸ਼ੁਰੂ ਹੋਵੇਗਾ ਤੀਜਾ ਟੈਸਟ ਮੈਚ

Wednesday, Feb 24, 2021 - 12:40 AM (IST)

ਅਹਿਮਦਾਬਾਦ- ਭਾਰਤ ਅਤੇ ਇੰਗਲੈਂਡ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਪੁੱਜਣ ਲਈ ਬੁੱਧਵਾਰ ਤੋਂ ਦੁਨੀਆ ਦੇ ਸਭ ਤੋਂ ਜ਼ਿਆਦਾ ਦਰਸ਼ਕ ਸਮਰੱਥਾ ਵਾਲੇ ਕ੍ਰਿਕਟ ਸਟੇਡੀਅਮ ’ਚ ਹੋਣ ਵਾਲੇ 4 ਮੈਚਾਂ ਦੀ ਸੀਰੀਜ਼ ਦੇ ਤੀਜੇ ਅਤੇ ਦਿਨ-ਰਾਤ ਟੈਸਟ ਮੈਚ ’ਚ ਗੁਲਾਬੀ ਗੇਂਦ ਨਾਲ ਉਮੀਦਾਂ ਦਾ ਚਿਰਾਗ ਜਲਾਉਣ ਉਤਰਣਗੇ। ਭਾਰਤ ਅਤੇ ਇੰਗਲੈਂਡ ਇਸ ਸਮੇਂ ਸੀਰੀਜ਼ ’ਚ 1-1 ਮੁਕਾਬਲੇ ’ਤੇ ਹਨ ਅਗਲੇ 2 ਟੈਸਟਾਂ ’ਚ ਇਸ ਗੱਲ ਦਾ ਫੈਸਲਾ ਹੋਣਾ ਹੈ ਕਿ ਇਨ੍ਹਾਂ ਦੋਵਾਂ ’ਚੋਂ ਕਿਹੜੀ ਟੀਮ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ’ਚ ਪੁੱਜੇਗੀ। ਯਾਨੀ ਇਨ੍ਹਾਂ ਦਾ ਲਾਰਡਸ ਦਾ ਸਫਰ ਅਹਿਮਦਾਬਾਦ ਤੋਂ ਹੋ ਕੇ ਨਿਕਲਣਾ ਹੈ। ਜੇਕਰ ਇਹ ਦੋਵੇਂ ਟੈਸਟ ਡਰਾਅ ਰਹਿ ਜਾਂਦੇ ਹਨ ਤਾਂ ਆਸਟਰੇਲੀਆ ਦੀ ਟੀਮ ਫਾਈਨਲ ’ਚ ਪਹੁੰਚ ਜਾਵੇਗੀ। ਭਾਰਤ ਨੂੰ ਇਹ ਸੀਰੀਜ਼ 2-1 ਜਾਂ 3-1 ਨਾਲ ਜਿੱਤਣੀ ਹੈ ਜਦੋਂਕਿ ਇੰਗਲੈਂਡ ਨੂੰ 3-1 ਨਾਲ ਜਿੱਤਣੀ ਹੈ। ਇਹ ਦਿਲਚਸਪ ਹੈ ਕਿ ਵਿਸ਼ਵ ਚੈਂਪੀਅਨਸ਼ਿਪ ਫਾਈਨਲ ਦੀ ਦੂਜੀ ਟੀਮ ਦਾ ਫੈਸਲਾ ਦੁਨੀਆ ਦੇ ਸਭ ਤੋਂ ਵੱਡੇ ਸਟੇਡੀਅਮ ’ਚ ਹੋਣਾ ਹੈ, ਜਿਸ ਦੀ ਦਰਸ਼ਕ ਸਮਰੱਥਾ 1 ਲੱਖ 10 ਹਜ਼ਾਰ ਹੈ।

PunjabKesari
ਸਰਦਾਰ ਪਟੇਲ ਸਟੇਡੀਅਮ ਨੇ 2014 ਤੋਂ ਕਿਸੇ ਕੌਮਾਂਤਰੀ ਮੈਚ ਦਾ ਪ੍ਰਬੰਧ ਨਹੀਂ ਕੀਤਾ ਹੈ ਅਤੇ ਇਸ ਮੈਦਾਨ ਦੇ ਨਵ-ਨਿਰਮਿਤ ਹੋ ਜਾਣ ਤੋਂ ਬਾਅਦ ਇਸ ’ਚ ਪਹਿਲਾ ਕੌਮਾਂਤਰੀ ਮੈਚ ਦਿਨ-ਰਾਤ ਦਾ ਹੋਣ ਜਾ ਰਿਹਾ ਹੈ। ਇਸ ਮੈਦਾਨ ’ਤੇ ਹਾਲ ਹੀ ’ਚ ਸੈਯਦ ਮੁਸ਼ਤਾਕ ਅਲੀ ਟਰਾਫੀ ਦੇ ਕੁੱਝ ਟੀ-20 ਮੈਚ ਆਯੋਜਿਤ ਹੋਏ ਸਨ ਅਤੇ ਹੁਣ ਮੋਟੇਰਾ ’ਚ ਨਵੀਂ ਫਲਡ ਲਾਈਟਸ ’ਚ ਗੁਲਾਬੀ ਗੇਂਦ ਨਾਲ ਟੈਸਟ ਮੈਚ ਹੋਣ ਜਾ ਰਿਹਾ ਹੈ। ਭਾਰਤ ਆਪਣਾ ਦੂਜਾ ਦਿਨ-ਰਾਤ ਟੈਸਟ ਆਯੋਜਿਤ ਕਰ ਰਿਹਾ ਹੈ। ਗੁਲਾਬੀ ਗੇਂਦ ਜ਼ਿਆਦਾ ਸਵਿੰਗ ਲੈਂਦੀ ਹੈ ਅਤੇ ਇਸ ’ਚ ਲਾਲ ਗੇਂਦ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਰਹਿੰਦੀ ਹੈ। ਦੋਵਾਂ ਟੀਮਾਂ ਨੇ ਪਹਿਲਾਂ 2 ਟੈਸਟਾਂ ’ਚ ਆਪਣੇ ਗੇਂਦਬਾਜ਼ਾਂ ਦੇ ਦਮ ’ਤੇ ਜਿੱਤ ਹਾਸਲ ਕੀਤੀ ਸੀ ਅਤੇ ਮੋਟੇਰਾ ’ਚ ਵੀ ਕੁੱਝ ਅਜਿਹਾ ਹੀ ਹੋ ਸਕਦਾ ਹੈ।

PunjabKesari
ਗੁਲਾਬੀ ਗੇਂਦ ਨਾਲ ਟੈਸਟ ਮੈਚਾਂ ਦਾ ਇਤਿਹਾਸ 6 ਸਾਲ ਪੁਰਾਣਾ ਹੈ ਅਤੇ ਇਨ੍ਹਾਂ ਟੈਸਟਾਂ ’ਚ ਤੇਜ਼ ਗੇਂਦਬਾਜ਼ਾਂ ਦਾ ਦਬਦਬਾ ਰਿਹਾ ਹੈ। ਦੁਨੀਆ ਭਰ ’ਚ ਖੇਡੇ ਦਿਨ-ਰਾਤ ਟੈਸਟ ਮੈਚਾਂ ’ਚ ਤੇਜ਼ ਗੇਂਦਬਾਜ਼ਾਂ ਨੇ 24.47 ਦੇ ਔਸਤ ਨਾਲ 354 ਵਿਕਟਾਂ ਲਈਆਂ ਹਨ, ਜਦੋਂਕਿ ਸਪਿੱਨਰਾਂ ਨੇ 35.38 ਦੇ ਔਸਤ ਨਾਲ 115 ਵਿਕਟ ਲਈਆਂ ਹਨ।

ਇਹ ਖ਼ਬਰ ਪੜ੍ਹੋ- ਵਿਜੇ ਹਜ਼ਾਰੇ ਟਰਾਫੀ : ਅਈਅਰ ਦੇ ਸੈਂਕੜੇ ਨਾਲ ਮੁੰਬਈ ਨੇ ਮਹਾਰਾਸ਼ਟਰ ਨੂੰ ਹਰਾਇਆ


ਮੋਟੇਰਾ ਦੀ ਪਿਚ ਕਿਹੋ ਜਿਹਾ ਵਿਵਹਾਰ ਕਰੇਗੀ, ਇਹ ਵੇਖਣਾ ਦਿਲਚਸਪ ਹੋਵੇਗਾ। ਭਾਰਤ ਲਈ ਇਸ ਮੈਚ ਤੋਂ ਪਹਿਲਾਂ ਚੰਗੀ ਖਬਰ ਹੈ ਕਿ ਉਸ ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਫਿਟਨੈੱਸ ਟੈਸਟ ਪਾਸ ਕਰ ਲਿਆ ਹੈ ਅਤੇ ਉਹ ਟੀਮ ’ਚ ਸ਼ਾਮਲ ਕਰ ਲਏ ਗਏ ਹਨ। ਭਾਰਤ ਦੇ ਸਭ ਤੋਂ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦਾ ਇਹ 100ਵਾਂ ਟੈਸਟ ਹੋਵੇਗਾ ਅਤੇ ਉਹ ਇਸ ਨੂੰ ਯਾਦਗਾਰ ਬਣਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਹਾਲਾਂਕਿ ਇਸ਼ਾਂਤ ਦਾ ਕਹਿਣਾ ਹੈ ਕਿ ਟੀਮ ਦੀਆਂ ਨਜ਼ਰਾਂ ਇਸ ਗੱਲ ’ਤੇ ਲੱਗੀਆਂ ਹਨ ਕਿ ਟੀਮ ਜਿੱਤ ਹਾਸਲ ਕਰ ਕੇ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ’ਚ ਪੁੱਜੇ।
ਇੰਗਲੈਂਡ ਦੇ ਕੋਲ ਜੇਮਸ ਐਂਡਰਸਨ ਅਤੇ ਸਟੁਅਰਟ ਬਰਾਡ ਦੇ ਰੂਪ ’ਚ ਦੁਨੀਆ ਦੇ 2 ਸਰਵਸ੍ਰੇਸ਼ਠ ਸਵਿੰਗ ਗੇਂਦਬਾਜ਼ ਹਨ, ਜਦੋਂਕਿ ਭਾਰਤ ਇਸ਼ਾਂਤ ਅਤੇ ਬੁਮਰਾਹ ’ਤੇ ਭਰੋਸਾ ਕਰੇਗਾ। ਇਸ ਮੈਚ ’ਚ ਦੋਵਾਂ ਟੀਮਾਂ ਲਈ ਗੇਂਦਬਾਜ਼ੀ ਸੰਤੁਲਨ ਚੁਣਨਾ ਸਭ ਤੋਂ ਵੱਡੀ ਚੁਣੌਤੀ ਰਹੇਗੀ। ਮੁਸ਼ਤਾਕ ਅਲੀ ਟਰਾਫੀ ਦੇ ਮੈਚਾਂ ’ਚ ਸਪਿਨਰਾਂ ਨੂੰ ਵੀ ਫਾਇਦਾ ਮਿਲਿਆ ਸੀ, ਇਸ ਨੂੰ ਦੇਖਦੇ ਹੋਏ ਦੋਵੇਂ ਟੀਮਾਂ ਤੇਜ਼ ਅਤੇ ਸਪਿਨ ਹਮਲੇ ਦਾ ਸਹਿ ਸੰਤੁਲਨ ਲੱਭਣਗੀਆਂ। ਇਸ ਮੁਕਾਬਲੇ ਨੂੰ ਲੈ ਕੇ ਦੋਵਾਂ ਟੀਮਾਂ ਦੇ ਪ੍ਰਮੁੱਖ ਖਿਡਾਰੀਆਂ ਦਾ ਵੱਖ-ਵੱਖ ਕਹਿਣਾ ਹੈ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਮੰਨਦੇ ਹਨ ਕਿ ਦਿਨ-ਰਾਤ ਟੈਸਟ ’ਚ ਸਵਿੰਗ ਦੀ ਜ਼ਿਆਦਾ ਭੂਮਿਕਾ ਨਹੀਂ ਹੋਵੇਗੀ ਜਦੋਂਕਿ ਭਾਰਤੀ ਓਪਨਰ ਰੋਹੀਤ ਸ਼ਰਮਾ ਦਾ ਕਹਿਣਾ ਹੈ ਕਿ ਸ਼ਾਮ ਦੇ ਸਮੇਂ ਫਲਡ ਲਾਈਟਸ ਦੇ ਚੱਲਣ ਦੇ ਸਮੇਂ ਬੱਲੇਬਾਜ਼ੀ ਕਰਨਾ ਜ਼ਿਆਦਾ ਚੁਣੌਤੀਭਰਪੂਰ ਹੋਵੇਗਾ।

ਇਹ ਖ਼ਬਰ ਪੜ੍ਹੋ- ਰਾਸ਼ਟਰਪਤੀ ਰਾਮਨਾਥ ਕੋਵਿੰਦ ਕਰਨਗੇ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ


ਦਿਨ-ਰਾਤ ਟੈਸਟ ’ਚ ਹਾਲਾਤ ਦੀ ਵੀ ਮਹੱਤਵਪੂਰਣ ਭੂਮਿਕਾ ਰਹੇਗੀ। ਰਾਤ ’ਚ ਓਸ ਦਾ ਫੈਕਟਰ ਵੀ ਰਹੇਗਾ, ਜੋ ਗੇਂਦਬਾਜ਼ੀ ਕਰਨ ਵਾਲੀ ਟੀਮ ਨੂੰ ਪ੍ਰੇਸ਼ਾਨੀ ’ਚ ਪਾਉਂਦਾ ਹੈ। ਮੋਟੇਰਾ ਸਟੇਡੀਅਮ ’ਚ ਐੱਲ. ਈ. ਡੀ. ਫਲਡ ਲਾਈਟਸ ਲੱਗੀਆਂ ਹਨ, ਜੋ ਬਾਕੀ ਫਲਡ ਲਾਈਟਸ ਤੋਂ ਵੱਖ ਹੋਣਗੀਆਂ ਅਤੇ ਟੈਸਟ ’ਤੇ ਇਸ ਦਾ ਵੀ ਅਸਰ ਦੇਖਣ ਨੂੰ ਮਿਲੇਗਾ। ਮੋਟੇਰਾ ਦੀ ਫਲਡ ਲਾਈਟਸ ਆਮ ਫਲਡ ਲਾਈਟਸ ਦੀ ਤਰ੍ਹਾਂ ਨਹੀਂ ਹਨ। ਸਟੇਡੀਅਮ ਦੀ ਛੱਤ ’ਤੇ ਐੱਲ. ਈ. ਡੀ. ਲਾਈਟਸ ਦਾ ਘੇਰਾ ਬਣਾਇਆ ਗਿਆ ਹੈ, ਜੋ ਦੁਬਈ ਇੰਟਰਨੈਸ਼ਨਲ ਸਟੇਡੀਅਮ ਦੀ ਤਰ੍ਹਾਂ ਹੈ ਅਤੇ ਇਸ ਨੂੰ ਰਿੰਗ ਆਫ ਫਾਇਰ ਕਿਹਾ ਜਾ ਰਿਹਾ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News